6 ਜੂਨ ਘੱਲੂਘਾਰਾ ਦਿਵਸ ‘ਤੇ ਆਪਣੇ ਸ਼ਹਿਰ ‘ਚ ਸ਼ਹੀਦਾਂ ਨੂੰ ਦਿਓ ਸ਼ਰਧਾਂਜਲੀ :  ਢਿਲੋਂ 

0
1382

> ਅੰਮ੍ਰਿਤਸਰ ਇਕ ਜਗ•ਾ ਇਕੱਠੇ ਹੋਣ ਨਾਲ ਵੱਧਦਾ ਹੈ ਟਕਰਾਓ —ਢਿਲੋਂ
> ਚੰਡੀਗੜ• ,4 ਜੂਨ : ਸ਼ਿਵ ਸੈਨਾ ਸ਼ੇਰ ਏ ਹਿੰਦ ਦੇ ਰਾਸ਼ਟਰੀ ਪ੍ਰਧਾਨ ਬਲਜੀਤ ਢਿਲੋਂ ਨੇ 6 ਜੂਨ ,ਘੱਲੂਘਾਰਾ ਦਿਵਸ ਦੇ ਸਬੰਧ ਵਿੱਚ ਅਪਰੇਸ਼ਨ ਬਲੂ ਸਟਾਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਆਪਣੇ ਸ਼ਹਿਰਾ ਵਿੱਚ ਪ੍ਰੋਗਰਾਮ ਆਯੋਜਿਤ ਕਰਕੇ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਆਪਰੇਸ਼ਨ ਬਲੂ ਸਟਾਰ ਦੌਰਾਨ ਜਿਥੇ ਖਾਲਿਸਤਾਨ ਸਮਰਥਕ ਸ਼ਹੀਦ ਹੋਏ ਸਨ,ਉਥੇ ਫੌਜ ਤੇ ਪੁਲਿਸ ਦੇ ਜਵਾਨ ਵੀ ਵੱਡੀ ਸੰਖਿਆ ਵਿੱਚ ਸ਼ਹੀਦ ਹੋਏ ਸਨ। ਇਸ ਤਰ•ਾਂ ਦੋਵੇਂ ਧਿਰਾਂ ਦੇ ਸਮਰਥਕ ਆਪਣੇ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਅੰਮ੍ਰਿਤਸਰ ਵਿਖੇ ਇਕੱਠੇ ਹੁੰਦੇ ਹਨ ਜਿਸ ਨਾਲ ਟਕਰਾਅ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਟਕਰਾਓ ਤੋਂ ਬਚਣ ਲਈ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਦੂਰ ਜਾਣ ਦੀ ਜਰੂਰਤ ਨਹੀਂ ਬਲਕਿ ਉਹਨਾਂ ਨੂੰ ਆਪਣੇ ਸ਼ਹਿਰ ਵਿੱਚ ਹੀ ਸ਼ਰਧਾਂਜਲੀ ਦਿੱਤੀ ਜਾ ਸਕਦੀ ਹੈ। ਢਿਲੋਂ ਅੱਜ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
> ਢਿਲੋਂ ਨੇ ਕਿਹਾ ਕਿ ਉਹਨਾਂ ਦੀ ਸ਼ਿਵ ਸੈਨਾ ਸ਼ੇਰ ਏ ਹਿੰਦ ਪਾਰਟੀ ਪੰਜਾਬ ਸਰਕਾਰ ਦੀ ਹੀ ਉਪਕ੍ਰਮ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ ‘ਤੇ ਪਾਰਟੀ ਸਾਰੇ ਧਰਮਾਂ ਦੇ ਲੋਕਾਂ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ। ਪਾਰਟੀ ਹਿੰਦੂ,ਸਿੱਖ,ਮੁਸਲਮ ਤੇ ਇਸਾਈ ਸਾਰੇ ਧਰਮਾਂ ਦੇ ਸੰਬੰਧਿਤ ਲੋਕਾਂ ਨੂੰ ਆਪਣੇ ਨਾਲ ਜੋੜਕੇ ਚੱਲ ਰਹੀ ਹੈ। ਦੇਸ ਸੇਵਾ ਉਹਨਾਂ ਦਾ ਮਿਸ਼ਨ ਹੈ। ਜਦੋਂ ਕਿ ਦੇਸ਼ ਵਿਰੋਧੀ ਤਾਕਤਾਂ ਉਨ•ਾਂ ਦੀ ਦੁਸ਼ਮਣ ਹੈ,ਫਿਰ ਚਾਹੇ ਉਹ ਕਿਸੀ ਵੀ ਧਰਮ ਨਾਲ ਸੰਬੰਧਿਤ ਕਿਉਂ ਨਾ ਹੋਣ। ਉਨ•ਾਂ ਦੱਸਿਆ ਕਿ 1984-85 ਤੋਂ ਅੱਤਵਾਦ ਦੇ ਖਿਲਾਫ ਲੜ• ਰਹੇ ਹਨ ਤੇ ਇਹ ਲੜਾਈ ਅੱਜ ਵੀ ਜਾਰੀ ਹੈ।
> ਹਰ ਜਿਲ•ੇ ‘ਚ ਬਣੇ ਸ਼ਹੀਦਾਂ ਦੀ ਯਾਦਗਾਰ —-
> ਢਿਲੋਂ ਨੇ ਕਿਹਾ ਕਿ ਅੱਤਵਾਦ ਦੇ ਦੌਰਾਨ ਦੋਵੋਂ ਪਾਸਿਓ ਲੋਕ ਸ਼ਹੀਦ ਹੋਏ ਸਨ। ਇਸ ਲਈ ਸਾਰੇ ਸ਼ਹੀਦਾਂ ਦੀ ਯਾਦਗਾਰ ਹਰ ਜਿਲ•ੇ ਵਿੱਚ ਬਣਨੀ ਚਾਹੀਦੀ ਹੈ। ਇਸ ਨਾਲ ਲੋਕ ਉਥੇ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਸਕਣਗੇ।
> ਢਿਲੋਂ ਨੇ ਕਿਹਾ ਕਿ ਉਹ ਉਹਨਾਂ ਲੋਕਾਂ ਦਾ ਵਿਰੋਧ ਕਰਦੇ ਹਨ,ਜੋ ਗਊ ਹੱਤਿਆ ਦੇ ਵਿਰੋਧ ਵਿੱਚ ਤਾਂ ਬੋਲ ਰਹੇ ਹਨ,ਪਰੰਤੂ ਗਊਆ ਨੂੰ ਟਰੱਕਾ ਵਿੱਚ ਲਿਜਾਣ ਵਾਲਿਆਂ ਤੋਂ ਮਹੀਨਾਂ ਲੈਂਦੇ ਹਨ। ਉਹਨਾਂ ਕਿਹਾ ਕਿ ਉਨ•ਾਂ ਦੀ ਪਾਰਟੀ ਨਸ਼ੇ ਦੀ ਮਾਰ ਝੱਲ ਰਹੇ ਨੌਜਵਾਨਾਂ ਨੂੰ ਸਹੀ ਰਸਤਾ ਦਿਖਾਉਣ ਲਈ ਨੌਜਵਾਨਾਂ ਦੀ ਮੱਦਦ ਕਰ ਰਹੀ ਹੈ ਤੇ ਇਹਨਾਂ ਨੋਜਵਾਨਾਂ ਦਾ ਸੈਂਟਰ ਵਿੱਚ ਇਲਾਜ਼ ਕਰਵਾਇਆ ਜਾ ਸਕਦਾ ਹੈ। ਪਾਰਟੀ ਵਲੋਂ ਜਿੱਥੇ ਭਰੂਣ ਹੱਤਿਆ ਦਾ ਵਿਰੋਧ ਕੀਤਾ ਜਾ ਰਿਹਾ ਹੈ,ਉਥੇ ਔਰਤਾਂ ‘ਤੇ ਹੁੰਦੇ ਅੱਤਿਆਚਾਰ ਦਾ ਵੀ ਡਟਕੇ ਵਿਰੋਧ ਕੀਤਾ ਜਾ ਜਾਂਦਾ ਹੈ।
> ਢਿਲੋਂ ਨੇ ਕਿਹਾ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿੱਚ ਸ਼ਿਵ ਸੈਨਾ ਸ਼ੇਰ ਏ ਹਿੰਦ ਵਲੋਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਖੁੱਲ• ਕੇ ਸਮਰਥਨ ਕੀਤਾ ਜਾਵੇਗਾ ਤੇ ਸੁਖਬੀਰ ਦੇ ਨਿਰਦੇਸ਼ ‘ਤੇ ਹੀ ਪਾਰਟੀ ਹਰ ਧਰਮ ਦੇ ਲੋਕਾਂ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ ਤੇ ਦੇਸ਼ ਦੇ ਗਦਾਰ ਪਾਰਟੀ ਦੇ ਦੁਸ਼ਮਣ ਹਨ।
> ਨਫ਼ਰਤ ਨਹੀਂ ਕਿਸੀ ਧਰਮ ਤੋ,ਸਾਰੀਆਂ ਭਸ਼ਾਵਾਂ ਨਾਲ ਪਿਆਰ ਹੈ,
> ਬੁਰਾ ਲੱਗਦਾ ਹੈ ਉਹ ਹਰ ਸਖਸ਼ ਜੋ ਦੇਸ ਦਾ ਗਦਾਰ ਹੈ