63ਵੀਂਆਂ ਪੰਜਾਬ ਰਾਜ ਸਕੂਲ ਖੇਡਾਂ-2017- ਜਿਲਾ ਲੁਧਿਆਣਾ ਦੀ ਲੜਕਿਆਂ ਦੀ ਟੀਮ ਅੰਤਰ-19 ਵਰਗ ਦੀ ਚੈਂਪੀਅਨ ਬਣੀ -ਜਿਮਨਾਸਟ ਕੇਸ਼ਵ ਠਾਕੁਰ ਆਲ ਰਾਊਂਡ ਬੈੱਸਟ ਜਿਮਨਾਸਟ ਆਫ਼ ਪੰਜਾਬ ਚੁਣਿਆ

0
1610

ਲੁਧਿਆਣਾ, 4 ਨਵੰਬਰ (ਸੀ ਐਨ ਆਈ )-ਗੁਰਦਾਸਪੁਰ ਵਿਖੇ ਆਯੋਜਿਤ ਕੀਤੀਆਂ ਗਈਆਂ 63ਵੀਂਆਂ ਪੰਜਾਬ ਰਾਜ ਸਕੂਲ ਖੇਡਾਂ-2017 ਵਿੱਚ ਜਿਲਾ ਲੁਧਿਆਣਾ ਦੇ ਜਿਮਨਾਸਟ ਖ਼ਿਡਾਰੀਆਂ ਨੇ ਆਪਣੀ ਸਖ਼ਤ ਮਿਹਨਤ ਦਾ ਲੋਹਾ ਮਨਵਾਉਂਦਿਆਂ ਜਿੱਥੇ ਚੈਂਪੀਅਨ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ, ਉਥੇ ਹੀ ਹੋਰ ਖ਼ਿਡਾਰੀਆਂ ਨੇ ਵੀ ਚੰਗੀਆਂ ਪੁਜੀਸ਼ਨਾਂ ਹਾਸਿਲ ਕਰਕੇ ਆਪਣੇ ਸਕੂਲ, ਕੋਚ, ਅਕਾਦਮੀਆਂ, ਮਾਪਿਆਂ ਅਤੇ ਜਿਲੇ ਦਾ ਨਾਮ ਰੋਸ਼ਨ ਕੀਤਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਲੁਧਿਆਣਾ ਜਿਮਨਾਸਟਿਕ ਕੋਚਿੰਗ ਸੈਂਟਰ, ਗੁਰੂ ਨਾਨਕ ਸਟੇਡੀਅਮ ਦੇ ਕੋਚ ਸ੍ਰੀ ਪ੍ਰੇਮ ਸਿੰਘ ਨੇ ਦੱਸਿਆ ਕਿ ਇਨਾ ਖੇਡਾਂ ਵਿੱਚ ਜਿਲਾ ਲੁਧਿਆਣਾ ਦੀ ਅੰਤਰ-19 ਲੜਕਿਆਂ ਦੀ ਟੀਮ ਨੇ ਟੀਮ ਵਰਗ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਇਸ ਅਕਾਦਮੀ ਦੇ ਖ਼ਿਡਾਰੀ ਕੇਸ਼ਵ ਠਾਕੁਰ ਨੇ 8 ਸੋਨ ਤਮਗੇ ਪ੍ਰਾਪਤ ਕਰਕੇ ਆਲ ਰਾਊਂਡ ਬੈਸਟ ਜਿਮਨਾਸਟ ਆਫ਼ ਪੰਜਾਬ ਦਾ ਖ਼ਿਤਾਬ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ ਅੰਤਰ-19 ਲੜਕੀਆਂ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ।
ਉਨਾ ਵਿਅਕਤੀਗਤ ਪ੍ਰਾਪਤੀਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਕੇਸ਼ਵ ਠਾਕੁਰ ਨੇ ਫਲੋਰ ਐਕਸਰਸਾਈਜ਼, ਪੋਮੈੱਲ ਹੌਰਸ, ਰੋਮਨ ਰਿੰਗਜ਼, ਟੇਬਲ ਵਾਲਟ, ਪੈਰਲਲ ਬਾਰਜ਼, ਹਾਈ ਬਾਰ ਵਿੱਚ ਪਹਿਲਾ ਸਥਾਨ ਲਿਆ। ਜਿਮਨਾਸਟ ਵਿਨੋਦ ਭੱਟ ਚੇਤਰੀ ਨੇ ਤਿੰਨ ਤਮਗੇ ਲੈ ਕੇ ਪੰਜਵਾਂ ਆਲ ਰਾਊਂਡ ਬੈੱਸਟ ਜਿਮਨਾਸਟ ਆਫ਼ ਪੰਜਾਬ ਖ਼ਿਤਾਬ ਆਪਣੇ ਨਾਮ ਕੀਤਾ। ਇਸ ਤੋਂ ਮੁਕੇਸ਼ ਕੁਮਾਰ ਨੇ ਇੱਕ ਤਮਗਾ ਜਿੱਤਿਆ। ਅਲੀ ਰਾਣਾ ਨੇ ਅੰਤਰ-17 ਵਰਗ ਵਿੱਚ ਇੱਕ ਤਮਗਾ ਹਾਸਿਲ ਕੀਤਾ। ਲੜਕੀਆਂ ਦੇ ਵਰਗ ਵਿੱਚ ਮੰਜੂ ਸ਼ਰਮਾ ਨੇ ਅੰਤਰ-19 ਵਰਗ ਵਿੱਚ ਦੋ ਤਮਗੇ ਹਾਸਿਲ ਕਰਕੇ ਆਲ ਰਾਊਂਡ ਪੰਜਵਾਂ ਬੈੱਸਟ ਜਿਮਨਾਸਟ ਆਫ਼ ਪੰਜਾਬ ਦਾ ਖ਼ਿਤਾਬ ਜਿੱਤਿਆ। ਇਸੇ ਤਰਾਂ ਪ੍ਰਿਯਾ ਸ਼ਰਮਾ ਅਤੇ ਖੁਸ਼ਪ੍ਰੀਤ ਕੌਰ ਨੇ ਅੰਤਰ-19 ਵਰਗ ਵਿੱਚ ਇੱਕ ਤਮਗਾ ਜਿੱਤਿਆ।
ਲੁਧਿਆਣਾ ਸੈਂਟਰ ਦੇ ਕੋਚ ਸ੍ਰੀ ਪ੍ਰੇਮ ਸਿੰਘ ਨੇ ਖ਼ਿਡਾਰੀਆਂ ਨੂੰ ਉਨ•ਾਂ ਦੀਆਂ ਪ੍ਰਾਪਤੀਆਂ ‘ਤੇ ਵਧਾਈ ਦਿੰਦਿਆਂ ਸੁਨਹਿਰੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।