01 ਨਵੰਬਰ ਨੁੂੰ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਮਨਾਇਆ ਜਾਵੇਗਾ : ਪੂਨਮਦੀਪ ਕੌਰ

0
1289

01 ਨਵੰਬਰ ਨੁੂੰ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਮਨਾਇਆ ਜਾਵੇਗਾ : ਪੂਨਮਦੀਪ ਕੌਰ
ਵਧੀਕ ਡਿਪਟਂੀ ਕਮਿਸ਼ਨਰ ਨੇ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਮਨਾਉਣ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਕੀਤੀ ਵਿਸ਼ੇਸ ਮੀਟਿੰਗ
ਐਸ.ਏ.ਐਸ.ਨਗਰ: 26 ਅਕਤੂਬਰ (ਧਰਮਵੀਰ ਨਾਗਪਾਲ) 01 ਨਵੰਬਰ ਨੂੰ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਮਨਾਇਆ ਜਾਵੇਗਾ ਤਾਂ ਜੋ ਅਸੀਂ ਸਾਰੇ ਰੱਲ ਮਿਲ ਕੇ ਰਾਜ ਨੂੰ ਇੱਕ ਤੰਦਰੂਸਤ ਅਤੇ ਤੰਬਾਕੂ ਮੁਕਤ ਬਣਾ ਸਕੀਏ। ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਨਮਦੀਪ ਕੌਰ ਨੇ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ.ਨਗਰ ਵਿਖੇ ਮਨਾਏ ਜਾਣ ਵਾਲੇ ਤੰਬਾਕੂ ਰਹਿਤ ਦਿਵਸ ਦੇ ਅਗੇਤੇ ਪ੍ਰਬੰਧਾਂ ਲਈ ਸੱਦੀ ਗਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤਾ।
ਉਨ•ਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਪੁਰਜੋਰ ਤਰੀਕੇ ਨਾਲ ਮਨਾਉਣ ਲਈ ਕਿਹਾ ਗਿਆ ਹੈ ਤਾਂ ਜੋ ਲੋਕਾਂ ਨੂੰ ਤੰਬਾਕੂ ਦੇ ਮਨੁੂੱਖੀ ਸਿਹਤ ਤੇ ਪੈਣ ਵਾਲੇ ਮਾੜੇ ਅਸਰ ਪ੍ਰਤੀ ਜਾਗਰੂਕ ਕੀਤਾ ਜਾਵੇ। ਉਨ•ਾਂ ਦੱਸਿਆ ਕਿ ਇਸ ਵਾਰ ਦਾ ਥੀਮ ਬਿਨ•ਾਂ ਲਾਇਸੈਂਸ ਤੋਂ ਵਿੱਕ ਰਹੇ ਤੰਬਾਕੂ ਅਤੇ ਤੰਬਾਕੂ ਯੁਕਤ ਪਦਾਰਥਾਂ ਤੇ ਰੋਕ ਹੈ। ਉਨ•ਾਂ ਇਸ ਮੌਕੇ ਪੁਲਿਸ ਦੇ ਅਧਿਕਾਰੀਆਂ ਨੂੰ ਆਖਿਆ ਕਿ ਜ਼ਿਲ•ੇ ’ਚ ਕੋਟਪਾ ਦੀਆਂ ਵੱਖ-ਵੱਖ ਧਰਾਵਾਂ ਨੂੰ ਲਾਗੂ ਕਰਨ ਲਈ ਆਪਣਾ ਪੁਰਾ-ਪੁਰਾ ਸਹਿਯੋਗ ਦਿੱਤਾ ਜਾਵੇ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਉਨ•ਾਂ ਅਧਿਕਾਰੀਆਂ ਨੂੰ ਪੰਜਾਬ ਤੰਬਾਕੂ ਬੈਂਡਰਜ਼ ਫੀਸ ਐਕਟ 1954 ਅਧੀਨ ਬਿਨ•ਾਂ ਲਾਇਸੈਂਸ ਤੋਂ ਤੰਬਾਕੂ ਅਤੇ ਤੰਬਾਕੂ ਯੁਕਤ ਪਦਾਰਥਾਂ ਨੂੰ ਵੇਚ ਰਹੇ ਤੰਬਾਕੂ ਵਿਕਰੇਤਾਵਾਂ ਵਿਰੁੱਧ ਕਾਰਵਾਈ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਜ਼ਿਲ•ਾ ਨੋਡਲ ਅਫ਼ਸਰ ਨੇ ਮੀਟਿੰਗ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਕੋਟਪਾ ਦੀਆਂ ਵੱਖ-ਵੱਖ ਧਰਾਵਾਂ ਬਾਰੇ ਜਾਣੂੰ ਕਰਵਾਇਆ। ਉਨ•ਾਂ ਦੱਸਿਆ ਕਿ ਤੰਬਾਕੂ ਰਹਿਤ ਦਿਵਸ ਮੌਕੇ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ, ਇੰਡੀਅਨ ਮੈਡੀਕਲ ਐਸੋਸੀਏਸ਼ਨ, ਹਾਰਲੇਅ ਡੈਵਿਡ ਸਨ ਦੇ ਸਹਿਯੋਗ ਨਾਲ ਬਾਇਕ ਰੈਲੀ ਕੱਢੀ ਜਾਵੇਗੀ ਜਿਸ ਨੁੂੰ ਸਿਹਤ ਮੰਤਰੀ ਪੰਜਾਬ ਸ੍ਰੀ ਸੁਰਜੀਤ ਕੁਮਾਰ ਜਿਆਣੀ ਹਰੀ ਝੰਡੀ ਦਿੱਖਾ ਕੇ ਰਵਾਨਾ ਕਰਨਗੇ।
ਇਸ ਮੌਕੇ ਐਸ.ਡੀ.ਐਮ ਸ੍ਰੀ ਲਖਮੀਰ ਸਿੰਘ, ਸਯੁੰਕਤ ਕਮਿਸ਼ਨਰ ਸ੍ਰੀਮਤੀ ਨਯਨ ਭੁੱਲਰ, ਡਿਪਟੀ ਜ਼ਿਲ•ਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀਮਤੀ ਰਵਿੰਦਰ ਕੌਰ, ਡੀ.ਐਸ.ਪੀ (ਹੈਡਕੁਆਟਰ) ਸ੍ਰੀ ਵਜੀਰ ਸਿੰਘ ਖਹਿਰਾ, ਡੀ.ਐਸ.ਪੀ (ਸਿਟੀ-1) ਸ੍ਰੀ ਆਲਮ ਵਿਜੇ ਸਿੰਘ, ਸ੍ਰੀ ਵਿਨੈ ਗਾਂਧੀ ਸਟੇਟ ਪ੍ਰੋਜੈਕਟ ਮੈਨੇਜਰ, ਜੀ.ਐਸ.ਏ, ਡਾ. ਐਸ.ਪੀ. ਸੁਰੀਲਾ (ਸਨੇਹਾ ਐਨ.ਜੀ.ਓ) ਵੀ ਮੌਜੂਦ ਸਨ।