0-5 ਸਾਲ ਦੇ ਬੱਚਿਆਂ ਲਈ ਪੋਲੀਓ ਰੋਕੂ ਮੁਹਿੰਮ 15 ਤੋਂ 19 ਸਤੰਬਰ ਤੱਕ

0
1440

ਪਲਸ ਪੋਲੀਓ ਮੁਹਿੰਮ ਨੂੰ ਸਫ਼ਲਤਾਂ ਪੂਰਵਕ ਨੇਪਰੇ ਚਾੜ੍ਹਨ ਲਈ ਸੰਬੰਧਤ ਵਿਭਾਗਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ
ਲੁਧਿਆਣਾ, 09 ਸੰਤਬਰ (000)-0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬਿਮਾਰੀ ਤੋਂ ਬਚਾਉਣ ਲਈ ਜ਼ਿਲ੍ਹਾ ਲੁਧਿਆਣਾ ਵਿੱਚ ਪਲਸ ਪੋਲੀਓ ਮੁਹਿੰਮ ਮਿਤੀ 15 ਤੋਂ 19 ਸਤੰਬਰ ਤੱਕ ਚਲਾਈ ਜਾਵੇਗੀ। ਇਹ ਮੁਹਿੰਮ ਸ਼ਹਿਰ ਲੁਧਿਆਣਾ, ਸਾਹਨੇਵਾਲ ਅਤੇ ਕੂੰਮ ਕਲਾਂ ਦੇ ਸ਼ਹਿਰੀ ਖੇਤਰਾਂ ਵਿੱਚ ਚਲਾਈ ਜਾਵੇਗੀ। ਇਸ ਤੋਂ ਇਲਾਵਾ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਮਾਈਗਰੇਟਰੀ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਕਵਰ ਕੀਤਾ ਜਾਵੇਗਾ। ਇਸੇ ਤਰ੍ਹਾਂ ਬਲਾਕ ਖੰਨਾ, ਜਗਰਾਂਉ, ਸਮਰਾਲਾ, ਰਾਏਕੋਟ, ਪਾਇਲ, ਮਨੂੰਪੁਰ, ਮਾਛੀਵਾੜਾ, ਮਲੌਦ, ਸੁਧਾਰ, ਪੱਖੋਵਾਲ, ਹਠੂਰ ਅਤੇ ਸਿੱਧਵਾਂ ਬੇਟ ਦੇ ਮਾਈਗਰੇਟਰੀ ਬੱਚਿਆਂ ਨੂੰ ਮਿਤੀ 15 ਤੋਂ 17 ਸਤੰਬਰ ਤੱਕ ਕਵਰ ਕੀਤਾ ਜਾਵੇਗਾ।
ਇਸ ਮੌਕੇ ਸਥਾਨਕ ਬਚਤ ਭਵਨ ਵਿਖੇ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਨੂੰ ਦੱਸਿਆ ਗਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਇਸ ਵੇਲੇ 0-5 ਸਾਲ ਤੱਕ ਦੇ ਬੱਚਿਆਂ ਦੀ ਗਿਣਤੀ 379030 ਤੋਂ ਵਧੇਰੇ ਹੈ, ਜਿਨ੍ਹਾਂ ਨੂੰ ਕਵਰ ਕਰਨ ਲਈ 1651 ਟੀਮਾਂ ਬਣਾਈਆਂ ਗਈਆਂ ਹਨ। ਜਿਨ੍ਹਾਂ ਵਿੱਚ 95 ਮੋਬਾਈਲ, 55 ਟਰਾਂਜਿਟ ਅਤੇ 1504 ਟੀਮਾਂ ਸ਼ਾਮਿਲ ਹਨ, ਇਸ ਤੋਂ ਇਲਾਵਾ 333 ਸੁਪਰਵਾਈਜ਼ਰ ਇਸ ਮੁਹਿੰਮ ਨੂੰ ਨੇਪਰੇ ਚਾੜ੍ਹਨ ਲਈ ਲਗਾਏ ਗਏ ਹਨ। ਉਹਨਾਂ ਇਸ ਮੁਹਿੰਮ ਨੂੰ ਸਫ਼ਲਤਾ ਪੂਰਵਿਕ ਚਾੜ੍ਹਨ ਲਈ ਸੰਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਆਪਣਾ ਬਣਦਾ ਯੋਗਦਾਨ ਪਾਉਣ।
ਬਾਓ-ਮੈਡੀਕਲ ਵੇਸਟ ਮੈਨੇਜ਼ਮੈਂਟ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਅਗਰਵਾਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਾਓ-ਮੈਡੀਕਲ ਵੇਸਟ ਦੀ ਚੈਕਿੰਗ ਕਰਨ ਸਮੇਂ ਸੰਸਥਾਵਾਂ ਵੱਲੋਂ ਮੈਨਟੇਨ ਕੀਤੇ ਜਾਂਦੇ ਰਜਿਸਟਰ ਨੂੰ ਚੈਕ ਕੀਤਾ ਜਾਵੇ ਇਸ ਦਾ ਰਿਕਾਰਡ ਵੀ ਸੰਭਾਲਿਆ ਜਾਵੇ।
ਇਸ ਮੌਕੇ ਸਿਵਲ ਸਰਜ਼ਨ ਲੁਧਿਆਣਾ ਡਾ. ਰਾਜੇਸ਼ ਕੁਮਾਰ ਬੱਗਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕਿਰਨ ਆਹਲੂਵਾਲੀਆਂ ਅਤੇ ਸੰਬੰਧਤ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।