2 ਅਪ੍ਰੈਲ ਦਾ ਸ਼ਾਂਤੀ ਪੂਰਵਿਕ ਰੋਸ ਮਾਰਚ ਸਫ਼ਲ ਬਣਾਉਣ ਲਈ ਸਾਰੀਆਂ ਧਿਰਾਂ ਤੋਂ ਸਮਰਥਨ ਦੀ ਮੰਗ

0
1492

• ਵਿਧਾਇਕ ਵੈਦ ਵੱਲੋਂ ਸਮੂਹ ਭਾਈਚਾਰੇ ਨੂੰ ਰੋਸ ਮਾਰਚ ਦੌਰਾਨ ਅਮਨ, ਸਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਅਪੀਲ
• ਜਰੂਰੀ ਸੇਵਾਵਾਂ ਨੂੰ ਛੱਡ ਕੇ ਪੂਰਨ ਬੰਦ ਕਰਕੇ ਦਲਿਤ ਭਾਈਚਾਰੇ ਦੀ ਅਵਾਜ਼ ਕੇਂਦਰ ਸਰਕਾਰ ਤੱਕ ਪੁਹੰਚਾਈ ਜਾਵੇਗੀ-ਵੈਦ


ਲੁਧਿਆਣਾ 1 ਅਪ੍ਰੈਲ (ਸੀ ਐਨ ਆਈ )- ਵਿਧਾਇਕ ਸ੍ਰੀ ਕੁਲਦੀਪ ਸਿੰਘ ਵੈਦ ਨੇ ਦਲਿਤ ਭਾਈਚਾਰੇ ਵੱਲੋਂ 2 ਅਪ੍ਰੈਲ ਨੂੰ ਕੀਤੇ ਜਾ ਰਹੇ ਭਾਰਤ ਬੰਦ ਦਾ ਸਮਰਥਨ ਕਰਦਿਆਂ ਕਿਹਾ ਕਿ ਹੈ ਕਿ ਬੰਦ ਨੂੰ ਸਫ਼ਲ ਬਣਾਉਣ ਅਤੇ ਮੌਲਿਕ ਅਧਿਕਾਰਾਂ ਦੀ ਰਾਖੀ ਲਈ ਹਰੇਕ ਵਰਗ ਦੇ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਸ਼ਾਂਤੀ ਪੂਰਵਿਕ ਰੋਸ ਮਾਰਚ ਦੌਰਾਨ ਹਰ ਤਰਾਂ ਦੀ ਅਮਨ, ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖੀ ਜਾਵੇਗੀ ਅਤੇ ਸ਼ਾਂਤੀ ਪੂਰਨ ਢੰਗ ਨਾਲ ਸਮੂਹ ਭਾਈਚਾਰੇ ਦੇ ਆਗੂ ਆਪਣਾ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦੇਣਗੇ।
ਵਿਧਾਇਕ ਸ੍ਰੀ ਵੈਦ ਨੇ ਪ੍ਰੈਸ ਕਾਨਫਰੰਸ ਅਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਸ.ਸੀ.ਐਕਟ ਨੂੰ ਰੱਦ ਕਰਨਾ ਜਾਂ ਕਮਜ਼ੋਰ ਕਰਨਾ ਬਹੁਤ ਹੀ ਮੰਦਭਾਗਾ ਹੈ। ਊਨਾ ਕਿਹਾ ਕਿ ਉਹ ਡਾ. ਬੀ.ਆਰ. ਅੰਬੇਦਕਰ ਵੱਲੋਂ ਬਣਾਏ ਭਾਰਤੀ ਸੰਵਿਧਾਨ ਦਾ ਸਤਿਕਾਰ ਕਰਦੇ ਹਨ। ਊਨਾ ਦਾ ਵਿਚਾਰ ਹੈ ਕਿ ਭਾਰਤੀ ਸੰਵਿਧਾਨ ਨਾਲ ਕਿਸੇ ਵੀ ਤਰ•ਾਂ ਦੀ ਛੇੜ-ਛਾੜ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਇਸ ਸੰਵਿਧਾਨ ਵਿੱਚ ਹਰੇਕ ਵਰਗ, ਹਰੇਕ ਜਾਤ ਅਤੇ ਫਿਰਕੇ ਦੇ ਇਕ ਸਮਾਨ ਵਿਕਾਸ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਐਸ.ਸੀ. /ਐਸ.ਟੀ. ਐਕਟ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਅਤੇ ਲੋਂੜੀਂਦੀ ਸੋਧ ਕਰਕੇ ਦਲਿਤ ਭਾਈਚਾਰੇ ਦਾ ਵਿਸ਼ਵਾਸ਼ ਬਹਾਲ ਕਰੇ। ਉਹਨਾਂ ਕੇਂਦਰ ਸਰਕਾਰ ਅਤੇ ਵੱਖ-ਵੱਖ ਸੂਬਿਆਂ ਦੀਆਂ ਰਾਜ ਸਰਕਾਰਾਂ ਵਿੱਚ ਅਹਿਮ ਆਹੁੱਦਿਆਂ ‘ਤੇ ਤਾਇਨਾਤ ਦਲਿਤ ਵਿਰੋਧੀ ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕਰਨ ਦੀ ਵੀ ਮੰਗ ਕੀਤੀ ਤਾਂ ਜੋਂ ਦਲਿਤਾਂ ਨੂੰ ਭਵਿੱਖ ਵਿੱਚ ਇਨਸਾਫ ਲੈਣ ‘ਚ ਕੋਈ ਮੁਸ਼ਕਲ ਨਾ ਆਵੇ।
ਸ੍ਰੀ ਵੈਦ ਨੇ ਦੱਸਿਆ ਕਿ ਬੰਦ ਦੌਰਾਨ ਜਰੂਰੀ ਸੇਵਾਵਾਂ/ਡਾਕਟਰੀ ਸੇਵਾਵਾਂ ਨੂੰ ਛੋਟ ਹੋਵੇਗੀ। ਊਨਾ ਰੋਸ ਮਾਰਚ ਵਿੱਚ ਸ਼ਾਮਿਲ ਹੋਣ ਵਾਲੀਆਂ ਸਮੂਹ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਰੋਸ ਮਾਰਚ ਦੌਰਾਨ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਅਤੇ ਅਮਨ, ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਨੂੰ ਪਹਿਲ ਦੇਣ ਅਤੇ ਕਿਸੇ ਵੀ ਤਰੀਕੇ ਨਾਲ ਆਮ ਮਾਹੌਲ ਖਰਾਬ ਨਹੀਂ ਹੋਣਾ ਚਾਹੀਦਾ। ਇਸ ਮੌਕੇ ਉਹਨਾਂ ਨਾਲ ਹੋਰਨਾਂ ਤੋਂ ਇਲਾਵਾ ਸ੍ਰੀ ਹਰਕਰਨ ਸਿੰਘ ਵੈਦ ਕੌਂਸਲਰ, ਸ੍ਰੀ ਨਰੇਸ਼ ਧੀਂਗਾਨ, ਸ੍ਰੀ ਵਿਜੈ ਦਾਨਵ, ਸ੍ਰੀ ਰਮਨਜੀਤ ਲਾਲੀ ਅਤੇ ਸ੍ਰੀ ਯਸਪਾਲ ਚੌਧਰੀ ਤੇ ਵੱਖ-ਵੱਖ ਜੱਥੇਬੰਦੀਆਂ ਦੇ ਆਗੂ ਹਾਜ਼ਰ ਸਨ।