95 ਸਾਲਾਂ ਦੌਰਾਨ ਅਕਾਲੀ ਦਲ ਨੇ ਲੜੀ ਪੰਜਾਬ ਤੇ ਪੰਜਾਬੀਅਤ ਦੇ ਹਿੱਤਾਂ ਦੀ ਲੜਾਈ -ਸੁਖਬੀਰ

0
1544

95 ਸਾਲਾਂ ਦੌਰਾਨ ਅਕਾਲੀ ਦਲ ਨੇ ਲੜੀ  ਪੰਜਾਬ ਤੇ ਪੰਜਾਬੀਅਤ ਦੇ ਹਿੱਤਾਂ ਦੀ ਲੜਾਈ -ਸੁਖਬੀਰ
* ਸਰਬਤ ਖਾਲਸਾ ਦੇ ਨਾਂ ‘ਤੇ ਕੁੱਝ ਤਾਕਤਾਂ ਸਿੱਖ ਕੌਮ ਨੂੰ ਚਾਹੁੰਦੀਆਂ ਹਨ ਤੋੜਣਾ

ਅਖਿਲੇਸ਼ ਬਾਂਸਲ, ਬਰਨਾਲਾ ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਪ ਮੁੱਖ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਪ ਮੁੱਖ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ।
ਵਰਕਰਾਂ ਅਤੇ ਆਗੂਆਂ ਨਾਲ ਗੱਲਬਾਤ ਕਰਦੇ ਹੋਏ  ਸੁਖਬੀਰ ਸਿੰਘ ਬਾਦਲ।
ਵਰਕਰਾਂ ਅਤੇ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ।

ਪਿਛਲੇ 95 ਸਾਲਾਂ ਦੇ ਕਾਰਜਕਾਲ ਵਿਚ ਸ੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹਿੱਤਾਂ ਦੀ ਲੜਾਈ ਲੜੀ ਹੈ, 35 ਸਾਲ ਪਹਿਲਾਂ ਵੀ ਕੁੱਝ ਵਿਦੇਸੀ ਤਾਕਤਾ ਨੇ ਪੰਜਾਬ ਦਾ ਅਮਨ ਅਤੇ ਚੈਨ ਉਜੜਿਆ ਸੀ ਅਤੇ ਅੱਜ ਫਿਰ ਤੋਂ ਪੰਜਾਬ ਦੇ ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਹੈ। ਪਰ ਅਸੀਂ ਇਹਨਾਂ ਤਾਕਤਾ ਨੂੰ ਮੁੰਹ ਤੋੜ ਜਵਾਬ ਦੇਵਾਂਗੇ ਅਤੇ ਅਮਨ-ਸਾਂਤੀ ਕਿਸੇ ਵੀ ਹਾਲ ਵਿੱਚ ਭੰਗ ਨਹੀ ਹੋਣ ਦੇਵਾਂਗੇ। ਇਹਨਾਂ ਗੱਲਾ ਦਾ ਪ੍ਰਗਟਾਵਾ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਥਾਨਕ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ ਜ਼ਿਲ•ੇ ਦੇ ਅਕਾਲੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਕੀਤਾ।
ਬਾਦਲ ਨੇ ਕਿਹਾ ਕਿ ਪਿਛਲੇ ਮਹੀਨੇ ਪੰਜਾਬ ਵਿੱਚ ਬਹੁਤ ਦੀ ਦੁੱਖਦਾਈ ਘਟਨਾਵਾਂ ਹੋਈਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਕੌਮ ਤੇ ਕੁੱਝ ਸਰਾਰਤੀ ਅਣਸਰਾਂ ਨੇ ਹਮਲੇ ਕੀਤੇ, ਅਸੀਂ ਆਉਣ ਵਾਲੇ ਕੁੱਝ ਦਿਨਾਂ ਵਿਚ ਇਨਾਂ ਸਾਰੇ ਵਿਅਕਤੀਆਂ ਦੇ ਚਿਹਰੇ ਬੇਨਕਾਬ ਕਰਕੇ ਦਮ ਲਿਆਂਗੇ। ਉਹਨਾਂ ਕਿਹਾ ਕੁੱਝ ਤਾਕਤਾ ਸਰਬਤ ਖਾਲਸਾ ਦੇ ਨਾਂ ਤੇ ਸਿੱਖ ਕੌਮ ਨੂੰ ਤੋੜਣਾ ਚਾਹੁੰਦੀਆਂ ਹਨ, ਇਹ ਤਾਕਤਾਂ ਸਿੱਖੀ ਦੇ ਪਹਿਨਾਵੇ ਵਿੱਚ ਸਿੱਖ ਕੌਮ ਦੇ ਦੁਸਮਣ ਹਨ। ਉਹਨਾਂ ਕਿਹਾ ਕਿ ਚਾਹੇ ਸਾਡੇ ਸਿਰਵੱਡੇ ਜਾਣ ਪਰ ਅਸੀਂ ਪੰਜਾਬ ਵਿੱਚ ਅਮਨੋ-ਅਮਾਨ ਬਣਾਕੇ ਰੱਖਾਂਗੇ ਅਤੇ ਮਾਹੌਲ ਨੂੰ ਖਰਾਬ ਨਹੀ ਹੋਣ ਦੇਵਾਂਗੇ।
ਉਹਨਾਂ ਪੇਰਿਸ (ਫਰਾਂਸ) ਵਿਖੇ ਹੋਈ ਅੱਤਬਾਦੀ ਮੰਦਭਾਗੀ ਘਟਨਾ ਦੀ ਨਿੰਦਾ ਕਰਦਿਆ ਕਿਹਾ ਕਿ ਜੋ ਤਾਕਤਾਂ ਦੁਨੀਆਂ ਵਿੱਚ ਅਮਨ ਅਤੇ ਸਦਭਾਵਨਾਂ ਨੂੰ ਖਰਾਬ ਕਰ ਰਹੀਆਂ ਹਨ, ਉਹ ਹੀ ਤਾਕਤਾ ਪੰਜਾਬ ਦੀ ਵੀ ਸਾਂਤੀ ਲਈ ਖਤਰਾ ਬਣ ਰਹੀਆਂ ਹਨ।  ਉਹਨਾਂ ਕਿਹਾ ਕਿ ਪੰਜਾਬ ਵਿੱਚ ਅਮਨ-ਸਾਂਤੀ ਬਣਾਏ ਰੱਖਣ ਲਈ ਸਦਭਾਵਨਾ ਰੈਲੀਆਂ ਕੱਢੀਆ ਜਾ ਰਹੀਆਂ ਹਨ। ਸ੍ਰੋਮਣੀ ਅਕਾਲੀ ਦਲ ਵੱਲੋਂ ਤਿੰਨ-ਤਿੰਨ ਜ਼ਿਲਿਆਂ ਦੀਆਂ ਕੀਤੀਆਂ ਜਾ ਰਹੀਆਂ ਰੈਲੀਆਂ ਵਿਚ ਸੰਗਰੂਰ, ਬਰਨਾਲਾ ਤੇ ਮੋਗਾ ਦੀ ਸਦਭਾਵਨਾ ਰੈਲੀ 28 ਨਵੰਬਰ ਨੂੰ ਮੋਗਾ ਵਿਖੇ ਕੀਤੀ ਜਾ ਰਹੀ ਹੈ, ਜਿਸ ਵਿਚ ਵਰਕਰ ਉਤਸ਼ਾਹ ਨਾਲ ਸ਼ਾਮਿਲ ਹੋਣ ਅਤੇ ਪੰਜਾਬ ਵਿਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਣਗੇ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਆਉਣ ਵਾਲੇ ਸਮੇਂ ਅੰਦਰ 1 ਲੱਖ 20 ਹਜ਼ਾਰ ਨੌਕਰੀਆਂ ਵੱਖ-ਵੱਖ ਖੇਤਰਾਂ ਵਿੱਚ ਕੱਢੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸੂਬੇ ਦੇ ਆਮ ਲੋਕਾਂ ਲਈ ਹੋਰ ਬਹੁਤ ਲੋਕ ਭਲਾਈ ਦੀ ਸਕੀਮਾਂ ਨੂੰ 19 ਨਵੰਬਰ ਨੂੰ ਹੋਣ ਜਾ ਰਹੀ ਕੈਬਨਿਟ ਮੀਟਿੰਗ ਵਿੱਚ ਹਰੀ ਝੰਡੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਲੋਕ ਭਲਾਈ ਵਿਕਾਸ ਕਾਰਜਾਂ ਸਦਕਾ ਸਾਡੀ ਸਰਕਾਰ 25 ਸਾਲਾਂ ਤੱਕ ਰਾਜ ਕਰੇਗੀ।
ਇਸ ਮੌਕੇ ਸੰਬੋਧਨ ਕਰਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਲੋੜ ਹੈ ਪੰਜਾਬ ਵਿੱਚ ਸਦਭਾਵਨਾ ਬਣਾਏ ਰੱਖਣ ਦੀ ਅਤੇ ਸਾਡੀ ਜਿ•ਮੇਵਾਰੀ ਹੈ ਕਿ ਅਸੀਂ ਇਹਨਾਂ ਤਾਕਤਾ ਨੂੰ ਮਾਹੌਲ ਖਰਾਬ ਨਾ ਕਰਨ ਦਈਏ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੀਆਂ ਕੌਮਾਂ ਲਈ ਚਾਣਨ-ਮੁਨਾਰਾ ਹਨ। ਪਿਛਲੇ ਦਿਨਾਂ ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਕਾਰਨ ਸਿਰਫ ਸਿੱਖਾ ਦਾ ਹੀ ਨਹੀ ਬਲਕਿ ਹਰੇਕ ਦਾ ਹੀ ਦਿਲ ਦੁਖੀਆ ਹੈ। ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ  ਦਲ ਦੀ ਵਿਰੋਧੀ ਪਾਰਟੀਆਂ ਕੂੜ ਪ੍ਰਚਾਰ ਕਰਕੇ ਬਦਨਾਮ ਕਰ ਰਹੀਆ ਹਨ। ਇਸ ਦੇ ਨਾਲ ਹੀ ਉਹਨਾਂ ਪਾਰਟੀ ਵਰਕਰਾਂ ਦਾ ਪਹੁੰਚਣ ਤੇ ਧੰਨਵਾਦ ਵੀ ਕੀਤਾ।
ਇਸ ਮੌਕੇ ਹੋਰਨਾ ਤੋ ਇਲਾਵਾਮੁੱਖ ਸੰਸਦੀ ਸਕੱਤਰ ਬਲਵੀਰ ਸਿੰਘ ਘੁੰਨਸ, ਜ਼ਿਲ•ਾ ਪ੍ਰਧਾਨ ਦਿਹਾਤੀ ਪਰਮਜੀਤ ਸਿੰਘ ਖਾਲਸਾ, ਹਲਕਾ ਇੰਚਾਰਜ ਭਦੋੜ  ਦਰਬਾਰਾ ਸਿੰਘ ਗੁਰੂ, ਸਾਬਕਾ ਕੈਬਨਿਟ ਮੰਤਰੀ ਗੋਬਿੰਦ ਸਿੰਘ ਕਾਂਝਲਾ, ਚੇਅਰਮੈਨ ਜ਼ਿਲ•ਾ ਯੋਜਨਾ ਕਮੇਟੀ ਰੁਪਿੰਦਰ ਸਿੰਘ ਸੰਧੂ, ਚੇਅਰਮੈਨ ਮਾਰਕਿਟ ਕਮੇਟੀ  ਭੋਲਾ ਸਿੰਘ ਵਿਰਕ, ਬੀਬੀ ਜਸਵਿੰਦਰ ਕੌਰ ਸੇਰਗਿੱਲ ਮੌਜੂਦ ਸਨ।
ਫੋਟੋ ਕੈਪਸ਼ਨ-16 ਬੀਐਨਐਲ-07- ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਪ ਮੁੱਖ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ।
ਫੋਟੋ ਕੈਪਸ਼ਨ-16 ਬੀਐਨਐਲ-08-ਵਰਕਰਾਂ ਅਤੇ ਆਗੂਆਂ ਨਾਲ ਗੱਲਬਾਤ ਕਰਦੇ ਹੋਏ  ਸੁਖਬੀਰ ਸਿੰਘ ਬਾਦਲ।