2 ਸਤੰਬਰ ਨੂੰ ਲੱਗਣ ਵਾਲੇ ਮਹਾਂ ਰੋਜ਼ਗਾਰ ਮੇਲੇ ਦਾ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਕਰਨਗੇ ਉਦਘਾਟਨ

0
1552

ਲੁਧਿਆਣਾ, 1 ਸਤੰਬਰ (ਸੀ ਐਨ ਆਈ) ਪੰਜਾਬ ਸਰਕਾਰ ਵੱਲੋਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖ਼ਲਾਈ ਵਿਭਾਗ ਦੀ ਅਗਵਾਈ ਵਿੱਚ 21 ਅਗਸਤ ਤੋਂ 3 ਸਤੰਬਰ ਤੱਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਜਿਸ ਤਹਿਤ ਲੁਧਿਆਣਾ ਵਿਖੇ ਵੀ ਕਈ ਸੰਸਥਾਵਾਂ ਵਿੱਚ ਇਹ ਮੇਲਾ ਲਗਾਤਾਰ ਚੱਲ ਰਿਹਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ (ਪੱਛਮੀ) ਦੇ ਵਿਧਾਇਕ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਲੁਧਿਆਣਾ ਵਿਖੇ 2 ਸਤੰਬਰ, 2017 ਦਿਨ ਸ਼ਨਿੱਚਰਵਾਰ ਨੂੰ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ, ਗਿੱਲ ਰੋਡ ਲੁਧਿਆਣਾ ਵਿਖੇ ਰਾਜ ਪੱਧਰੀ ‘ਮੈਗਾ ਜਾਬ ਫੇਅਰ’ ਲਗਾਇਆ ਜਾ ਰਿਹਾ ਹੈ। ਇਸ ਰੋਜ਼ਗਾਰ ਮੇਲੇ ਦਾ ਉਦਘਾਟਨ ਸਵੇਰੇ 10.00 ਵਜੇ ਸ੍ਰ. ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖ਼ਲਾਈ ਵਿਭਾਗ, ਪੰਜਾਬ ਸਰਕਾਰ ਕਰਨਗੇ। ਇਸ ਮੇਲੇ ਵਿੱਚ ਦੇਸ਼ ਦੀਆਂ ਵੱਡੀਆਂ ਅਤੇ ਛੋਟੀਆਂ ਪ੍ਰਸਿੱਧ ਕੰਪਨੀਆਂ ਬੇਰੁਜ਼ਗਾਰ ਉਮੀਦਵਾਰਾਂ ਦੀ ਇੰਟਰਵਿਊ ਲੈਣ ਲਈ ਪਹੁੰਚਣਗੀਆਂ। 

ਉਨ•ਾਂ ਕਿਹਾ ਕਿ ਉਮੀਦ ਹੈ ਕਿ ਇਹ ਕੰਪਨੀਆਂ ਵੱਖ-ਵੱਖ ਸਕਿੱਲ (ਜਿਵੇਂ ਕਿ ਫਿਟਰ, ਮਸ਼ੀਨਿਸ਼ਟ, ਟਰਨਰ, ਮੋਟਰ ਮਕੈਨਿਕ ਵਹੀਕਲ, ਵੈਲਡਰ, ਪਲੰਬਰ, ਟ੍ਰੈਕਟਰ ਮਕੈਨਿਕ, ਡੀਜ਼ਲ ਮਕੈਨਿਕ, ਡਰਾਫਟਸਮੈਨ ਸਿਵਲ ਅਤੇ ਮਕੈਨੀਕਲ, ਇਲੈਕਟ੍ਰੀਸ਼ਨ, ਰੈਫ੍ਰੀਜਰੇਸ਼ਨ ਅਤੇ ਏਅਰ ਕੰਡੀਸ਼ਨ, ਸਿਲਾਈ ਕਟਾਈ, ਕੰਪਿਊਟਰ ਆਦਿ ਹਰ ਟ੍ਰੇਡ ਦੇ ਸਿਖਿਆਰਥੀ ਦੀ ਸਕਿਲ) ਵਿੱਚ 4000 ਤੋਂ ਵੱਧ ਉਮੀਦਵਾਰਾਂ ਦੀ ਚੋਣ ਕਰਨਗੀਆਂ। ਮੇਲੇ ਵਿੱਚ ਪੰਜਾਬ ਦੀਆਂ ਵੱਖ-ਵੱਖ ਉਦਯੋਗਿਕ ਸਿਖ਼ਲਾਈ ਸੰਸਥਾਵਾਂ ਵਿੱਚੋਂ ਵੱਖ-ਵੱਖ ਟਰੇਡਾਂ ਦੇ ਤਕਰੀਬਨ 5000 ਸਿਖਿਆਰਥੀਆਂ ਨੌਕਰੀ ਪ੍ਰਾਪਤ ਕਰਨ ਲਈ ਹਾਜ਼ਰ ਹੋਣਗੇ। 

ਉਨ•ਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਸਾਲ 2015-2016 ਦੌਰਾਨ ਕਿਸੇ ਵੀ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ ਦੇ ਪਾਸਆਊਟ ਸਿੱਖਿਆਰਥੀ ਅਤੇ ਸਾਲ 2017 ਦੀ ਪ੍ਰੀਖਿਆ ਵਿੱਚ ਅਪੀਅਰ ਹੋ ਚੁੱਕੇ ਸਿੱਖਿਆਰਥੀ ਭਾਗ ਲੈ ਸਕਦੇ ਹਨ। ਉਨ•ਾਂ ਸਿੱਖਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਦਾ ਲਾਭ ਲੈਣ।