ਪੱਤਰਕਾਰ ਡਾ. ਭੁਪਿੰਦਰ ਸਿੰਘ ਅਭੈਪੂੁਰੀਆ ਦਾ ਖਰੜ ਵਿਖੇ ਕੀਤਾ ਅੰਤਿਮ ਸੰਸਕਾਰ

0
1823

 

ਅੰਤਿਮ ਸੰਸਕਾਰ ਮੌਕੇ ਰਾਜਨੀਤਿਕ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਅਤੇ ਪੱਤਰਕਾਰ ਸਾਹਿਬਾਨ ਵੱਡੀ ਗਿਣਤੀ ਵਿੱਚ ਹੋਏ ਸਾਮਲ

ਐਸ.ਏ.ਐਸ.ਨਗਰ (ਖਰੜ): 8 ਅਪ੍ਰੈਲ (ਧਰਮਵੀਰ ਨਾਗਪਾਲ  ਚੰਡੀਗੜ੍ਹ-ਪੰਜਾਬ ਯੂਨੀਅਨ ਆਫ ਜਨਰਲਿਸਟ, ਪ੍ਰੈਸ ਕਲੱਬ ਖਰੜ, ਪ੍ਰੈਸ ਕਲੱਬ ਮੁਹਾਲੀ ਦੇ ਸੀਨੀਅਰ ਮੈਂਬਰ ਅਤੇ ਪੱਤਰਕਾਰ ਡਾ. ਭੁਪਿੰਦਰ ਸਿੰਘ ਅਭੈਪੂੁਰੀਆ ਜੋ ਬੀਤੇ ਕੱਲ ਲੰਬੀ ਬਿਮਾਰੀ ਪਿਛੋ ਸਵਰਗਵਾਸ ਹੋ ਗਏ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਰਾਮਬਾਗ ਸ਼ਮਸਾਨ ਘਾਟ ਖਰੜ ਵਿਖੇ ਧਾਰਮਿਕ ਰਹੁ ਰੀਤਾਂ ਨਾਲ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਭਤੀਜੇ ਤਵਲੀਨ ਸਿੰਘ ਤੇ ਰਣਜੋਧ ਸਿੰਘ ਵਲੋ ਦਿਖਾਈ ਗਈ। ਉਹ ਆਪਣੀ ਪਤਨੀ ਅਤੇ ਆਪਣੇ ਪਰਿਵਾਰ  ਨੂੰ  ਵਿਛੋੜਾ ਦੇ ਗਏ। ਅੰਤਿਮ ਸੰਸਕਾਰ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ ਵੱਲੋਂ ਨਾਇਬ ਤਹਿਸੀਲਦਾਰ ਸ੍ਰੀ ਤਰਸੇਮ ਸਿੰਘ ਮਿੱਤਲ ਅਤੇ ਜਥੇਦਾਰ ਉਜਾਗਰ ਸਿੰਘ ਬਡਾਲੀ ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਨੇ ਮ੍ਰਿਤਕ ਦੇਹ ਤੇ ਸਰਧਾ ਦੇ ਫੁੱਲ ਭੇਟ ਕੀਤੇ। ਅੰਤਿਮ ਸੰਸਕਾਰ ਮੌਕੇ ਐਸ.ਏ.ਐਸ.ਨਗਰ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ, ਬੀਬੀ ਲਖਵਿੰਦਰ ਕੌਰ ਗਰਚਾ, ਸੀਨੀਅਰ ਅਕਾਲੀ ਆਗੂ ਦਰਸਨ ਸਿੰਘ ਸਿਵਜੋਤ, ਕਾਂਗਰਸੀ ਆਗੂ ਕੁਲਜੀਤ ਸਿੰਘ ਬੇਦੀ, ਪਿੰ੍ਰਸੀਪਲ ਅਵਤਾਰ ਸਿੰਘ ਗਿੱਲ, ਪ੍ਰਿੰਸੀਪਲ ਭੁਪਿੰਦਰ ਸਿੰਘ, ਪ੍ਰਿੰਸੀਪਲ ਜਸਵੀਰ ਚੰਦਰ, ਕਮਲ ਕਿਸੋਰ ਸਰਮਾ, ਰਾਧੇ ਸੋਨੀ, ਮਾਨ ਸਿੰਘ ਸੈਣੀ, ਜਗਜੀਤ ਸਿੰਘ ਲਵਲੀ, ਦਵਿੰਦਰ ਸਿੰਘ ਬੱਲਾ, ਮਲਾਗਰ ਸਿੰਘ ਠੇਕੇਦਾਰ ਸਾਰੇ ਕੌਸਲਰ, ਭਾਜਪਾ ਦੇ ਮੰਡਲ ਪ੍ਰਧਾਨ ਨਰਿੰਦਰ ਸਿੰਘ ਰਾਣਾ, ਪਰਮਿੰਦਰ ਸਿੰਘ ਸੋਨਾ, ਮਨਮੋਹਨ ਸਿੰਘ ਛੱਜੂਮਾਜਰਾ, ਰੋਟਰੀ ਕਲੱਬ ਖਰੜ ਦੇ ਪ੍ਰਧਾਨ ਵਿਨੋਦ ਕਪੂਰ, ਜਿਲ੍ਹਾ ਤਾਲਮੇਲ ਕਮੇਟੀ ਐਸ ਏ ਐਸ ਨਗਰ ਦੇ ਆਗੂ ਅਸੋਕ ਬਜਹੇੜੀ, ਦਲਜੀਤ ਸਿੰਘ ਸੈਣੀ, ਗੁਰਿੰਦਰਜੀਤ ਸਿੰਘ ਬਡਾਲਾ, ਸੰਜੀਵ ਰੂਬੀ,ਭੁਪਿੰਦਰ ਸਿੰਘ ਠੇਕੇਦਾਰ, ਸਵਰਨ ਸਿੰਘ ਹੀਰਾ ਸਾਬਕਾ ਪ੍ਰਧਾਨ, ਅਮਰਿੰਦਰ ਸਿੰਘ ਗੁਰਦਾਸ ਮੋਟਰ, ਸਮੁੱਚੇ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਪੱਤਰਕਾਰ ਸਾਹਿਬਾਨ ਵੀ ਵੱਡੀ ਗਿਣਤੀ ਵਿੱਚ ਹਾਜਰ ਸਨ।