ਐਸ.ਏ.ਐਸ ਨਗਰ ਦਾ ਕੌਂਮਾਂਤਰੀ ਹਵਾਈ ਅੱਡਾ ਬਣੇਗਾ ਉਤਰੀ ਭਾਰਤ ਦਾ ਸਰਵੋਤਮ ਕਾਰਗੋ ਹੱਬ…- ਸੁਖਬੀਰ ਸਿੰਘ ਬਾਦਲ

0
2808

 

ਐਸ.ਏ.ਐਸ ਨਗਰ 9 ਅਕਤੂਬਰ: (ਧਰਮਵੀਰ ਨਾਗਪਾਲ) ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਹੁਨਰ ਵਿਕਾਸ ਦੇ ਖੇਤਰ ਵਿਚ ਚੋਟੀ ਦਾ ਸੂਬਾ ਬਣਕੇ ਉਭਰੇਗਾ ਕਿਊਂ ਜੋ ਸੂਬੇ ਵਿਚ 300 ਕਰੋੜ ਰੁਪਏ ਦੀ ਲਾਗਤ ਨਾਲ 2000 ਹੁਨਰ ਵਿਕਾਸ ਕੇਂਦਰ ਸਥਾਪਤ ਕੀਤੇ ਜਾਣਗੇ ਜੋ ਕਿ ਇਕ ਲੱਖ ਤੋਂ ਵੱਧ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਗੇ।
ਇਥੇ ਮੁਹਾਲੀ ਇੰਡਸਟ੍ਰੀਸ ਐਸੋਸੀਏਸ਼ਨ ਦੇ ਦਫਤਰ ਵਿਖੇ ਉਦਯੋਗਪਤੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਚਾਰ ਪਿੰਡਾਂ ਦੇ ਸਮੂਹ ਪਿਛੇ ਇਕ ਹੁਨਰ ਵਿਕਾਸ ਕੇਂਦਰ ਸਥਾਪਤ ਕੀਤਾ ਜਾਵੇਗਾ। ਉਨ•ਾਂ ਐਲਾਨ ਕੀਤਾ ਕਿ ਸਰਕਾਰ ਨੇ ਉਦਯੋਗਿਕ ਖੇਤਰ ਨਾਲ ਪੂਰਨ ਤੌਰ ’ਤੇ ਰਾਬਤਾ ਬਣਾ ਕੇ ਰਖਿਆ ਹੈ ਅਤੇ ਇਹ ਸਾਰੇ ਕੇਂਦਰ ਇਕੋ ਸਮੇਂ ਚਾਲੂ ਕੀਤੇ ਜਾਣਗੇ। ਉਨ•ਾਂ ਅੱਗੇ ਕਿਹਾ ਕਿ, ’’ ਮੈਂ ਅੱਧੀਆਂ ਅਧੂਰੀਆਂ ਗੱਲਾਂ ਵਿਚ ਯਕੀਨ ਨਹੀਂ ਰਖਦਾ। ਮੇਰਾ ਯਕੀਨ ਹੈ ਕਿ ਸਾਡੇ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਹੀ ਸੂਬੇ ਨੂੰ ਤਰੱਕੀ ਦੀਆਂ ਲੀਹਾਂ ’ਤੇ ਤੋਰਿਆ ਜਾ ਸਕਦਾ ਹੈ ਅਤੇ ਇਹੋ ਕਾਰਨ ਹੈਕਿ ਸੂਬਾ ਸਰਕਾਰ ਨੇ ਖੁਦ ਹੀ ਸਾਰੇ ਹੁਨਰ ਵਿਕਾਸ ਕੇਂਦਰ ਉਸਾਰਨ ਦਾ ਫੈਸਲਾ ਕੀਤਾ ਹੈ। ਇਨ•ਾਂ ਦੇ ਤਿਆਰ ਹੋ ਜਾਣ ਤੋਂ ਬਾਅਦ ਇਨ•ਾਂ ਨੂੰ ਚੋਟੀ ਦੇ ਉਦਯੋਗਿਕ ਘਰਾਣਿਆਂ ਅਤੇ ਸੰਗਠਨਾਂ ਨੂੰ ਸੌਂਪ ਦਿੱਤਾ ਜਾਵੇਗਾ ਜੋ ਕਿ ਨੌਜਵਾਨ ਪਨੀਰੀ ਨੂੰ ਉਦਯੋਗ ਜਗਤ ਦੀਆਂ ਅਜੋਕੇ ਸਮੇਂ ਦੀਆਂ ਲੋੜਾਂ ਅਨੁਸਾਰ ਸਿਖਲਾਈ ਦੇਣਗੇ ਤਾਂ ਜੋ ਕੋਰਸ ਪੂਰਾ ਹੋਣ ’ਤੇ ਨੌਜਵਾਨਾਂ ਨੂੰ 100ਫੀਸਦੀ ਰੁਜਗਾਰ ਮੁਹੱਈਆ ਕਰਨਾ ਯਕੀਨੀ ਬਣਾਇਆ ਜਾ ਸਕੇ।’’
ਸ. ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਮੋਹਾਲੀ ਲਈ ਵੱਡੀਆਂ ਯੋਜਨਾਵਾਂ ਦਾ ਖ਼ਾਕਾ ਤਿਆਰ ਕੀਤਾ ਹੈ ਜਿਸ ਨੂੰ ਅਮਲੀ ਰੂਪ ਦੇਣ ਦੀ ਪ੍ਰਕ੍ਰਿਆ ਸ਼ੁਰੂ ਹੋ ਗਈ ਹੈ। ਉਨ•ਾਂ ਦੱਸਿਆ ਕਿ ਮੁਹਾਲੀ ਦੇ ਆਈ.ਟੀ. ਹੱਬ ਬਣ ਜਾਣ ਨਾਲ ਅਗਲੇ ਪੰਜ ਸਾਲਾਂ ਵਿਚ ਇਕ ਲੱਖ ਨੌਕਰੀਆਂ ਸਿਰਜੀਆਂ ਜਾਣਗੀਆਂ। ਉਨ•ਾਂ ਕਿਹਾ ਕਿ ਮੋਹਾਲੀ ਵਿਖੇ ਕੌਮਾਂਤਰੀ ਹਵਾਈ ਅੱਡੇ ਦੇ ਬਣ ਜਾਣ ਨਾਲ ਵੀ ਪੰਜਾਬ ਦੇ ਵਿਕਾਸ ਦੀ ਗਤੀ ਹੋਰ ਤੇਜ ਹੋਵੇਗੀ। ਉਨ•ਾਂ ਅੱਗੇ ਦੱਸਿਆ ਕਿ ਅਗਲੇ ਚਾਰ ਸਾਲਾਂ ਵਿਚ ਇਹ ਹਵਾਈ ਅੱਡਾ ਉਤਰੀ ਭਾਰਤ ਦਾ ਇਕ ਕਾਰਗੋ ਹੱਬ ਬਣਗੇ ਉਭਰੇਗਾ ਜਿਸ ਦਾ ਸਿੱਟਾ ਇਸ ਖੇਤਰ ਦੇ ਨੌਜਵਾਨਾਂ ਲਈ ਰੁਜਗਾਰ ਦੇ ਵੱਧ ਮੌਕਿਆਂ ਵਿਚ ਨਿਕਲੇਗਾ।