ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਮਿਲਿਆ ਕਰੇਗੀ ‘ਹਫ਼ਤਾਵਰੀ ਰੈਸਟ’ -ਹਫ਼ਤਾਵਰੀ ਰੈੱਸਟ ਅਚਨਚੇਤ ਛੁੱਟੀਆਂ ਤੋਂ ਅਲੱਗ ਹੋਇਆ ਕਰੇਗੀ-ਪੁਲਿਸ ਕਮਿਸ਼ਨਰ

0
1857

ਲੁਧਿਆਣਾ, 10 ਜਨਵਰੀ (000)-ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਸ੍ਰੀ ਸੁਰੇਸ਼ ਅਰੋੜਾ ਵੱਲੋਂ ਪ੍ਰਾਪਤ ਹੁਕਮਾਂ ਤਹਿਤ ਪੁਲਿਸ ਕਮਿਸ਼ਨਰੇਟ, ਲੁਧਿਆਣਾ ਵਿਖੇ ਤਾਇਨਾਤ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ‘ਹਫ਼ਤਾਵਰੀ ਰੈਸਟ’ ਦਿੱਤੇ ਜਾਣ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਆਰ. ਐੱਨ. ਢੋਕੇ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਹਰ ਇੱਕ ਪੁਲਿਸ ਕਰਮਚਾਰੀ ਨੂੰ ਹਫ਼ਤੇ ਵਿੱਚ ਇੱਕ ਦਿਨ ਰੈਸਟ ਭੇਜਣ ਲਈ ਇੰਚਾਰਜ ਯੂਨਿਟ ਰੁਟੀਨ ਬਣਾਉਣ ਦੇ ਜਿੰਮੇਵਾਰ ਹੋਣਗੇ ਤਾਂ ਜੋ ਇਸ ਸਹੂਲਤ ਦਾ ਹਰ ਇੱਕ ਪੁਲਿਸ ਅਧਿਕਾਰੀ/ਕਰਮਚਾਰੀ ਬਰਾਬਰ ਲਾਭ ਪ੍ਰਾਪਤ ਹੋ ਸਕੇ ਅਤੇ ਉਨ•ਾਂ ਦਾ ਮਨੋਬਲ ਹੋਰ ਉੱਚਾ ਅਤੇ ਉਨ•ਾਂ ਨੂੰ ਰਿਸ਼ਟ-ਪੁਸ਼ਟ ਰੱਖਿਆ ਜਾ ਸਕੇ।
ਹਫਤਾਵਰੀ ਰੈਸਟ ਉਪਰ ਜਾਣ ਵਾਲੇ ਅਧਿਕਾਰੀ/ਕਰਮਚਾਰੀ ਆਪਣੀ ਰੈਸਟ ਦੌਰਾਨ ਆਪਣਾ ਮੋਬਾਇਲ ਫੋਨ ਖੁੱਲ•ਾ (ਆਨ) ਰੱਖਣਗੇ ਅਤੇ ਉਨ•ਾਂ ਨੂੰ ਕਿਸੇ ਵੀ ਐਮਰਜੈਂਸੀ ਦੌਰਾਨ ਡਿਊਟੀ ਉਪਰ ਵਾਪਸ ਬੁਲਾਇਆ ਜਾ ਸਕੇਗਾ। ਇਹ ਹਫਤਾਵਰੀ ਰੈਸਟ ਪੁਲਿਸ ਕਰਮਚਾਰੀਆਂ ਦੀ ਅਚਨਚੇਤ ਛੁੱਟੀਆਂ ਤੋਂ ਅਲੱਗ ਹੋਵੇਗੀ।