2020 ਤੱਕ ਖਸਰੇ ਦੀ ਬੀਮਾਰੀ ਦਾ ਖਾਤਮਾ ਅਤੇ ਰੂਬੇਲਾ ਨੂੰ ਕੀਤਾ ਜਾਵੇਗਾ ਕੰਟਰੋਲ, ਅਪ੍ਰੈਲ ਮਹੀਨੇ ਚਲਾਇਆ ਜਾਵੇਗਾ ਅਭਿਆਨ ,9 ਮਹੀਨੇ ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਕੀਤਾ ਜਾਵੇਗਾ ਕਵਰ-ਵਧੀਕ ਡਿਪਟੀ ਕਮਿਸ਼ਨਰ,

0
1426

ਲੁਧਿਆਣਾ, 4 ਜਨਵਰੀ (ਸੀ ਐਨ ਆਈ )-9 ਮਹੀਨੇ ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਖਸਰਾ ਅਤੇ ਜਨਮ ਸਮੇਂ ਬੱਚੇ ਵਿੱਚ ਖਸਰੇ ਦੇ ਲੱਛਣ (3ongenital rubella syndrome) ਰੋਗਾਂ ਤੋ ਬਚਾਉਣ ਲਈ ਸਥਾਨਕ ਜਿਲਾ ਪ੍ਰੀਸ਼ਦ ਦਫ਼ਤਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ ਦੀ ਪ੍ਰਧਾਨਗੀ ਹੇਠ ਮੀਜ਼ਲ ਅਤੇ ਰੂਬੇਲਾ ਵੈਕਸੀਨ ਸਬੰਧੀ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜ਼ਿਲੇ• ਦੇ ਸਮੂਹ ਐਸ.ਐਮ.Àਜ਼, ਬਲਾਕ ਨੋਡਲ ਅਫਸਰ (ਇਮੀਊਨਾਇਜੇਸ਼ਨ), ਗੈਰ ਸਰਕਾਰੀ ਸੰਗਠਨਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।
ਇਸ ਵਿਸ਼ੇਸ਼ ਮੌਕੇ ਵਿਸ਼ਵ ਸਿਹਤ ਸੰਸਥਾ (W8O) ਤੋਂ ਆਏ ਡਾ. ਗਗਨਦੀਪ ਸ਼ਰਮਾ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬੱਚਿਆਂ ‘ਚ ਸੰਪੂਰਨ ਟੀਕਾਕਰਨ, ਬੱਚਿਆਂ ਨੂੰ ਵੱਖ-ਵੱਖ ਬੀਮਾਰੀਆਂ ਤੋ ਬਚਾਉਣ ਲਈ ਅਤੇ ਅਪ੍ਰੈੱਲ 2018 ‘ਚ ਚਲਾਏ ਜਾ ਰਹੇ ਵਿਸ਼ੇਸ਼ ਖਸਰਾ ਅਤੇ ਰੂਬੇਲਾ ਅਭਿਆਨ ਬਾਰੇ ਦੱਸਦਿਆਂ ਕਿਹਾ ਕਿ ਹੁਣ ਰੁਟੀਨ ਟੀਕਾਕਰਨ ਦੇ ਨਾਲ-ਨਾਲ 9 ਮਹੀਨੇ ਤਂੋ 15 ਸਾਲ ਤੱਕ ਦੇ ਬੱਚਿਆਂ ਨੂੰ ਖਸਰਾ ਤੇ ਰੂਬੇਲਾ ਵੈਕਸੀਨ ਵੀ ਅਭਿਆਨ ਦੌਰਾਨ ਦਿੱਤੀ ਜਾਵੇਗੀ।
ਉਨਾਂ ਦੱਸਿਆ ਕਿ ਬੱਚਿਆਂ ਨੂੰ ਇਨਾ ਰੋਗਾਂ ਤੋਂ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਇਹ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ। ਖਸਰਾ ਇੱਕ ਵਾਇਰਲ ਬੀਮਾਰੀ ਹੈ, ਜਿਸ ਨਾਲ ਹਰ ਸਾਲ ਕਈ ਬੱਚਿਆਂ ਦੀਆਂ ਮੌਤਾਂ ਹੋ ਜਾਂਦੀਆਂ ਹਨ ਅਤੇ ਇਸੇ ਤਰ•ਾਂ ਰੁਬੇਲਾ ਵੀ ਵਾਇਰਲ ਦੇ ਵਾਂਗ ਹੈ, ਜੋ ਗਰਭਵਤੀ ਔਰਤ ਨੂੰ ਜੇਕਰ ਗਰਭ ਦੇ ਪਹਿਲੇ ਤਿੰਨ ਮਹੀਨਿਆਂ ‘ਚ ਹੋ ਜਾਵੇ ਤਾਂ ਬੱਚੇ ਵਿੱਚ ਜਮਾਂਦਰੂ ਰੋਗ ਪੈਦਾ ਹੋਣ ਦਾ ਖਤਰਾ ਹੁੰਦਾ ਹੈ, ਜਿਸ ਨੂੰ 3ongenital rubella syndrome ਕਹਿੰਦੇ ਹਨ। ਇਸ ਬਾਰੇ ਜਾਗਰੂਕਤਾ ਫੈਲਾਉਣ ਲਈ ਜਿਲਾ ਲੁਧਿਆਣਾ ਵਿੱਚ ਜਲਦ ਹੀ ਇੱਕ ਹੈੱਲਪਲਾਈਨ ਨੰਬਰ ਅਤੇ ਕੰਟਰੋਲ ਰੂਮ ਵੀ ਸਥਾਪਤ ਕੀਤਾ ਜਾਵੇਗਾ।
ਇਸ ਤੋਂ ਬਚਾਅ ਲਈ ਸਰਕਾਰ ਵੱਲੋ ਇਹ ਵਿਸ਼ੇਸ਼ ਅਭਿਆਨ ਚਲਾ ਕੇ ਪਹਿਲਾਂ ਤੋਂ ਹੀ ਦਿੱਤੀ ਜਾ ਰਹੀ ਰੁਟੀਨ ਟੀਕਾਕਰਨ ਵਿੱਚ ਖਸਰਾ ਵੈਕਸੀਨ ਦੇ ਨਾਲ ਨਾਲ ਖਸਰਾ+ਰੂਬੇਲਾ ਵੈਕਸੀਨ (ਜੋ ਕਿ ਇੱਕ ਟੀਕੇ ਦੇ ਰੂਪ ਵਿੱਚ ਹੋਵੇਗੀ) ਵੀ ਦਿੱਤੀ ਜਾਵੇਗੀ। ਪੂਰੇ ਦੇਸ਼ ਵਿੱਚ ਕਰੀਬ 46 ਕਰੋੜ, ਪੰਜਾਬ ਵਿੱਚ 80 ਲੱਖ ਅਤੇ ਜਿਲਾ ਲੁਧਿਆਣਾ ਦੇ ਕਰੀਬ 18 ਲੱਖ ਬੱਚਿਆਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ, ਜਿਸ ਵਿੱਚ ਆਂਗਨਵਾੜੀ, ਸਰਕਾਰੀ ਸਕੂਲ, ਸਰਕਾਰੀ ਮਾਨਤਾ ਪ੍ਰਾਪਤ, ਪ੍ਰਾਈਵੇਟ ਸਕੂਲਾਂ ਅਤੇ ਘਰਾਂ ਵਿੱਚ ‘ਚ ਰਹਿ ਰਹੇ 9 ਮਹੀਨੇ ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਪਲਸ ਪੋਲੀਓ ਦੀ ਵੈਕਸੀਨ ਦੀ ਤਰ•ਾਂ ਹੀ ਵਾਧੂ ਖੁਰਾਕ ਹੋਵੇਗੀ। ਉਹਨਾਂ ਦੱਸਿਆ ਕਿ ਦੇਸ਼ ਭਰ ਵਿੱਚ ਹੁਣ ਤੱਕ 8 ਕਰੋੜ ਦੇ ਲਗਭਗ ਖੁਰਾਕਾਂ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਹਨ।
ਊਨਾ ਕਿਹਾ ਕਿ ਭਾਰਤ ਸਰਕਾਰ ਵੱਲੋਂ 1 ਜਨਵਰੀ 2018 ਤੋ ਮੀਜ਼ਲ-ਰੂਬੇਲਾ ਸਰਵੀਲੈਂਸ ਦੀ ਵੀ ਸ਼ੂਰੁਆਤ ਕੀਤੀ ਗਈ ਹੈ। ਇਸ ਮੌਕੇ ਹਾਜ਼ਰ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਵੱਖ-ਵੱਖ ਵਿਭਾਗਾਂ ਅਤੇ ਵੱਖ ਵੱਖ ਐਨ.ਜੀ.À ਨੂੰ ਇਸ ਅਭਿਆਨ ਨੂੰ ਸਫਲ ਬਣਾਉਣ ਲਈ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਬੱਚਿਆਂ ਵਿੱਚ ਸਾਲ 2020 ਤੱੱਕ ਖਸਰੇ ਨੂੰ ਖਤਮ ਅਤੇ ਰੂਬੇਲਾ ਨੂੰ ਕੰਟਰੋਲ ਕੀਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਸਿਵਲ ਸਰਜਨ ਡਾ. ਮਨਜੀਤ ਸਿੰਘ, ਜਿਲਾ ਟੀਕਾਕਰਨ ਅਫ਼ਸਰ ਡਾ. ਜਸਬੀਰ ਸਿੰਘ, ਜਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰੁਪਿੰਦਰ ਕੌਰ, ਜਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰ. ਹਰਕੰਵਲਜੀਤ ਸਿੰਘ ਅਤੇ ਹੋਰ ਹਾਜ਼ਰ ਸਨ।