ਮੁਸਲਿਮ ਲੋਕਾਂ ਦੇ ਅਮਰੀਕਾ ਆਉਣ ਤੇ ਪਾਬੰਦੀ ਲਾਉਣ ਦੇ ਬਿਆਨ ਨੂੰ ਲੈ ਕੇ ਉਨ੍ਹਾਂ ਦੀ ਵਿਸ਼ਵ ਪੱਧਰ ਤੇ ਵਿਆਪਕ ਨਿੰਦਾ

0
1367

ਚੈਸਪੀਕ-ਵਿਰਜੀਨੀਆ 10 ਦਿਸੰਬਰ (ਸੁਰਿੰਦਰ ਢਿਲੋਂ)ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ 2016 ਵਿਚ ਹੋਣ ਵਾਲੀ ਚੋਣ ਵਿਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡਾਨਲਡ ਟਰੰਪ ਵਲੋਂ ਮੁਸਲਿਮ ਲੋਕਾਂ ਦੇ ਅਮਰੀਕਾ ਆਉਣ ਤੇ ਪਾਬੰਦੀ ਲਾਉਣ ਦੇ ਬਿਆਨ ਨੂੰ ਲੈ ਕੇ ਉਨ੍ਹਾਂ ਦੀ ਵਿਸ਼ਵ ਪੱਧਰ ਤੇ ਵਿਆਪਕ ਨਿੰਦਾ ਹੋ ਰਹੀ ਹੈ | ਉਨ੍ਹਾਂ ਦਾ ੲਿਹ ਬਿਆਨ ਪੈਰਿਸ ਤੇ ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਸੈਨ ਬਰਡੀਨੋ ਵਿਖੇ ਅਤਵਾਦੀਆਂ ਵਲੋਂ ਨਿਰਦੋਸ਼ ਲੋਕਾਂ ਦੀਆਂ ਹਤਿਆਵਾਂ ਦੇ ਬਾਦ ਆਉਣ ਕਾਰਨ ਚਰਚਾ ਦਾ ਵਿਸ਼ਾ ਬਣ ਗਿਆ ਹੈ ਹੁਣ ਤਾਂ ਰਿਪਬਲਿਕਨ ਪਾਰਟੀ ਦੇ ਅੰਦਰੋਂ ਵੀ ਉਨ੍ਹਾਂ ਦੀ ਵਿਰੋਧਤਾ ੲਿਸ ਮੁੱਦੇ ਨੂੰ ਲੈ ਕੇ ਸ਼ੁਰੂ ਹੋ ਗਈ ਹੈ |ੲਿਥੇ ੲਿਹ ਵਰਨਣਯੋਗ ਹੈ ਕਿ ਪਹਿਲਾਂ ਸ੍ਰੀ ਟਰੰਪ ਨੇ ੲਿਮੀਗਰੇਸ਼ਨ ਦੇ ਮੁੱਦੇ ਨੂੰ ਲੈ ਕੇ ਅਮਰੀਕਾ ਦੇ ਮੈਕਸੀਕੋ ਨਾਲ ਲਗਦੇ ਬਾਰਡਰ ਤੇ ਦਿਵਾਰ ਬਨਾਉਣ ਦੀ ਗੱਲ ਕਹੀ ਸੀ ਤੇ ਫਿਰ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਵਾਪਿਸ ਭੇਜਣ ਦਾ ਮੁੱਦਾ ਆਪਣਾ ਚੋਣ ਵਿਸ਼ਾ ਬਣਾੲਿਆ ਜਿਸ ਕਾਰਨ ਉਹ ਅਜੇ ਤੱਕ ਚਰਚਾ ਵਿਚ ਹਨ |ਉਹ ਦੂਸਰੇ ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਤੋਂ ਲੋਕਪ੍ਰਿਯਤਾ ਵਿਚ ਪਹਿਲਾਂ ਹੀ ਕੁਝ ਲੋਕ ਹਿੱਤਾਂ ਦੇ ਮੁੱਦੇ ਉਠਾਉਣ ਕਾਰਨ ਬਹੁਤ ਅੱਗੇ ਹਨ ਤੇ ਉਪਰੋਂ ਚੋਣ ਪ੍ਰਚਾਰ ਵੀ ਆਪਣੇ ਪੈਸੇ ਨਾਲ ਲੜਨ ਕਰਕੇ ਚਰਚਾ ਵਿਚ ਹਨ |ਅਮਰੀਕਾ ਦੇ ਲੋਕਾਂ ਨੇ ਦੋ ਵਾਰ ਸ੍ਰੀ ਉਬਾਮਾ ਨੂੰ ਰਾਸ਼ਟਰਪਤੀ ਚੁਣ ਕੇ ਵਿਸ਼ਵ ਨੂੰ ਸੰਦੇਸ਼ ਦਿੱਤਾ ਸੀ ਕੇ ੲਿਥੇ ਰੰਗ,ਨਸਲ ਦੇ ਵਿਤਕਰੇ ਲਈ ਕੋਈ ਥਾਂ ਨਹੀਂ ਹੈ |

       ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁੱਦੇ ਲਈ ਚੋਣ ਲੜ੍ਹ ਰਹੇ ਕਿਸੇ ਉਮੀਦਵਾਰ ਵਲੋਂ ਕਿਸੇ ੲਿਕ ਵਰਗ ਦੇ ਲੋਕਾਂ ਤੇ ਪਾਬੰਦੀ ਲਾਉਣ ਦੀ ਗੱਲ ਕਰਨਾ ਨਿਰਸੰਦੇਹ ਹੀ ਲੋਕ ਚਰਚਾ ਦਾ ਵਿਸ਼ਾ ਬਣੇਗਾ |ਜਿਸ ਤਰੀਕੇ ਨਾਲ ਸ੍ਰੀ ਟਰੰਪ ਦੀ ਵਿਰੋਧਤਾ ਉਨ੍ਹਾਂ ਦੀ ਪਾਰਟੀ ਦੇ ਲੋਕਾਂ ਵਲੋਂ ਸ਼ੁਰੂ ਹੋਈ ਹੈ ਉਸ ਨਾਲ ਚੋਣ ਸਮੀਕਰਨ ਜਰੂਰ ਪ੍ਰਭਾਵਿਤ ਹੋਣਗੇ ਸ੍ਰੀ ਟਰੰਪ ਵੀ ਸੰਕੇਤ ਦੇ ਚੁੱਕੇ ਹਨ ਕੇ ਉਹ ਰਿਪਬਲਿਕਨ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ |ਜੇਕਰ ਅਜਿਹਾ ਵਾਪਰਿਆ ਤਾਂ ਤਿਕੋਨੇ ਮੁਕਾਬਲੇ ਵਿਚ ਜਿੱਤ ਡੈਮੋਕਰੇਟ ਪਾਰਟੀ ਦੀ ਹੋਵੇਗੀ ਸਿਆਸੀ ਪੰਡਿਤਾਂ ਮੁਤਾਬਿਕ ਅਜਿਹੀਆਂ ਸੰਭਾਵਨਾਵਾਂ ਤੋਂ ੲਿਨਕਾਰ ਨਹੀਂ ਕੀਤਾ ਜਾ ਸਕਦਾ |