• ਪੰਜਾਬ ਆਉਂਦੇ ਦੋ ਸਾਲਾਂ ਦੌਰਾਨ ਬਾਇਓ-ਰਿਫਾਇਨਰੀ ਵਿੱਚ ਮੋਹਰੀ ਸੂਬਾ ਹੋਵੇਗਾ • ਸੰਮੇਲਨ ਦੌਰਾਨ ਬਾਇਓ-ਐਥਾਨੋਲ ਰਿਫਾਇਨਰੀ ਵਿੱਚ 950 ਕਰੋੜ ਰੁਪਏ ਦੇ ਹੋਏ ਕਰਾਰ

0
1209

• ਪੰਜਾਬ ਦੇਸ਼ ਦਾ ਸੂਰਜੀ ਸੂਬਾ ਬਣਨ ਦੀ ਰਾਹ ‘ਤੇ
ਐ¤ਸ. ਏ. ਐ¤ਸ. ਨਗਰ (ਮੋਹਾਲੀ ) 29 ਅਕਤੂਬਰ :
ਸ੍ਰ. ਬਿਕਰਮ ਸਿੰਘ ਮਜੀਠੀਆ ਨਵਿਉਣਯੋਗ ਊਰਜਾ ਮੰਤਰੀ ਪੰਜਾਬ ਦੀ ਯੋਗ ਅਗਵਾਈ ਤੇ ਯਤਨਾਂ ਸਦਕਾ ਅੱਜ ਪੰਜਾਬ ਬਾਇਓ-ਰਿਫਾਇਨਰੀ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਨ ਦੇ ਰਾਹ ‘ਤੇ ਹੈ। ਇਹ ਗੱਲ ਦਾ ਗਵਾਹ ਅੱਜ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2015 ਬਣਿਆ ਜਦੋਂ ਬਾਇਓ-ਐਥਾਨੋਲ ਰਿਫਾਇਨਰੀ ਸਥਾਪਿਤ ਕਰਨ ਲਈ ਬੀਟਾ ਰਿਊਨੇਬਲਜ਼, ਨੋਵੋਜਾਈਮਜ਼ ਅਤੇ ਸੀ. ਵੀ. ਸੀ ਇਨਫਰਾਸਟਰਕਚਰ ਪ੍ਰਾਈਵੇਟ ਲਿਮਟਿਡ ਨਾਲ ਲੱਗਭੱਗ 950 ਕਰੋੜ ਰੁਪਏ ਦੇ ਕਰਾਰ ਸਹੀਬੰਦ ਕੀਤੇ ਗਏ। ਇਸ ਨਾਲ ਕਣਕ ਦਾ ਨਾੜ ਤੇ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ ਅਤੇ ਭੂਮੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਿਆ ਜਾ ਸਕੇਗਾ ਤੇ ਵਾਤਾਵਰਣ ਦੇ ਪ੍ਰਦੂਸ਼ਣ ਤੋਂ ਛੁਟਕਾਰਾ ਹੋਵੇਗਾ।
ਇਸ ਸੰਮੇਲਨ ਦੌਰਾਨ ਅੱਜ 300 ਮੈਗਵਾਟ ਅਤੇ 150 ਮੈਗਾਵਾਟ ਦੇ ਸੋਲਰ ਪਲਾਂਟ ਲਗਾਉਣ ਲਈ ਨਿਊਰੋਨ ਪਾਵਰ ਸਲਿਊਸ਼ਨ ਪ੍ਰਾ. ਲਿਮ., ਬਾਇਓਮਾਸ ਪਾਵਰ ਪਲਾਂਟ ਲਗਾਉਣ ਲਈ ਸੁਖਬੀਰ ਐਗਰੋ ਅਨਰਜੀ ਲਿਮਟਿਡ, 100 ਮੈਗਵਾਟ ਵੇਸਟ ਅਨਰਜੀ ਪ੍ਰੋਜੈਕਟ ਲਗਾਉਣ ਲਈ ਏ. ਜੀ. ਡਾੱਟਰਜ਼ ਕੰਨਸਲਟਿੰਗ ਪ੍ਰਾ. ਲਿਮ., 100 ਮੈਗਵਾਟ ਪਾਵਰ ਜੈਨਰੇਸ਼ਨ ਯੂਨਿਟ ਲਗਾਉਣ ਲਈ ਨਵਰਤਨ ਗਰੁੱਪ, ਕੋ-ਜੈਨਰੇਸ਼ਨ ਪਲਾਂਟ ਲਗਾਉਣ ਲਈ ਇੰਡੀਅਨ ਸੋਰਸ ਲਿਮਟਿਡ ਅਤੇ 50 ਮੈਗਾਵਾਟ ਪਾਵਰ ਪਲਾਂਟ ਲਗਾਉਣ ਲਈ ਇੰਮਪੀਰੀਅਲ ਸਲਿਊਸ਼ਨ ਪ੍ਰਾ. ਲਿਮ. ਨਾਲ 21,305 ਕਰੋੜ ਰੁਪਏ ਦੇ 12 ਸਮਝੌਤਿਆ ‘ਤੇ ਹਸਤਾਖਰ ਕੀਤੇ ਗਏ।
ਇਸ ਮੌਕੇ ਹੋਏ ਸ਼ੈਸਨ ਦੌਰਾਨ ਸੀ. ਵੀ. ਸੀ ਇਨਫਰਾਸਟਰਕਚਰ ਪ੍ਰਾਈਵੇਟ ਲਿਮਟਿਡ ਦੇ ਚੇਅਰਮੈਨ ਸ੍ਰੀ ਕੇ. ਕ੍ਰਿਸ਼ਨਨ ਨੇ ਊਰਜਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ 950 ਕਰੋੜ ਰੁਪਏ ਦੇ ਨਿਵੇਸ਼ ਨਾਲ ਏਸ਼ੀਆ ਦਾ ਪਹਿਲਾ ਦੂਜੀ ਪੀੜ•ੀ ਦਾ ਬਾਇਓ-ਐਥਾਨੋਲ ਰਿਫਾਇਨਰੀ ਪ੍ਰੋਜੈਕਟ ਸਥਾਪਿਤ ਕਰਨ ਲਈ ਉਹਨਾਂ ਨੇ ਇੱਕ ਵਿਸਥਾਰਿਤ ਯੋਜਨਾ ਨੂੰ ਸਾਡੇ ਸਾਹਮਣੇ ਰੱਖਿਆ। ਉਹਨਾਂ ਕਿਹਾ ਕਿ ਪੰਜ ਹੋਰ ਰਿਫਾਇਨਰੀਜ਼ ਲਗਾਉਣ ਲਈ 1 ਬਿਲੀਅਨ ਡਾਲਰ ਦਾ ਹੋਰ ਨਿਵੇਸ਼ ਕੀਤਾ ਜਾਵੇਗਾ।
ਇਸ ਸੰਮੇਲਨ ਦੌਰਾਨ ਡੈਲੀਗੇਟਾਂ ਨੂੰ ਇਹ ਵੀ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਨਵਿਉਣਯੋਗ ਊਰਜਾ ਦੇ ਖੇਤਰ ਵਿੱਚ ਇਨਕਲਾਬ ਲਿਆਉਣ ਲਈ ਨਵੀਂ ਤੇ ਨਵਿਉਣਯੋਗ ਊਰਜਾ ਨੀਤੀ, ਵਿਲੱਖਣ ਨੈ¤ਟ ਮੀਟਰਿਕ ਛੱਤ ਸਿਖਰ ਨੀਤੀ, ਕਿਸਾਨ ਸੂਰਜੀ ਊਰਜਾ ਸਕੀਮ ਅਤੇ ਪਿੰਡਾਂ ਵਿੱਚ ਪੰਚਾਇਤੀ ਜ਼ਮੀਨ ਨੂੰ ਲੀਜ਼ ‘ਤੇ ਦੇਣ ਦੀ ਪਹਿਲ ਕੀਤੀ ਜਾ ਰਹੀ ਹੈ, ਅਜਿਹੇ ਯਤਨਾਂ ਨਾਲ ਪੰਜਾਬ ਦੇਸ਼ ਦਾ ਸੂਰਜੀ ਸੂਬਾ ਬਣ ਗਿਆ ਹੈ।
ਇਸ ਦੌਰਾਨ ਇਹ ਗੱਲ ਉ¤ਭਰ ਕੇ ਸਾਹਮਣੇ ਆਈ ਕਿ ਨਵਿਉਣਯੋਗ ਊਰਜਾ ਦੇ ਖੇਤਰ ਵਿੱਚ ਸਾਲ 2022 ਤੱਕ ਪੰਜਾਬ 5400 ਮੈਗਾਵਾਟ ਊਰਜਾ ਪੈਦਾ ਕਰਨ ਦੇ ਸਮਰੱਥ ਹੋਵੇਗਾ, ਜਿਸ ਵਿੱਚੋਂ 4200 ਮੈਗਾਵਾਟ ਸੋਲਰ ਊਰਜਾ ਹੋਵੇਗੀ। ਪੰਜਾਬ ਵਿੱਚ ਸੋਲਰ ਊਰਜਾ ਪੈਦਾ ਕਰਨ ਦੀ ਸਮਰੱਥਾ 9 ਮੈਗਾਵਾਟ ਤੋਂ ਵੱਧ ਕੇ 2015 ਵਿੱਚ 218 ਮੈਗਾਵਾਟ ਹੋ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਮਾਰਚ 2016 ਤੱਕ 500 ਮੈਗਾਵਾਟ ਸੂਰਜੀ ਊਰਜਾ ਪੈਦਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਪ੍ਰਾਈਵੇਟ ਨਿਵੇਸ਼ਕਾਂ ਨੂੰ ਸੱਦਾ ਦਿੰਦਿਆ ਕਿਹਾ ਗਿਆ ਕਿ ਊਰਜਾ ਦੇ ਖੇਤਰ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਨਿੱਜੀ ਸੈਕਟਰ ਦੇ ਨਿਵੇਸ਼ਕਾਂ ਵੱਲੋਂ 4000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਵਾਸੀ ਭਾਰਤੀਆਂ, ਵਿਦੇਸ਼ੀ ਕੰਪਨੀਆਂ ਅਤੇ ਮੋਹਰੀ ਭਾਰਤੀ ਕੰਪਨੀਆਂ ਨੇ ਵੀ ਇਸ ਖੇਤਰ ਵਿੱਚ ਹੋਰ ਨਿਵੇਸ਼ ਕਰਨ ਦੀ ਦਿਲਚਸਪੀ ਦਿਖਾ ਕੇ ਪੰਜਾਬ ਸਰਕਾਰ ਦੀਆਂ ਪ੍ਰਗਤੀਸ਼ੀਲ ਨੀਤੀਆਂ ਵਿੱਚ ਭਰੋਸਾ ਜਤਾਇਆ ਹੈ।
ਇਸ ਸ਼ੈਸਨ ਦੌਰਾਨ ਹੋਰਨਾਂ ਤੋਂ ਇਲਾਵਾ ਸ੍ਰੀ ਮਾਰਕਸ ਵਾਈਪਿਓਰ ਡਿਪਟੀ ਡਾਇਰੈਕਟਰ ਇੰਡੋ-ਜਰਮਨ ਪ੍ਰੋਗਰਾਮ ਗਰੀਨ ਅਨਰਜੀ ਕੋਰੀਡੋਰਜ਼, ਸ੍ਰੀ ਸਟੀਵਰਟ ਡੇਵਿਸ ਅਮਰੀਕੀ ਦੂਤਾਵਾਸ ਨਵੀਂ ਦਿੱਲੀ, ਸ੍ਰੀ ਰਜਤ ਸੇਕਸਾਰੀਆ ਪੰਜ ਲਲਿਓਡ ਇੰਨਫਰਾਸਟਰਕਚਰ ਲਿਮਿਟਡ, ਸ੍ਰੀ ਪਵਨ ਕੇ . ਅਗਰਵਾਲ ਪ੍ਰੈਜ਼ੀਡੈਂਟ ਕਾਰਪੋਰੇਟ ਫਾਇਨਾਂਸ ਯੈ¤ਸ ਬੈਂਕ ਅਤੇ ਸ੍ਰੀ ਕੇ. ਐ¤ਸ. ਪੋਪਲੀ ਚੇਅਰਮੈਨ ਇੰਡੀਅਨ ਰਿਨਿਊਏਬਲ ਅਨਰਜੀ ਡਿਵੈ¤ਲਪਮੈਂਟ ਅਥਾਰਟੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
———
ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

ਪ੍ਰੋਗੈਸਿਵ ਪੰਜਾਬ ਨਿਵੇਸ਼ਕ ਸੰਮੇਲਨ ਨੇ ਨਿਵੇਸਕਾਂ ਨੂੰ ਪ੍ਰਦਾਨ ਕੀਤਾ ਵੱਡਾ ਪਲੇਟਫਾਰਮ
ਨੌਜਵਾਨ ਨਿਵੇਸ਼ਕਾ ਨੇ ਸੁਖਬੀਰ ਬਾਦਲ ਕਾ ਕੀਤਾ ਧੰਨਵਾਦ
ਮੁਹਾਲੀ, 29 ਅਕਤੂਬਰ ( ) ਪ੍ਰੋਗੈਸਿਵ ਪੰਜਾਬ ਨਿਵੇਸ਼ਕ ਸੰਮੇਲਨ 2015 ਦੇ ਸਮਾਪਤੀ ਸਮਾਰੋਹ ਤੋਂ ਪਹਿਲਾਂ ਕਰਵਾਏ ਗਏ ਤਕਨੀਕੀ ਸ਼ੈਸਨ ਵਿਚ ਤਕਨੀਕੀ ਯੂਨੀਵਰਸਿਟੀ ਤੋਂ ਸ਼ਾਮਿਲ ਹੋਏ ਵਿਦਿਆਰਥੀਆਂ ਵਲੋਂ ਉਦਯੋਗਿਕ ਕਾਰੋਬਾਰ ਦੇ ਪ੍ਰਬੰਧ ਤੇ ਚਲਾਉਣ ਸਬੰਧੀ ਵੱਖ-ਵੱਖ ਪਹਿਲੂਆਂ ਤੋਂ ਜਾਣਕਾਰੀ ਹਾਸਿਲ ਕੀਤੀ ਤੇ 17 ਨਵੇਂ ਵਿਚਾਰਾਂ ਦੇ ਆਦਾਨ ਪ੍ਰਦਾਨ ਨਾਲ ਇਹ ਸ਼ੈਸਨ ਆਪਣੀਆਂ ਸਫਲ ਅਮਿੱਟ ਯਾਦਾ ਬਖੇਰਦਾ ਸਮਾਪਤ ਹੋਇਆ। ਇਸ ਸ਼ੈਸਨ ਵਿਚ ਨੌਜਵਾਨਾਂ ਉੱਦਮੀਆਂ ਨੇ ਉਨਾਂ ਨਿਵੇਸ਼ਕਾਂ ਨੂੰ ਉਤਸ਼ਾਹਿਤ ਕੀਤਾ ਜੋ 30 ਤੋ 50 ਸਾਲ ਦੇ ਆਪਣੇ ਸਫਰ ਦੌਰਾਨ ਉਦਯੋਗ ਖੇਤਰ ਵਿਚ ਵਿਚਰ ਰਹੇ ਹਨ।
ਨੌਜਵਾਨ ਉੱਦਮੀ ਨੇ ਦੱਸਿਆ ਕਿ ਘੱਟ ਨਿਵੇਸ਼ ਕਰਨ ਨਾਲ ਵੀ ਵਧੇਰੇ ਉੱਤਮ ਕਿਸਮ ਦੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ ਜੋ ਦੁਨੀਆਂ ਦੇ ਸਮਾਜਿਕ ਤੇ ਆਰਥਿਕ ਪ੍ਰਸਿਥਤੀਆਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੇ ਹਨ। ਉਨ•ਾਂ ਘਰ ਵਿਚ ਤਿਆਰ ਕੀਤੀਆਂ ਜਾ ਸਕਣ ਵਾਲੀਆਂ ਸਰਵਾਈਕਲ ਕੈਂਸਰ ਸਬੰਧੀ ਕਿੱਟਾਂ ਸਬੰਧੀ ਵਿਚਾਰ ਦੱਸੇ।
ਜਤਨ ਠਾਕੁਰ ਸਟਾਰਟਅੱਪ ਵੀਕੈਂਡ ਯੂ.ਐਸ ਨੇ ਦੱਸਿਆ ਕਿ ਸਟਾਰਟਅੱਪ ਵਲੋਂ ਅੱਜ ਆਪਣਾ ਸਟਾਰਟਅੱਪ ਵੀਕੈਂਡ ਸਮਾਪਤ ਕੀਤਾ ਗਿਆ ਹੈ । ਉਨਾਂ ਦੱਸਿਆ ਕਿ ਸਟਾਰਟਅੱਪ ਵੀਕੈਂਡ ਵਲੋਂ 23 ਤੇ 24 ਅਕਤੂਬਰ ਨੂੰ ਵੱਖ-ਵੱਖ ਗਤੀਵਿਧੀਆਂ ਤੇ ਪ੍ਰੋਗਰਾਮਾਂ ਨੂੰ ਵੱਖ-ਵੱਖ ਥਾਵਾਂ ’ਤੇ ਉਜਾਗਰ ਕੀਤਾ ਗਿਆ ਸੀ ਅਤੇ 17 ਵੱਖ-ਵੱਖ ਉੱਦਮੀ ਟੀਮਾਂ ਵਲੋਂ ਅਤਿ ਆਧੁਨਿਕ ਕਿਸਮ ਦੀਆਂ ਤਕੀਨਕਾਂ ਸਬੰਧੀ ਯੂਨੀਵਰਸਿਟੀ ਵਿਚ ਨੌਜਵਾਨਾਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਗਈ ਸੀ। ਉਨਾਂ ਦੱਸਿਆ ਕਿ ਸਟਾਰਟਅੱਪ ਐਕਸੀਲੈਟਰ ਚੈਂਬਰ ਆਫ ਕਾਮਰਸ (ਸਟੳਟੁਪਸ ੳਚਚੲਲੲਰੳਟੋਰ ਚਹੳਮਬੲਰ ੋਡ ਚੋਮਮੲਰਚੲ-ਸ਼133) ਨੇ ਕਰਵਾਏ ਇਸ ਸੰਮੇਲਨ ਵਿਚ ਨੌਜਵਾਨਾਂ ਨੂੰ ਵੱਖ-ਵੱਖ ਪਹਿਲੂਆਂ ਤੋਂ ਜਾਣਕਾਰੀ ਦਿੱਤੀ ਹੈ ਅਤੇ ਪੰਜਾਬ ਦੇ ਨੌਜਵਾਨਾਂ ਵਿਚ ਦੁਨੀਆਂ ਨੂੰ ਬਦਲਣ ਦੀ ਸਮਰੱਥਾ ਹੈ।
ਕੇ.ਐਸ ਭਾਟੀਆ ਪੰਪਕਾਰਟ ਨੇ ਉਹ ਮਹਿਸੂਸ ਕਰਦੇ ਹਨ ਪੰਜਾਬ ਈਕੋ ਸਿਸਟਮ ਨੂੰ ਪ੍ਰਫੁਲਿਤ ਦੀ ਵੱਡੀ ਯੋਗਤਾ ਰੱਖਦਾ ਹੈ ਅਤੇ ਉਦਗੋਗਿਕ ਵਿਕਾਸ ਦੇ ਨਾਲ ਨਾਲ ਈਕੋ ਸਿਸਟਮ ਨੂੰ ਪ੍ਰਫੁਲਿਤ ਲਈ ਰਾਜ ਸਰਕਾਰ ਕਾਰਗਰ ਨੀਤੀਆਂ ਰਾਹੀਂ ਆਪਣੇ ਟੀਚਾ ਹਾਸਿਲ ਕਰ ਸਕਦੇ ਹੈ। ਨੌਜਵਾਨ ਨਿਵੇਸ਼ਕ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਦਾ ਦੰਨਵਾਦ ਕਰਦੇ ਹਨ ਕਿ ਉਨਾਂ ਨੂੰ ਇਸ ਤਰਾਂ ਦਾ ਪਲੇਟਫਾਰਮ ਮੁਹੱਈਆ ਕਰਵਾਇਆ ਜਿਸ ਨਾਲ ਉੱਹ ਕਾਬਲੀਅਤ ਦਾ ਸਹੀ ਢੰਗ ਨਾਲ ਦੁਨੀਆਂ ਦੀ ਬਿਹਤਰੀ ਲਈ ਉਪਯੋਗ ਕਰ ਸਕਦੇ ਹਨ।
ਮੈਡੀਕਲ ਸਾਇੰਸ ਵਿਚ 5 ਡਾਲਰ ਦੀ ਕੀਮਤ ਨਾਲ ਸਰਵਾਈਕਲ ਕੈਂਸਰ ਦੀ ਕਿੱਟ ਦੀ ਕਾਢ ਇਕ ਵੱਡੀ ਕ੍ਰਾਂਤੀ ਹੈ। ਸਵੈਪੇਅ ਟੀਮ ਨੇ ਆਪਣੀ ਪੇਸ਼ਕਾਰੀ ਦੌਰਾਨ ਵੱਡਮੁੱਲੇ ਵਿਚਾਰ ਦੱਸੇ। ਬੀਟੋ ਟੀਫਨ ਟੀਮ ਨੇ ਆਪਣੀ ਪੇਸ਼ਕਾਰੀ ਦੌਰਾਨ ਦੱਸਿਆ ਕਿ ਕਿਵੇਂ ਇਕ ਬਟਨ ਦੇ ਕਲਿੱਕ ਨਾਲ ਕਿਫਾਇਤੀ ਕੀਮਤ ਤੇ ਘਰ ਦੀ ਤਰਾਂ ਖਾਣ ਜਾਂ ਟਿਫਨ ਤਿਆਰ ਕੀਤਾ ਜਾ ਸਕਦਾ ਹੈ। ਇਸੇ ਦੌਰਾਨ ਨੌਜਵਾਨ ਉੱਦਮੀਆਂ ਦੱਸਿਆ ਕਿ ਉਹ ਕਿਸ ਤਰਾਂ ਘਰ ਦੀ ਫਾਲਤੂ ਚੀਜਾਂ ਤੋਂ ਵੀ ਆਰਗੈਨਿਕ ਕਿਸਮ ਦੀਆਂ ਵਸਤਾਂ ਤਿਆਰ ਕਰ ਸਕਦੇ ਹਨ।
ਇਸ ਮੌਕੇ ਜਿਊਰੀ ਦੇ ਪੈਨਲ ਵਿਚ ਸ਼ਾਮਿਲ ਪੰਪਕਾਰਟ ਤੋਂ ਕੇ.ਐਸ ਭਾਟੀਆ, ਨੈਕਟਰ ਲਾਈਫ ਸਾਇੰਸ ਤੋਂ ਡਾ. ਦਿਨੇਸ਼ ਦੂਆ, ਕਿਊ ਏ ਸਾਰਸ ਦੇ ਬਾਨੀ ਤੇ ਸੀ.ਈ.ਓ ਰਾਜੀਵ ਰਾਏਸ਼ ਆਈ.ਐਸ.ਬੀ ਤੋਂ ਪ੍ਰੋਫੈਸਰ ਸੀਧਾਰਹ ਸਿੰਘ, ਕਲਿਕਲੈਬ ਦੇ ਸੀ.ਈ.ਓ, ਸਮਰ ਸਿੰਗਲਾ ਤੇ ਐਚ.ਡੀ.ਐਫ.ਸੀ ਦੇ ਸੀ.ਈ.ਓ ਪਰਾਗ ਗੋਪਾਲ ਵਲੋਂ ਕਿਫਾਇਤੀ ਕੀਮਤ ਤੇ ਸਰਵਾਈਕਲ ਕੈਸਰ ਦੀ ਕਿੱਟ ਸਬੰਧੀ ਪੇਸ਼ ਕੀਤੇ ਵਿਚਾਰ ਨੂੰ ਜੇਤੂ ਐਲਾਨਿਆ ਗਿਆ।
ਇਸ ਮੌਕੇ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਪੰਜਾਬ ਨੇ ਜੇਤੂਆਂ ਨੂੰ ਵਧਾਈ ਦੇਦਿੰਆਂ ਉਨਾਂ ਦੇ ਕਾਰਜ ਦੀ ਸਰਾਹਨਾ ਕੀਤੀ। ਉਨਾਂ ਦੇ ਨਾਲ ਸ੍ਰੀ ਐਨ.ਕੇ ਸ਼ਰਮਾ ਮੁੱਖ ਸੰਸਦੀ ਸਕੱਤਰ ਪੰਜਾਬ, ਇੰਨਵੈਸਟ ਪੰਜਾਬ ਦੇ ਸੀ.ਈ.ਓ ਸ੍ਰੀ ਅਨੁਰਿਧ ਤਿਵਾੜੀ ਤੇ ਜੁਆਇੰਟ ਸੀ.ਈ.ਓ ਸ੍ਰੀ ਮਨਜੀਤ ਬਰਾੜ ਵੀ ਮੋਜੂਦ ਸਨ।
ਇਸੇ ਦੌਰਾਨ ਇੰਸਵੈਸਟ ਪੰਜਾਬ ਤੇ ਸੈਕ ਵਲੋਂ ਆਪਸ ਵਿਚ ਸਟਾਰਟਅੱਪ ਪੰਜਾਬ ਸਬੰਧੀ ਹੱਥ ਮਿਲਾਏ ਗਏ ਅਤੇ ਵਿੱਤੀ ਸੰਸਥਾਵਾਂ ਤੇ ਉਦਯੋਗਿਕ ਪਹਿਲੂਆਂ ਆਦਿ ਸਬੰਧੀ ਇਕ ਦੂਸਰੇ ਦਾ ਸਹਿਯੋਗ ਕਰਨ ਦੇ ਇਕਰਾਰਨਾਮ ਕੀਤੇ ਗਏ।
————-

 

ਸੂਚਨਾ ਤੇ ਲੋਕ ਸੰਪਰਕ ਵਿਭਾਗ,ਪੰਜਾਬ
• ਪੰਜਾਬ ਸਰਕਾਰ 1.5 ਲੱਖ ਨੌਜਵਾਨਾਂ ਨੂੰ ਵਿਦੇਸ਼ ਵਿੱਚ ਕੰਮ ਕਰਨ ਲਈ ਸਿਖਿਅਤ ਕਰੇਗੀ
• ਯੁਵਕਾਂ ਨੂੰ ਅਮਰੀਕਾ ਅਤੇ ਅਸਟਰੇਲੀਆਂ ਵਿੱਚ ਕੰਮ ਕਰਨ ਲਈ ਸਿਖਿਅਤ ਕੀਤਾ ਜਾਵੇਗਾ
• ਪੰਜਾਬ ਵਲੋ‘ ਹੁਨਰਮੰਦ ਮਨੁੱਖੀ ਸਕਤੀ ਦੇ ਵਿਦੇਸ਼ ਵਿੱਚ ਕੰਮ ਕਰਨ ਲਈ ਭੇਜਣ ਸਾਰੇ ਪ੍ਰਬੰਧ ਮੁਕੰਮਲ
• ਓਬੇਰ ਵਲੋ‘ ਸਾਰੇ ਰਾਜਾਂ ਲਈ 50000 ਮਹਿਲਾ ਅਤੇ 50000 ਪੁਰਸ਼ ਡਰਾਈਵਰਾਂ ਨੂੰ ਸਿਖਲਾਈ ਦੇਣ ਲਈ ਸਮਝੌਤਾ ਦਸਖਤ
• ਡਰਾਈਵਰਾਂ ਨੂੰ ਸਖਸੀਅਤ ਉਭਾਰਨ ਅਤੇ ਅੰਗਰੇਜੀ ਬੋਲਣ ਲਈ ਕੈਪਸੂਲ ਕੋਰਸਾਂ ਨਾਲ ਸਿਖਿਅਤ ਕੀਤਾ ਜਾਵੇਗਾ
• ਅਗਲੇ ਤਿੰਨ ਸਾਲਾਂ ਦੌਰਾਨ ਸਾਉਦੀ ਅਰਬ ਨੂੰ ਇੱਕ ਲੱਖ ਸਿਖਿਅਤ ਪੰਜਾਬੀ ਰਾਜ ਮਿਸਤਰੀਆਂ ਦੀ ਲੋੜ ਹੋਵੇਗੀ
• ਸਾਉਦੀ ਅਰਬ ਦੀ ਲੋੜ ਨੂੰ ਪੂਰਾ ਕਰਨ ਲਈ ਚਾਰ ਕੰਨਸਟਰਕਸਨ ਸਕਿੱਲ ਲੇਬਰ ਸੈਟਰਾਂ ਦੀ ਸਥਾਪਨਾ ਕੀਤੀ ਜਾਵੇਗੀ
ਚੰਡੀਗੜ•, 29 ਅਕਤੂਬਰ:
ਪੰਜਾਬ ਸਰਕਾਰ ਵਲੋ‘ ਆਪਣੇ ਨਾਗਰਿਕਾਂ ਵਿਸ਼ੇਸ਼ ਕਰਕੇ ਦੁਆਬਾ ਅਤੇ ਮਾਲਵਾ ਖੇਤਰ ਦੇ ਵਾਸੀਆਂ ਨੂੰ ਵਾਜਿਬ ਸਰਟੀਫਿਕੇਟ ਅਤੇ ਡਿਗਰੀ ਲਈ ਕੈਪਸੂਲ ਟ੍ਰੇਨਿੰਗ ਪ੍ਰੋਗਰਾਮ ਮੁਹੱਈਆ ਕਰਵਾ ਕੇ ਉਨਾਂ ਦੀ ਵਿਦੇਸ਼ ਜਾਣ ਦੀ ਲਾਲਸਾ ਨੂੰ ਪੂਰਾ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਸਿਖਲਾਈ ਪ੍ਰੋਗਰਾਮ ਉਨਾਂ ਨੂੰ ਅਸਟਰੇਲੀਆਂ, ਅਮਰੀਕਾ, ਸਾਊਦੀ ਅਰਬ ਅਤੇ ਹੋਰ ਕਿਰਤ ਦੀ ਘਾਟ ਵਾਲੇ ਦੇਸ਼ਾਂ ਵਿੱਚ ਵਰਕ ਵੀਜਾ ਹਾਸਲ ਕਰਨ ਦੇ ਯੋਗ ਬਣਾਉਣਗੇ। ਇਸ ਨਵੀ‘ ਨੀਤੀ ਫੈਸਲੇ ਦਾ ਵਿਲੱਖਣ ਪਹਿਲੂ ਇਹ ਹੈ ਕਿ ਇੱਕ ਨੌਜਵਾਨ ਨੂੰ ਹਰੇਕ ਦੇਸ਼ ਦੀ ਵਿਸ਼ੇਸ਼ ਲੋੜ ਮੁਤਾਬਿਕ ਸਿਖਿਅਤ ਕੀਤਾ ਜਾਵੇਗਾ ਤਾਂ ਜੋ ਉਹ ਉਨਾਂ ਦੇਸ਼ਾਂ ਦੀ ਇੰਮੀਗਰੇਸ਼ਨ ਅਤੇ ਵਰਕ ਵੀਜੇ ਦੀਆਂ ਸ਼ਰਤਾਂ ਪੂਰੀਆਂ ਕਰਕੇ ਨੌਕਰੀ ਹਾਸਲ ਕਰਨ ਦੇ ਯੋਗ ਹੋ ਜਾਵੇ। ਪੰਜਾਬ ਗੈਰ ਕਾਨੂੰਨੀ ਟਰੈਵਲ ਏਜੰਟਾਂ ਜੋ ਕਿ ਨੌਜਵਾਨਾਂ ਨੂੰ ਵਰਕ ਵੀਜੇ ਦੇ ਝੂਠੇ ਵਾਅਦੇ ਕਰਕੇ ਵਰਗਲਾ ਕੇ ਅਤੇ ਉਨਾਂ ਦੀ ਮਿਹਨਤ ਦੀ ਕਮਾਈ ਹੜਪ ਕੇ ਵਿਦੇਸ਼ਾਂ ਵਿੱਚ ਭੇਜ ਦਿੰਦੇ ਹਨ, ਤੋ‘ ਬਹੁਤ ਚਿੰਤਤ ਹੈ।ਨਵੀ ਨੀਤੀ ਫੈਸਲਾ ਪੰਜਾਬੀਆਂ ਨੂੰ ਵਿਧੀਵਤ ਤਰੀਕੇ ਨਾਲ ਬਾਹਰ ਭੇਜਣ ਵਿੱਚ ਸਹਾਈ ਹੋਵੇਗਾ।
ਸ੍ਰੀ ਮਦਨ ਮੋਹਨ ਮਿੱਤਲ, ਤਕਨੀਕੀ ਸਿੱਖਿਆ ਮੰਤਰੀ ਨੇ ਇਨਾਂ ਨਵੇ‘ ਵਿਚਾਰਾਂ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਯੁੱਗਾਂ ਤੋ‘ ਰਾਸ਼ਟਰ ਦੀ ਅਗਵਾਈ ਕਰਦਾ ਆਇਆ ਹੈ ਅਤੇ ਹੁਨਰ ਵਿਕਾਸ ਇਸ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਏਗਾ।
ਸੈਸਨ ਦੌਰਾਨ ਓਬੇਰ ਵਲੋ‘ ਸਾਰੇ ਰਾਜਾਂ ਲਈ 50000 ਮਹਿਲਾ ਅਤੇ 50000 ਪੁਰਸ਼ ਡਰਾਈਵਰਾਂ ਨੂੰ ਸਿਖਲਾਈ ਦੇਣ ਲਈ ਸਮਝੌਤਾ ਦਸਖਤ ਕੀਤਾ ਗਿਆ ਜਿਸ ਤਹਿਤ ਡਰਾਈਵਰਾਂ ਨੂੰ ਸਖਸੀਅਤ ਉਭਾਰਨ ਅਤੇ ਅੰਗਰੇਜੀ ਬੋਲਣ ਲਈ ਕੈਪਸੂਲ ਕੋਰਸਾਂ ਨਾਲ ਸਿਖਿਅਤ ਕੀਤਾ ਜਾਵੇਗਾ ਅਤੇ ਇਨਾਂ ਡਰਾਈਵਰਾਂ ਨੂੰ ਹੋਰਨਾਂ ਰਾਜਾਂ ਵਿੱਚ ਰੇਡੀਓ ਟੈਕਸੀ ਦੀਆਂ ਵੱਧ ਰਹੀਆਂ ਲੋੜਾਂ ਅਨੂਸਾਰ ਰੋਜਗਾਰ ਦਿੱਤਾ ਜਾਵੇਗਾ।ਇਹਨਾਂ ਡਰਾਈਵਰਾਂ ਨੂੰ ਵਿਦੇਸ਼ਾਂ ਵਿੱਚ ਵਿਸ਼ੇਸ਼ ਕਰਕੇ ਯੂ.ਐਸ.ਏ ਤੇ ਕੈਨੇਡਾ ਵਿੱਚ ਹੈਵੀ ਡਿਊਟੀ ਵਾਹਨ ਚਲਾਉਣ ਲਈ ਸਰਕਾਰ ਵਲੋ‘ ਯੋਗ ਮਾਨਤਾ ਹੋਵੇਗੀ।ਇਸ ਤੋ‘ ਇਲਾਵਾ ਪੰਜਾਬ ਵਲੋ‘ ਉਦਯੋਗਿਕ ਉਸਾਰੀ ਵਿੱਚ ਇੱਕ ਲੱਖ ਯੁਵਕਾਂ ਨੂੰ ਸਿਖਿਅਤ ਕੀਤਾ ਜਾਵੇਗਾ ਜੋ ਅਰਬ ਦੇਸਾਂ ਵਿੱਚ ਰੋਜਗਾਰ ਹਾਸਲ ਕਰਨ ਦੇ ਯੋਗ ਬਣ ਜਾਣਗੇ।
ਵਿਸ਼ੇਸ਼ ਸੈਸਨ ਨੂੰ ਸੰਬੋਧਨ ਕਰਦਿਆਂ ਪ੍ਰੈਜੀਡੈਟ ਓਬੇਰ ਇੰਡੀਆ ਸ੍ਰੀ ਅਮਿੱਤ ਜੈਨ ਨੇ ਦੱਸਿਆ ਕਿ ਇਨਾਂ ਸਿਖਿਅਤ ਕੀਤੇ ਜਾਣ ਵਾਲੇ ਇੱਕ ਲੱਖ ਡਰਾਈਵਰਾਂ ਵਿਚੋ 50 ਹਜਾਮਹਿਲਾ ਡਰਾਇਵਰ ਹੋਣਗੀਆਂ।
ਇਸ ਮੌਕੇ ਤੇ ਬੋਲਦਿਆਂ ਸ੍ਰੀ ਮਦਨ ਮੋਹਨ ਮਿੱਤਲ ਨੇ ਆਖਿਆ ਕਿ ਹੁਨਰ ਵਿਕਾਸ ਭਾਰਤ ਦੇ ਭਵਿੱਖਤ ਆਰਥਿਕ ਵਿਕਾਸ ਅਤੇ ਅੰਤਰਰਾਸ਼ਟਰੀ ਅਰਥਵਿਵਸਥਾ ਵਿੱਚ ਆਪਣਾ ਅਹਿਮ ਸਥਾਨ ਬਣਾਉਣ ਲਈ ਜਰੂਰੀ ਹੈ। ਹੁਨਰਵਿਕਾਸ ਦੇ ਖੇਤਰ ਵਿੱਚ ਭਾਰਤ ਸਹੀ ਦਿਸ਼ਾ ਵੱਲ ਵੱਧ ਰਿਹਾ ਹੈ ਅਤੇ ਕੁਝ ਚਿਰ ਪਹਿਲਾਂ ਹੀ ਨਵੇਂ ਹੁਨਰ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਭਾਂਵੇ ਕਿ ਹੁਨਰ ਵਿਕਾਸ ਦੇ ਖੇਤਰ ਵਿਚ ਕੇਂਦਰ ਤੇ ਸੂਬਾ ਸਰਕਾਰ ਨੇ ਬਹੁਤ ਉਪਰਾਲੇ ਕੀਤੇ ਹਨ ਪਰ ਅਜੇ ਵੀ ਇਸ ਖੇਤਰ ਦੇ ਵਿਕਾਸ ਦੀਆਂ ਬਹੁਤ ਸੰਭਾਵਨਾਵਾਂ ਹਨ। ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਸੱਦਾ ਦਿੰਦਿਆਂ ਉਨ•ਾਂ ਕਿਹਾ ਕਿ ਨਿੱਜੀ ਖੇਤਰ ਦੀਆਂ ਕੰਪਨੀਆਂ ਆਪਣੇ ਉਦਯੋਗ ਮੁਹਾਰਤ ਅਤੇ ਪੇਸ਼ੇਵਾਰਾਨਾ ਪਹੁੰਚ ਅਪਣਾ ਕੇ ਹੁਨਰਵਿਕਾਸ ਪ੍ਰੋਗਰਾਮ ਦੇ ਵਿਕਾਸ ਵਿੱਚ ਆਪਣਾ ਅਹਿਮ ਰੋਲ ਨਿਭਾ ਸਕਦੀਆਂ ਹਨ ਜੋ ਕਿ ਉਦਯੋਗਿਕ ਖੇਤਰ ਦੀਆਂ ਲੋੜਾਂ ਨੂੰ ਪੂਰਾ ਕਰ ਸਕਦਾ ਹੈ। ਸ੍ਰੀ ਮਿੱਤਲ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸਿੱਖਿਆ ਵਿਕਾਸ ਸੂਚਕ (ਈ.ਡੀ.ਆਈ.) ਅਨੁਸਾਰ ਪੰਜਾਬ ਰਾਜ ਸਿੱਖਿਆ ਦੇ ਖਤੇਰ ਦੇਸ਼ ਭਰ ‘ਚ ਤੀਸਰੇ ਸਥਾਨ ‘ਤੇ ਹੈ ਅਤੇ ਤਕਨੀਕੀ ਹੁਨਰਮੰਦ ਪ੍ਰਤਿਭਾ ਦੇ ਕੇਂਦਰ ਵਜੋਂ ਤਿਆਰ ਹੈ। ਉਨ•ਾਂ ਆਖਿਆ ਕਿ ਰਾਜ ਵਿੱਚ 111 ਇੰਜੀਨੀਅਰਿੰਗ ਕਾਲਜ, 137 ਬਹੁਤਕਨੀਕੀ ਕਾਲਜ ਅਤੇ 137 ਉਦਯੋਗਿਕ ਸਿਖਲਾੲ ਿਸੰਸਥਾਵਾਂ ਹਨ ਜੋ ਕਿ ਉਦਯੋਗਾਂ ਦੀ ਲੋੜ ਅਨੁਸਾਰ ਹੁਨਰਮੰਦ ਪ੍ਰਤਿਭਾ ਤਿਆਰ ਕਰ ਰਹੀਆਂ ਹਨ। ਰਾਜ ਵਿੱਚ ਆਈ.ਟੀ.ਆਈ. ਸਕੀਮ ਤਹਿਤ 34 ਸੈਂਟਰ ਆਫ ਐਕਸੀਲੈਂਸ ਤਕਨਾਲੋਜੀ ਦੇ ਵ¤ਖ-ਵ¤ਖ ਖੇਤਰਾਂ ਲਈ ਸਥਾਪਤ ਕੀਤੇ ਗਏ ਹਨ।
ਸਨਅਤ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਹੁਨਰਵਿਕਾਸ ਕੇਂਦਰ ਸਥਾਪਤ ਕਰਨ ਲਈ ਨਿੱਜੀ ਕੰਪਨੀਆਂ ਨੂੰ ਉਤਸ਼ਾਹਤ ਕਰ ਰਹੀ ਹੈ। ਉਨ•ਾਂ ਕਿਹਾ ਕਿ ਵਰਧਮਾਨ ਤੇ ਟਾਟਾ ਕੰਪਨੀਆਂ ਨੇ ਪੰਜਾਬ ਵਿੱਚ ਹੁਨਰ ਵਿਕਾਸ ਕੇਂਦਰ ਸਥਾਪਤ ਕੀਤੇ ਹਨ। ਇਸ ਤੋਂ ਇਲਾਵਾ ਸੈਂਟਰਮ, ਜੈਨੀਸਿਸ, ਐਨ.ਏ.ਐਸ.ਐਸ.ਓ.ਐਮ. ਆਦਿ ਕੰਪਨੀਆਂ ਵੀ ਹੁਨਰ ਵਿਕਾਸ ਦੇ ਖੇਤਰ ‘ਚ ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ।
ਇਸ ਮੌਕੇ ਸ੍ਰੀ ਮਨੀਸ ਸ¤ਭਰਵਾਲ, ਪ੍ਰੈਜੀਡੇਂਟ ਸੈਂਚੀਊਰੀਅਨ ਯੂਨੀਵਰਸਿਟੀ ਉੜੀਸਾ, ਡਾ. ਮੁਕਤੀ ਖੰਨਾ ਮਿਸਰਾ, ਸੀਈਓ ਅਤੇ ਡਾਇਰੈਕਟਰ ਸੈਂਟਰਮ ਲਰਨਿੰਗ ਲਿਮਟਿਡ, ਸ੍ਰੀ ਸੰਜੀਵ ਦੁਗਲ, ਐਮ.ਡੀ. ਕਲਾਸ ਇੰਡੀਆ, ਸ੍ਰੀਨਿਵਾਸ ਕਾਮੀਸੈਟੀ ਅਤੇ ਸੀ.ਈ.ਓ.ਆਈ. ਆਟੋਮੋਟਿਵ ਸਕਿੱਲ ਡਿਵੈਲਪਮੈਂਟ ਕੌਂਸਲ ਅਤੇ ਸ੍ਰੀ ਸੁਨੀਲ ਕੇ ਚਤੁਰਵੇਦੀ ਨੇ ਆਪਣੇ ਵਿਚਾਰ ਸਾਂਝੇ ਕੀਤੇ।
————