ਮੀਂਹ ਕਾਰਨ ਮਹਾਂਨਗਰ ਨੂੰ ਮਿਲੀ ਰਾਹਤ

0
2206

ਮੀਂਹ ਕਾਰਨ ਮਹਾਂਨਗਰ ਨੂੰ ਮਿਲੀ ਰਾਹਤ

ਲੁਧਿਆਣਾ,(ਰੇਖਾ/ਟੋਨੀ)-ਮਹਾਂਨਗਰ ਲੁਧਿਆਣਾ ਵਿਚ ਦੁਪਹਿਰ ਸਮੇਂ ਮੀਂਹ ਪੈਣ ਕਰਕੇ ਲੋਕਾਂ ਨੇ ਗਰਮੀ ਤੋਂ ਕੁੱਝ ਰਾਹਤ ਮਹਿਸੂਸ ਕੀਤੀ ਹੈ ਅਤੇ ਪਿਛਲੇ ਦਿਨਾਂ ਤੋਂ ਜੋ ਤਾਪਮਾਨ ਕਾਫ਼ੀ ਹੋ ਗਿਆ ਸੀ, ਉਸ ਵਿਚ 10 ਡਿਗਰੀ ਸੈਲਸੀਅਸ ਤੱਕ ਦੀ ਕਮੀ ਆਈ ਹੈ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਅਨੁਸਾਰ ਅੱਜ ਮਹਾਂਨਗਰ ਵਿਚ ਜਿਆਦਾ ਤੋਂ ਜਿਆਦਾ ਤਾਪਮਾਨ 35ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਮੌਸਮ ਵਿਭਾਗ ਅਨੁਸਾਰ ਲੁਧਿਆਣਾ ਤੇ ਇਸਦੇ ਨਾਲ ਲੱਗਦੇ ਇਲਾਕਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ |