ਜ਼ਿਲ੍ਹਾ ਪੱਧਰੀ ਫੁੱਟਬਾਲ ਖੇਡ ਮੁਕਾਬਲੇ (ਲੜਕੀਆਂ) ‘ਚ ਕੋਟਾਲਾ ਨੇ ਹਾਸਿਲ ਕੀਤਾ ਪਹਿਲਾ ਸਥਾਨ

0
1642
ਜ਼ਿਲ੍ਹਾ ਪੱਧਰੀ ਫੁੱਟਬਾਲ ਖੇਡ ਮੁਕਾਬਲੇ (ਲੜਕੀਆਂ) ‘ਚ ਕੋਟਾਲਾ ਨੇ ਹਾਸਿਲ ਕੀਤਾ ਪਹਿਲਾ ਸਥਾਨ
ਗੁਰੂ ਨਾਨਕ ਸਟੇਡੀਅਮ ‘ਚ ਅੰਡਰ-14 ਵਰਗ ਅਧੀਨ ਵੱਖ-ਵੱਖ ਖੇਡਾਂ ਦੇ ਮੁਕਾਬਲੇ ਹੋਏ -ਜ਼ਿਲ੍ਹਾ ਖੇਡ ਅਫਸਰ
ਲੁਧਿਆਣਾ, 25 ਜੁਲਾਈ (000) – ਪੰਜਾਬ ਸਰਕਾਰ, ਖੇਡ ਵਿਭਾਗ ਵੱਲੋਂ ਤੰਦਰੁਸਤ ਪੰਜਾਬ ਨੂੰ ਸਮਰਪਿਤ ਜਿਲ੍ਹਾ ਪੱਧਰ ਕੰਪੀਟੀਸ਼ਨ (ਲੜਕੇ-ਲੜਕੀਆਂ) ਅੰਡਰ-14 , ਵੱਖ-ਵੱਖ  ਖੇਡਾਂ  ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਟੇਬਲ ਟੈਨਿਸ, ਖੋਹ-ਖੋਹ, ਕਬੱਡੀ, ਜੂਡੋ, ਜਿਮਨਾਸਟਿਕ, ਕੁਸਤੀ , ਵਾਲੀਬਾਲ, ਫੁੱਟਬਾਲ, ਬਾਕਸਿੰਗ, ਰੋਲਰ ਸਕੇਟਿੰਗ, ਹੈਂਡਬਾਲ ਅਤੇ ਤੈਰਾਕੀ ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਕਰਵਾਏ ਜਾ ਰਹੇ ਹਨ। ਸ਼੍ਰੀ ਰਾਵਿੰਦਰ ਸਿੰਘ ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਤੀਸਰੇ ਦਿਨ
ਦੇ ਨਤੀਜੇ ‘ਚ ਫੁੱਟਬਾਲ ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ ਨੇ ਪਹਿਲਾ, ਸੰਤ ਈਸਰ ਸਿੰਘ ਸਕੂਲ ਰਾੜਾ ਸਾਹਿਬ ਨੇ ਦੂਜਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਖੋਹ-ਖੋਹ ਦੇ ਫਾਈਨਲ ਮੁਕਾਬਲਿਆਂ ਵਿੱਚ ਲੜਕਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਨਗਰ ਲੜਕੇ ਲੁਧਿਆਣਾ ਨੇ ਪਹਿਲਾ, ਬੀ.ਸੀ.ਐਮ. ਸਕੂਲ ਬਸੰਤ ਸਿਟੀ ਲੁਧਿਆਣਾ ਨੇ ਦੂਜਾ ਅਤੇ ਗੁਰੂ ਨਾਨਕ ਸਕੂਲ ਦੋਰਾਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ, ਰਾਏਕੋਟ ਨੇ ਪਹਿਲਾ, ਬੀ.ਸੀ.ਐਮ. ਸਕੂਲ ਬਸੰਤ ਸਿਟੀ ਲੁਧਿਆਣਾ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਓਟਾਲਾ, ਸਮਰਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਟੇਬਲ ਟੈਨਿਸ ਟੀਮ ਈਵੈਟ ਦੇ ਫਾਈਨਲ ਮੁਕਾਬਲਿਆਂ ਵਿੱਚ ਲੜਕਿਆਂ ਵਿੱਚ ਬਾਲ ਭਾਰਤੀ ਇੰਟਰਨੈਸਨਲ ਸਕੂਲ ਨੇ  ਪਹਿਲਾ, ਡੀ.ਸੀ.ਐਮ ਪ੍ਰੈਜੀਡੈਂਸੀ ਸਕੂਲ ਨੇ ਦੂਜਾ, ਕੋਚਿੰਗ ਸੈਂਟਰ ਗੁਰੂ ਨਾਨਕ ਸਟੇਡੀਅਮ ਦੀ ਟੀਮ ਅਤੇ ਈਲਾਈਟ ਅਕੈਡਮੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਕੋਚਿੰਗ ਸੈਂਟਰ ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਪਹਿਲਾ, ਡੀ.ਸੀ.ਐਮ ਪ੍ਰੈਜੀਡੈਂਸੀ ਸਕੂਲ ਨੇ ਦੂਜਾ, ਬੀ.ਸੀ.ਐਮ ਸਕੂਲ ਸਾਸਤਰੀ ਨਗਰ ਅਤੇ ਹਿੰਦੀ ਪੁੱਤਰੀ ਪਾਠਸਾਲਾ ਸਕੂਲ ਖੰਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਐਥਲੈਟਿਕਸ ਲੜਕਿਆਂ ਦੇ ਮੁਕਾਬਲਿਆਂ ਵਿੱਚ 100 ਮੀਟਰ ਵਿੱਚ ਸ਼ਾਨਪ੍ਰੀਤ (ਗੁਰੂ ਨਾਨਕ ਪਬਲਿਕ ਸਕੂਲ ਬੀਰਮੀ) ਨੇ ਪਹਿਲਾ, ਪੁਸਕਰ (ਬੀ.ਵੀ.ਐਮ ਸਕੂਲ) ਨੇ ਦੂਜਾ ਅਤੇ ਸੋਹਿਤ (ਜੈਨ ਮਾਡਲ ਸਕੂਲ) ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਹਰਸ਼ਿਕਾ (ਡੀ.ਏ.ਵੀ ਸਕੂਲ) ਨੇ ਪਹਿਲਾ, ਪਲਕ (ਬਾਲ ਭਾਰਤੀ ਸਕੂਲ) ਨੇ ਦੂਜਾ ਅਤੇ ਕਾਸਵੀ (ਬਾਲ ਭਾਰਤੀ ਸਕੂਲ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਲੜਕਿਆਂ ਵਿੱਚ  ਸਾਜਿਮ (ਖੰਨਾ) ਨੇ  ਪਹਿਲਾ, ਚਿਰਾਗ (ਖੰਨਾ) ਨੇ ਦੂਜਾ ਅਤੇ ਸ਼ਾਨਪ੍ਰੀਤ (ਗੁਰੂ ਨਾਨਕ ਪਬਲਿਕ ਸਕੂਲ ਬੀਰਮੀ) ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਪਲਕ (ਬਾਲ ਭਾਰਤੀ ਸਕੂਲ) ਨੇ ਪਹਿਲਾ, ਰਨਦੀਪ (ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ) ਨੇ ਦੂਜਾ ਅਤੇ ਨਿਵੇਦਿਤਾ ਘਈ (ਡੀ.ਏ.ਵੀ.) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹਾਈ ਜੰਪ ਲੜਕਿਆਂ ਵਿੱਚ ਵਿਸਵਜੀਤ ਨੇ ਪਹਿਲਾ, ਅਮਨਪ੍ਰੀਤ ਨੇ ਦੂਜਾ ਅਤੇ ਗੁਰਸਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਮੁਕਾਬਿਲਆਂ ਵਿੱਚ ਐਂਬਰ ਭਾਯਾ ਨੇ ਪਹਿਲਾ, ਪ੍ਰਭਸਿਮਰਨ ਕੌਰ ਨੇ ਦੂਜਾ ਅਤੇ ਪ੍ਰਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਡਿਸਕਸ ਥਰੋ ਲੜਕਿਆਂ ਵਿੱਚ  ਸਹਿਜਪ੍ਰੀਤ ਸਿੰਘ ਨੇ  ਪਹਿਲਾ, ਜਸ਼ਨਦੀਪ ਸਿੰਘ ਨੇ ਦੂਜਾ ਸਥਾਨ ਅਤੇ ਅਮਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਕੋਮਲਪ੍ਰੀਤ ਕੌਰ ਨੇ ਪਹਿਲਾ, ਸਿਮਰਨਜੋਤ ਕੌਰ ਨੇ ਦੂਜਾ ਅਤੇ ਜਸ਼ਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਬਾਕਸਿੰਗ ਲੜਕਿਆਂ ਦੇ ਮੁਕਾਬਲਿਆਂ ਵਿੱਚ 28-30 ਕਿ.ਗ੍ਰਾ. ਵਿੱਚ  ਅਰਨਵ (ਖੰਨਾ) ਨੇ ਪਹਿਲਾ, ਨਵਰਾਜ (ਚਕਰ) ਨੇ ਦੂਜਾ, ਵਿੱਕੀ (ਮੰਗਲੀ) ਅਤੇ ਅੰਕਿਤ ਕੁਮਾਰ (ਸਮਰਾਲਾ) ਨੇ ਤੀਜਾ ਸਥਾਨ: 30-32 ਕਿਗ੍ਰ. ਵਿੱਚ ਯੁਵਰਾਜ (ਖੰਨਾ) ਨੇ ਪਹਿਲਾ, ਅਜੇ ਕੁਮਾਰ (ਸਮਰਾਲਾ) ਨੇ ਦੂਜਾ, ਪ੍ਰਿੰਸ (ਮੰਗਲੀ) ਅਤੇ ਮਨਪ੍ਰੀਤ (ਸਮਰਾਲਾ) ਨੇ ਤੀਜਾ ਸਥਾਨ: 32-34 ਕਿਗ੍ਰਾ. ਵਿੱਚ  ਅਰਨਵ (ਖੰਨਾ) ਨੇ ਪਹਿਲਾ, ਤਨਵੀਰ (ਦੋਰਾਹਾ) ਨੇ ਦੂਜਾ, ਜਤਿਨ (ਸਮਰਾਲਾ) ਅਤੇ ਪਰਵੀਨ (ਮੰਗਲੀ) ਨੇ ਤੀਜਾ ਸਥਾਨ: 40-42 ਕਿਗ੍ਰਾ. ਵਿੱਚ  ਮਨੰਥਨ ਕੁਮਾਰ (ਸਮਰਾਲਾ) ਨੇ ਪਹਿਲਾ, ਗਗਨ ਕੁਮਾਰ (ਚਕਰ) ਨੇ ਦੂਜਾ ਅਤੇ ਗੁਰਕਮਲ ਸਿੰਘ (ਦੋਰਾਹਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। 42-44 ਕਿਗ੍ਰਾ ਵਿੱਚ ਚੰਦਨ ਕੁਮਾਰ (ਸਮਰਾਲਾ) ਨੇ ਪਹਿਲਾ, ਰਨਵੀਰ ਸਿੰਘ (ਖੰਨਾ) ਨੇ ਦੂਜਾ ਅਤੇ ਹਰਵਿੰਦਰ ਸਿੰਘ (ਦੋਰਾਹਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਵਾਲੀਬਾਲ ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਗਿੱਦੜਵਿੰਡੀ ਨੇ ਪਹਿਲਾ, ਡੀ.ਸੀ.ਐਮ ਪ੍ਰੈਜੀਡੈਂਸੀ ਸਕੂਲ ਨੇ ਦੂਜਾ ਅਤੇ ਬੀ.ਵੀ.ਐਮ ਸਕੂਲ ਕਿਚਲੂ ਨਗਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਹੈਂਡਬਾਲ ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਆਈ.ਪੀ.ਐਸ ਸੰਧੂ ਨਗਰ, ਲੁਧਿਆਣਾ ਨੇ ਪਹਿਲਾ, ਬੀ.ਵੀ.ਐਮ ਸਕੂਲ ਕਿਚਲੂ ਨਗਰ, ਲੁਧਿਆਣਾ ਨੇ ਦੂਜਾ ਅਤੇ ਪੀ.ਏ.ਯੂ. ਸਮਾਰਟ ਸਕੂਲ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਅਮ੍ਰਿੰਤ ਇੰਡੋ ਕਨੇਡੀਅਨ ਸਕੂਲ ਲੁਧਿਆਣਾ ਨੇ ਪਹਿਲਾ, ਜੀਜਸ ਸੈਕਰਡ ਹਾਰਟ ਸਕੂਲ ਲੁਧਿਆਣਾ ਨੇ ਦੂਜਾ ਅਤੇ ਪੀਏਯੂ ਸਮਾਰਟ ਸਕੂਲ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਹ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ ਨੇ ਦੂਜਾ ਅਤੇ ਸਰਕਾਰੀ ਮਿਡਲ ਸਕੂਲ ਆਸੀ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਸ਼ਮਸ਼ਪੁਰ ਕੋਟਾਲਾ ਨੇ ਪਹਿਲਾ, ਸਰਕਾਰੀ ਮਿਡਲ ਸਕੂਲ ਆਸੀ ਕਲਾਂ ਨੇ ਦੂਜਾ ਅਤੇ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜੂਡੋ ਲੜਕੀਆਂ ਦੇ ਮੁਕਾਬਲਿਆਂ ਵਿੱਚ -23 ਕਿਗ੍ਰ. ਵਿੱਚ  ਨਿਭਾ (ਬੀਬੀਐਮ ਊਧਮ ਸਿੰਘ ਨਗਰ) ਨੇ  ਪਹਿਲਾ, ਨਮਰਤਾ (ਆਈਪੀਐਸ ਸਕੂਲ) ਨੇ ਦੂਜਾ, ਅਮ੍ਰਿਤ (ਇੰਜਣ ਸੈੱਡ ਸਕੂਲ) ਅਤੇ ਰੀਨਾ (ਚੰਨਣ ਦੇਵੀ ਸਕੂਲ) ਨੇ ਤੀਜਾ ਸਥਾਨ:-27 ਕਿਗ੍ਰਾ. ਵਿੱਚ – ਪ੍ਰਭਦੀਪ (ਬੀਵੀਐਮ ਸਕੂਲ ਕਿਚਲੂ ਨਗਰ) ਨੇ ਪਹਿਲਾ, ਸੀਆ ਬੱਬਰ (ਬਾਲ ਭਾਰਤੀ ਪਬਲਿਕ ਸਕੂਲ) ਨੇ ਦੂਜਾ, ਦੀਸ਼ਾ (ਬੀਵੀਐਮ ਸਕੂਲ ਕਿਚਲੂ ਨਗਰ) ਅਤੇ ਮਨੰਤ (ਬਾਲ ਭਾਰਤੀ ਪਬਲਿਕ ਸਕੂਲ) ਨੇ ਤੀਜਾ ਸਥਾਨ :-32 ਕਿਗ੍ਰਾ ਵਿੱਚ  ਬਾਣੀ (ਮਾਧੋਪੁਰੀ ਸਕੂਲ) ਨੇ ਪਹਿਲਾ, ਪਾਰਬਤੀ (ਇੰਜਣ ਸੈੱਡ ਸਕੂਲ) ਨੇ ਦੂਜਾ, ਅਰ੪ਦੀਪ (ਚੰਨਣ ਦੇਵੀ ਸਕੂਲ) ਅਤੇ ਸਾਨੀਆ (ਬੀਵੀਐਮ ਸਕੂਲ ਕਿਚਲੂ ਨਗਰ) ਨੇ ਤੀਜਾ ਸਥਾਨ: -40 ਕਿਗ੍ਰਾ ਵਿੱਚ ਰਾਧਿਕਾ (ਸੇਖੇਵਾਲ) ਨੇ ਪਹਿਲਾ, ਨਹਿਰਕਾ (ਬੀਵੀਐਮ ਸਕੂਲ ਊੱਧਮ ਸਿੰਘ ਨਗਰ) ਨੇ ਦੂਜਾ, ਸਿਮਰਨਜੀਤ (ਬੀਸੀਐਮ) ਅਤੇ ਪੂਨਮ (ਚੰਨਣ ਦੇਵੀ) ਨੇ ਤੀਜਾ ਸਥਾਨ -44 ਕਿਗ੍ਰਾ ਵਿੱਚ  ਸਮਿਰਧੀ (ਡੀਏਵੀ ਸਕੂਲ) ਨੇ ਪਹਿਲਾ, ਗੁਰਲੀਨ (ਬਾਲ ਭਾਰਤੀ ਪਬਲਿਕ ਸਕੂਲ) ਨੇ ਦੂਜਾ, ਰੁਦਰਾਕਸੀ (ਬੀਵੀਐਮ ਕਿਚਲੂ ਨਗਰ) ਅਤੇ ਯਾਸਿਕਾ (ਬੀਵੀਐਮ ਸਕੂਲ ਊਧਮ ਸਿੰਘ ਨਗਰ) ਨੇ ਤੀਜਾ ਸਥਾਨ : 44 ਕਿਗ੍ਰਾ ਵਿੱਚ ਨਵਿਆ (ਜੀਐਨ ਐਸ) ਨੇ ਪਹਿਲਾ, ਪ੍ਰਗਿਆ (ਬਾਲ ਭਾਰਤੀ ਪਬਲਿਕ ਸਕੂਲ) ਨੇ ਦੂਜਾ, ਨਵਿਆ (ਬਾਲ ਭਾਰਤੀ ਪਬਲਿਕ ਸਕੂਲ) ਅਤੇ ਗੁਰਮੰਨਤ (ਬਾਲ ਭਾਰਤੀ ਪਬਲਿਕ ਸਕੂਲ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਬਾਸਕਟਬਾਲ ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਬੀਜੀਐਸਜੀ ਅਕੈਡਮੀ ਨੇ ਪਹਿਲਾ, ਬੀਆਈਐਸ ਅਕੈਡਮੀ ਨੇ ਦੂਜਾ ਸਥਾਨ ਅਤੇ ਲੁਧਿਆਣਾ ਬਾਸਕਟਬਾਲ ਅਕੈਡਮੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ 0ਦੇ ਮੁਕਾਬਲਿਆਂ ਵਿੱਚ ਦੋਰਾਹਾ ਕਲੱਬ  ਨੇ ਪਹਿਲਾ ਸਥਾਨ, ਖਾਲਸਾ ਸਕੂਲ ਸਿਵਲ ਲਾਈਨ ਲੁਧਿਆਣਾ ਨੇ ਦੂਜਾ ਅਤੇ ਬੀਆਈਐਸ ਕਲੱਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਬੈਡਮਿੰਟਨ ਲੜਕਿਆਂ ਦੇ ਸਿੰਗਲ ਮੁਕਾਬਲਿਆਂ ਵਿੱਚ ਜਸਰਾਜ ਸਿੰਘ ਨੇ ਪਹਿਲਾ, ਪ੍ਰਥਮ ਸੂਦ ਨੇ ਦੂਜਾ, ਵਰਿੰਦਰਜੀਤ ਸਿੰਘ ਅਤੇ ਰਾਜਬੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਵਾਸਵੀ ਸਿੰਗਲ ਨੇ ਪਹਿਲਾ, ਸਾਨਵੀ ਨੌਟਿਯਾਲ ਨੇ ਦੂਜਾ, ਰਮਨਦੀਪ ਕੌਰ ਅਤੇ ਇਸ਼ਮੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕੁਸਤੀ ਲੜਕੀਆਂ ਦੇ ਮੁਕਾਬਲਿਆਂ ਵਿੱਚ 30 ਕਿਗ੍ਰਾ. ਵਿੱਚ  ਨਿਤਿਕਾ (ਧਾਂਦਰਾ) ਨੇ ਪਹਿਲਾ ਅਤੇ ਮੁਸਕਾਨ (ਮਲੌਦ) ਨੇ ਦੂਜਾ ਸਥਾਨਸ 36 ਕਿਗ੍ਰਾ. ਵਿੱਚ ਰਜੀਆ (ਜਾਂਗਪੁਰ) ਨੇ ਪਹਿਲਾ, ਤਰਨਦੀਪ ਕੌਰ (ਮਲੌਦ) ਨੇ ਦੂਜਾ ਅਤੇ ਆਂਚਲ ਕੁਮਾਰੀ (ਦੁੱਗਰੀ) ਨੇ ਤੀਜਾ ਸਥਾਨ: 42 ਕਿਗ੍ਰਾ ਵਿੱਚ  ਨਾਜੀਆ (ਜਾਂਗਪੁਰ) ਨੇ ਪਹਿਲਾ ਅਤੇ ਦੇਵਿਕਾ (ਦੁੱਗਰੀ) ਨੇ ਦੂਜਾ ਸਥਾਨ ਪ੍ਰਾਪਤ ਕੀਤਾ।