90 ਬੱਚਿਆ ਨੂੰ ਸਟੈਸਨਰੀ ਦਾ ਸਮਾਨ ਵੰਡਿਆ ਗਿਆ

0
1437

ਰਾਜਪੁਰਾ 10 ਅਪ੍ਰੇਲ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਨੇੜਲੇ ਪਿੰਡ ਬਨਵਾੜੀ ਵਿਖੇ ਸਥਿਤ ਸਰਕਾਰੀ ਐਲੀਮੈˆਟਰੀ ਸਕੂਲ ਵਿਖੇ ਅੱਜ ਰੋਟਰੀ ਕਲੱਬ ਵੱਲੋ 90 ਬੱਚਿਆ ਨੂੰ ਸਟੈਸਨਰੀ ਵੰਡੀ ਗਈ।ਕਲੱਬ ਦੇ ਪ੍ਰਧਾਨ ਆਈ.ਡੀ.ਤਿਵਾੜੀ ਅਤੇ ਸੰਦੀਪ ਲਾਰਾ ਨੇ ਦੱਸਿਆ ਕਿ ਸਾਡੇ ਕਲੱਬ ਵੱਲੋ ਸਕੂਲੀ ਬੱਚਿਆ ਨੂੰ ਸਿਖਿਆ ਦਾ ਜਰੂਰੀ ਸਮਾਨ ਹਰ ਸਮੇˆ ਸਮੇ ਸਿਰ ਵੰਡਿਆ ਜਾਦਾ ਹੈ। ਉਨਾ ਦੱਸਿਆ ਕਿ ਸਾਡੇ ਕਲੱਬ ਵੱਲੋ ਪੜਨ ਵਾਲੇ ਗਰੀਬ ਬੱਚਿਆ ਨੂੰ ਸਕਾਲਰਸ਼ਿਪ ਵੀ ਦਿੱਤੀ ਜਾਦੀ ਹੈ ਤਾ ਜੋ ਉਹ ਪੜ ਲਿਖ ਕੇ ਆਪਣੇ ਦੇਸ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸਣ ਕਰਨ।ਇਸ ਮੋਕੇ ਬਲਜੀਤ ਸੈਫਾਨੀ, ਕੇ.ਕੇ ਸੰਮੀ, ਡਾ ਡੀ.ਆਰ ਗੁਪਤਾ,ਵਿਜਯ ਕੁਮਾਰ,ਵਰਜਿੰਦਰ ਗੁਪਤਾ, ਰਵਿੰਦਰ ਰਾਮਦੇਵ, ਜੋਗਿੰਦਰ ਬਾਸਲ, ਅਤੇ ਸਕੂਲ ਵਿਕਰਮਜੀਤ, ਸਿਲਪਾ ਸਮੇਤ ਸਾਰਾ ਸਟਾਫ ਹਾਜਰ ਸੀ।