20ਵਾਂ ੲਿੰਡੀਆ ਫੈਸਟ 2015 ਵਿਰਜੀਨੀਆ ਬੀਚ ਕਨਵੈਨਸ਼ਨ ਸੈਂਟਰ ਵਿਖੇ 14 ਨਵੰਬਰ ਨੂੰ ਆਯੋਜਨ

0
1609
ਵਿਰਜੀਨੀਆ ਬੀਚ-ਸੁਰਿੰਦਰ ਢਿਲੋਂ-ਏਸ਼ੀਅਨ ੲਿੰਡੀਅਨਜ ਆ਼ਫ ਹੈਮਪਟਨਜ ਰੋਡਜ ਏ ਆਈ ਐਚ ਆਰ ਬੀਤੇ 19 ਵਰ੍ਹਿਆਂ ਤੋਂ ੲਿੰਡੀਆ ਫੈਸਟ ਦਾ ਆਯੋਜਨ ਕਰਦਾ ਆ ਰਿਹਾ ਹੈ ਤੇ ੲਿਸ ਵਰ੍ਹੇ 20ਵਾਂ ੲਿੰਡੀਆ ਫੈਸਟ 2015 ਵਿਰਜੀਨੀਆ ਬੀਚ ਕਨਵੈਨਸ਼ਨ ਸੈਂਟਰ ਵਿਖੇ 14 ਨਵੰਬਰ ਨੂੰ 11 ਵਜੇ ਸਵੇਰ ਤੋਂ ਲੈ ਕੇ ਸ਼ਾਮ 7 ਵਜੇ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ ੲਿਹ ਜਾਣਕਾਰੀ ਏ ਆਈ ਐਚ ਆਰ ਦੇ ਪ੍ਰਧਾਨ ਹਿਮਾਂਗ ਸ਼ੂ ਡੇ ਨੇ ਦਿੱਤੀ |ਉਨ੍ਹਾਂ ਅੱਗੇ ਦੱਸਿਆ ਕੇ ੲਿੰਡੀਆ ਫੈਸਟ ਹੈਮਪਟਨ ਰੋਡਜ ਦੇ ਨਿਵਾਸੀਆ਼ਂ ਨੂੰ ਅਮੀਰ ਭਾਰਤੀ ਸਭਿਆਚਾਰਿਕ ਵਿਰਸੇ ਜਿਸ ਵਿਚ ਕਲਾ,ਸਭਿਆਚਾਰ,ਨ੍ਰਿਤ ਤੇ ਭਾਰਤੀ ਲਜੀਜ ਖਾਣਿਆ਼ਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ੲਿਕ ਪਲੇਟਫਾਰਮ ਵਜੋਂ ਕੰਮ ਕਰਦਾ ਹੈ |
     ੲਿਹ ੲਿਕ ਰੋਜਾ ਫੈਸਟ ੲਿਕ ਤਰ਼੍ਹਾਂ ਨਾਲ ੲਿਕ ਦਿੰਨ ਦੀ ਮੁਫਤ ਭਾਰਤ ਫੇਰੀ ਦੀ ਤਰ੍ਹਾਂ ਹੈ ਕਿਉਕਿ ੲਿੰਡੀਆ ਫੈਸਟ ਦੀ ਕੋਈ ਐਂਟਰੀ ਟਿਕਟ ਨਹੀਂ ਹੈ ੲਿਥੇ ਆਉਣ ਨਾਲ ਜਿਥੇ ਕੁਝ ਸਿੱਖਣ ਲਈ ਮਿਲਦਾ ਹੈ ਉਥੇ ਆਨੰਦ ਦੀ ਪ੍ਰਾਪਤੀ ਵੀ ਹੁੰਦੀ ਹੈ ੲਿਹ ਪ੍ਰਗਟਾਵਾ ੲਿੰਡੀਆ ਫੈਸਟ ਦੇ ਚੈਅਰਮੈਨ ਸ੍ਰੀ ਨਵੀਨ ਕੁਮਾਰ ਨੇ ੲਿਕ ਬਿਆਨ ਵਿਚ ਕੀਤਾ | ਉਨ੍ਹਾਂ ਅੱਗੇ ਦੱਸਿਆ ਕਿ ੲਿਸ ਮਿਸ਼ਨ ਦੀ ਪੂਰਤੀ ਲਈ ਪ੍ਰੰਪਰਾਗਤ ਤੇ ਬਾਲੀਵੁਡ ਨ੍ਰਿਤ,ਮਹਿੰਦੀ,ਫੈਸ਼ਨ ਜਿਊਲਰੀ,ਡਿਜਾੲਿਨ ਕਪੜੇ,ਲੋਗੋ ਮੁਕਾਬਲੇ,ਫੂਡ ਬੈਂਕ ਲਈ ਫੂਡ ੲਿੱਕਤਰ ਕਰਨਾ,ਰੈਫਲ ਡਰਾੲਿੰਗ ਤੇ ਹੋਰ ਬਹੁਤ ਕੁਝ ਅਮਰੀਕਾ ਭਰ ਵਿਚੋਂ ਪੁੱਜੇ ਵੈਂਡਰਾਂ ਵਲੋਂ ਲਗਾਏ ਗਏ ਸਟਾਲਾਂ ਤੋਂ ਖਰੀਦਿਆ ਜਾ ਸਕਦਾ ਹੈ | ਸ੍ਰੀ ਨਵੀਨ ਕੁਮਾਰ ਮੁਤਾਬਿਕ ਅਮੀਰ ਭਾਰਤੀ ਸਭਿਆਚਾਰਿਕ ਵਿਰਸੇ ਨੂੰ ਉਤਸ਼ਾਹਿਤ ਕਰਨ ਦਾ ੲਿੰਡੀਆ ਫੈਸਟ ੲਿਕ ਮਾਧਿਅਮ ਹੈ ਤੇ ੲਿਸ ਦੇ ਨਾਲ ਹੀ ਭਾਰਤੀ ਮੂਲ ਦੇ ਲੋਕਾਂ ਦੀ ਅਮਰੀਕੀ ਮੁੱਖਧਾਰਾ ਵਿਚ ਸ਼ਮੂਲੀਅਤ ਲਈ ੲਿਕ ਮਾਧਿਅਮ ਦਾ ਕੰਮ ਵੀ ਕਰਦੇ ਹਾਂ | ਉਨ੍ਹਾਂ ਅੱਗੇ ਦੱਸਿਆ ਕਿ ਹਰ ਵਰ੍ਹੇ ੲਿਸ ਵਿਚ ਵਧੇਰੇ ਏਸ਼ੀਅਨ ਮੂਲ ਦੇ ਲੋਕ ਸ਼ਮਿਲ ਹੋ ਰਹੇ ਹਨ ਜਿਸ ਤਰ੍ਹਾਂ ੲਿਸ ਵਾਰ ਸਿੱਖ ਭਾਈਚਾਰੇ ਤੇ ਨਿਪਾਲੀ ਮੂਲ ਦੇ ਲੋਕ ੲਿਸ ਨੂੰ ਹੋਰ ਵਿਸ਼ਾਲ ਬਨਾਉਣ ਲਈ ਲੱਗੇ ਹੋਏ ਹਨ ਤੇ ੲਿਸ ਵਾਰ 10 ਹਜਾਰ ਦੇ ਕਰੀਬ ਲੋਕਾਂ ਦੇ ਪੱਜਣ ਦੀ ਉ਼ਮੀਦ ਹੈ |
21