ਲ਼ੋਕ ਅਕਾਲੀ ਭਾਜਪਾ ਸਰਕਾਰ ਤੋ ਨਿਜਾਤ ਪਾਉਣਾ ਚਹੁੰਦੇ ਹਨ

0
1461

 

ਜੰਡਿਆਲਾ ਗੁਰੂ 28 ਦਿਸਮ੍ਬਰ ( ਕੁਲਜੀਤ ਸਿੰਘ ) ਹਲਕਾ ਜੰਡਿਆਲਾ ਗੁਰੂ ਦੇ ਪਿੰਡ ਮਾਲੋਵਾਲ ਵਿਖੇ ਕਾਂਗਰਸੀ ਵਰਕਰਾਂ ਤੇ ਆਗੂਆਂ ਦੀ ਇੱਕ ਮੀਟਿੰਗ ਵਰਿੰਦਰਜੀਤ ਸਿੰਘ ਢੋਟ ਦੇ ਗ੍ਰਹਿ ਵਿਖੇ ਹੋਈ।ਇਸ ਮੌਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਵਿਸੇਸ਼ ਤੌਰ ਤੇ ਹਾਜਰ ਹੋਏ।ਇਸ ਮੌਕੇ ਸਰਦੂਲ ਸਿੰਘ ਬੰਡਾਲਾ ਨੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਨੂੰ ੨੦੧੭ ਵਿੱਚ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਲਈ ਹੁਣ ਤੋ ਕਮਰਕੱਸੇ ਕਰ ਲੈਣੇ ਚਾਹੀਦੇ ਹਨ ਤੇ ਪਿੰਡ ਪਿੰਡ ਘਰ ਘਰ ਜਾ ਕੇ ਕਾਂਗਰਸ ਪਾਰਟੀ ਦੀਆਂ ਨੀਤੀਆ ਤੋ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ ।ਉਹਨਾ ਕਿਹਾ ਕਿ ਲੋਕ ਇਸ ਵੇਲੇ ਅਕਾਲੀ ਭਾਜਪਾ ਸਰਕਾਰ ਦੀਆ ਨੀਤੀਆਂ ਤੋ ਬੁਰੀ ਤਰਾਂ ਅੱਕ ਚੁੱਕੇ ਹਨ ਤੇ ਉਹ ਹੁਣ ਇਹਨਾ ਤੋ ਨਿਜਾਤ ਪਾਉਣਾ ਚਹੁੰਦੇ ਹਨ।ਇਸ ਮੌਕੇ ਕਾਂਗਰਸੀ ਆਗੂ ਸੁੱਖਵਿੰਦਰ ਸਿੰਘ ਡੈਨੀ ਨੇ ਕਿਹਾ ਇਸ ਕਾਂਗਰਸ ਪਾਰਟੀ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ ਇਸ ਲਈ ਸਾਡੇ ਜਝਾਰੂ ਵਰਕਰ ਤਿਆਰ ਬਰ ਤਿਆਰ ਬੈਠੇ ਹਨ ।ਉਹਨਾ ਕਿਹਾ ਕਿ ਕਾਂਗਰਸ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜਿਸ ਦੀ ਸਰਕਾਰ ਵਿੱਚ ਲਾਅ ਐਂਡ ਆਰਡਰ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ ਤੇ ਕਿਸੇ ਵੀ ਵਿਆਕਤੀ ਨਾਲ ਧੱਕਾ ਨਹੀ ਹੋਣ ਦਿੱਤਾ ਜਾਂਦਾ ਜਦ ਕਿ ਅਕਾਲੀ ਭਾਜਪਾ ਦੀ ਸਰਕਾਰ ਵਿੱਚ ਕੋਈ ਵਰਗ ਵੀ ਸੁੱਖੀ ਨਹੀ ਹੈ।ਪੰਜਾਬ ਵਿੱਚ ਇਸ ਵੇਲੇ ਲਾਅ ਐਂਡ ਆਰਡਰ ਨਾਂ ਦੀ ਕੋਈ ਚੀਜ ਨਹੀ ਹੈ ਇਥੇ ਦਿਨ ਦਿਹਾੜੇ ਲੁੱਟਾਂ ਖੋਹਾਂ,ਕਤਲ,ਡਕੈਤੀਆ ਹੋ ਰਹੀਆਂ ਹਨ ਤੇ ਸ਼ਰੇਆਮ ਚਿੱਟਾ ਵਿੱਕ ਰਿਹਾ ਹੈ। ਇਸ ਮੌਕੇ ਸੁਰਿੰਦਰ ਸਿੰਘ ਤਰਸਿੱਕਾ,ਆਸ਼ੂ ਵਿਨਾਇਕ,ਸਰਬਜੀਤ ਜੰਜੂਆ,ਜਗਬੀਰ ਸਿੰਘ ਜੋਧਾਨਗਰੀ,ਸੀਤਲ ਸਿੰਘ ਰਸੂਲਪੁਰਾ,ਰਣਜੀਤ ਸਿੰਘ ਰਾਣਾ,ਰੇਸ਼ਮ ਸਿੰਘ ਸਾਧਪੁਰ,ਹਰਵਿੰਦਰ ਸਿੰਘ ਸ਼ਾਹਪੁਰ,ਕੰਵਲਜੀਤ ਸਿੰਘ ਰਸੂਲਪੁਰ,ਮਨਪ੍ਰੀਤ ਸਿੰਘਦਸ਼ਮੇਸ਼ ਨਗਰ,ਸੋਨੂੰ ਜੋਸ਼ਨ,ਕੁਲਦੀਪ ਸਿੰਘ,ਜਸਵਿੰਦਰ ਸਿੰਘ,ਇੰਦਰਜੀਤ ਸਿੰਘ ਆਦ ਹਾਜਰ ਸਨ।