23 ਨੂੰ ਹੋਣ ਵਾਲੀ ਰੈਲੀ ਵਿੱਚ ਪੰਜ ਬੱਸਾਂ ਦਾ ਕਾਫਲਾ ਲੈ ਕੇ ਪਹੁੰਚਾਂਗੀ : ਮਨਜੀਤ ਨੰਗਲ

0
1562

ਕੋਟਕਪੂਰਾ 21 ਨਵਮ੍ਬਰ (ਮਖਣ ਸਿੰਘ ) ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵਲੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹੋਈ ਬੇਅਦਬੀ ਤੋਂ ਬਾਅਦ ਕਰਵਾਈਆਂ ਜਾ ਰਹੀਆਂ ਸਦਭਾਵਨਾ ਰੈਲੀਆਂ ਦੇ ਸਿਲਸਿਲਿਆਂ ਤਹਿਤ ਸ੍ਰੋਮਣੀ ਅਕਾਲੀ ਦੇ ਵਰਕਰਾਂ ਵੱਲੋਂ ਨੁੱਕੜ ਮੀਟਿੰਗ ਦਾ ਆਗਾਸ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਮੁੱਖ ਪਾਰਲੀ ਮਾਨੀ ਸਕੱਤਰ ਸ: ਮਨਤਾਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਹਿਲਾ ਵਿੰਗ ਦੀ ਮੀਤ ਪ੍ਰਧਾਨ ਮਨਜੀਤ ਕੌਰ ਨੰਗਲ ਵਲੋਂ ਸ਼ਹਿਰ ਦੀ ਜਲਾਲੇ ਆਣਾ ਰੋਡ ਤੇ ਨੁੱਕੜ ਮੀਟਿੰਗ ਕਰਕੇ ਮਹੁੱਲੇ ਦੀਆਂ ਔਰਤਾਂ ਨੂੰ ਰੈਲੀ ਲਈ ਪ੍ਰੇਰਿਤ ਕੀਤਾ। ਉਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੁਝ ਫੁੱਟ ਪਾਉ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਕੇ ਪੰਜਾਬ ਦੇ ਕਾਲੇ ਦਿਨ ਵਾਪਸ ਲੈ ਆਉਣਾ ਚਾਹੁੰਦੀਆਂ ਹਨ ਪਰ ਸਾਨੂੰ ਸਭ ਦਾ ਸਹਿਯੋਗ ਤੇ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਹੈ । ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਉਨਾਂ ਕਿਹਾ ਕਿ ਸਾਨੂੰ ਸਭ ਨੂੰ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਵਿਚਾਰ ਜਾਨਣ ਲਈ 23 ਨਵੰਬਰ ਨੂੰ ਬਠਿੰਡਾ ਵਿਖੇ ਹੋ ਰਹੀ ਰ ੈਲੀ ਵਿੱਚ ਸ਼ਾਮਲ ਹੋਣ ਚਾਹੀਦਾ ਹੈ । ਉਨਾਂ ਦੱਸਿਆ ਕਿ ਉਹ ਆਪਣੇ ਪੱਧਰ ਤੇ ਪੰਜ ਬੱਸਾਂ ਦਾ ਕਾਫਲਾ ਲੈ ਕੇ ਰੈਲੀ ਵਿੱਚ ਪਹੁੰਚਣਗੇ । ਇਸ ਸਮੇਂ ਉਨਾਂ ਦੇ ਨਾਲ ਸੰਤੋਸ਼ ਰਾਣੀ , ਵੀਨਾ ਰਾਣੀ , ਮੁਖਤਿਆਰ ਕੌਰ , ਜਰਨੈਲ ਕੌਰ ਤੇ ਹੋਰ ਕਈ ਮੈਂਬਰ ਹਾਜਰ ਸਨ।