ਬਾਘਾ ਵਲੋ‘ ਪ੍ਰਧਾਨ ਮੰਤਰੀ ਦਾ ਨੈਸ਼ਨਲ ਸਕਾਲਰਸ਼ਿਪ ਪੋਰਟਲ ਦੇ ਨਿਵੇਕਲੇ ਉਪਰਾਲੇ ਲਈ ਧੰਨਵਾਦ

0
1646

 

ਚੰਡੀਗੜ੍ਹ: 2 ਜੁਲਾਈ: (ਧਰਮਵੀਰ ਨਾਗਪਾਲ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਅੱਜ ‘ਡਿਜ਼ਟਿਲ ਇੰਡੀਆ ਵੀਕ’ ਦੇ ਇਕ ਹਿੱਸੇ ਵਜੋ‘ ਨੈਸ਼ਨਲ ਸਕਾਲਰਸ਼ਿਪ ਪੋਰਟਲ ਦੇਸ਼ ਨੂੰ ਸਮਰਪਿਤ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਿਵੇਕਲੇ ਉਪਰਾਲੇ ਨਾਲ ਸਹੂਲਤਾਂ ਤੋ ਵਾਂਝੇ ਅਤੇ ਦੱਬੇ ਕੁਚਲੇ ਵਰਗਾਂ ਦੇ ਵਿਦਿਆਰਥੀ ਸਿਖਿਆ ਹਾਸਲ ਕਰਨ ਦੇ ਸਮੱਰਥ ਹੋ ਸਕਣਗੇ। ਸਕਾਲਰਸ਼ਿਪ ਪੋਰਟਲ ਦੀ ਮਹੱਤਤਾ ਬਾਰੇ ਦੱਸਦੇ ਹੋਏ ਸ੍ਰੀ ਬਾਘਾ ਨੇ ਦੱਸਿਆ ਕਿ ਇਸ ਪੋਰਟਲ ਦੇ ਸ਼ੁਰੂ ਹੋਣ ਨਾਲ ਦੇਸ਼ ਭਰ ਤੋ‘ ਲੋੜਵੰਦ ਵਿਦਿਆਰਥੀ ਸਿੱਧੇ ਤੌਰ ‘ਤੇ ਆਨ ਲਾਈਨ ਅਪਲਾਈ ਕਰ ਸਕਣਗੇ ਅਤੇ ਕੇ‘ਦਰ ਸਰਕਾਰ ਤੋ‘ ਆਪਣੇ ਖਾਤਿਆਂ ਵਿਚ ਆਨ ਲਾਈਨ ਸਕਾਲਰਸ਼ਿਪ ਹਾਸਲ ਕਰ ਸਕਣਗੇ।ਉਹਨਾਂ ਦੱਸਿਆ ਕਿ ਇਸ ਪੋਰਟਲ ਨਾਲ ਸਿਖਿਆ ਦੇ ਪਸਾਰ ਵਿਚ ਰੁਕਾਵਟਾ ਪਾਉਣ ਵਾਲੇ ਵਿਚੋਲਿਆਂ ਦਾ ਰੋਲ ਖਤਮ ਹੋ ਜਾਵੇਗਾ ਲੋੜਵੰਦ ਵਿਦਿਆਰਥੀਆਂ ਨੂੰ ਮਿਲਣ ਵਾਲੇ ਲਾਭਾਂ ਨੂੰ ਯਕੀਨੀ ਬਣਾਇਆ ਜਾ ਸਕੇਗਾ।
ਪੰਜਾਬ ਵਿਚ ਇਸੇ ਤਰਾਂ ਦੀ ਚਲ ਰਹੀ ਪੋਰਟਲ ਦੀ ਪ੍ਰੋੜਤਾ ਕਰਦਿਆਂ ਸ੍ਰੀ ਬਾਘਾ ਨੇ ਦੱਸਿਆ ਕਿ ਇਹ ਪੋਰਟਲ ਇੰਨੀ ਸਫਲ ਹੋਈ ਕਿ ਰਾਜ ਦੇ ਸਕਾਰਲਰਸਿਪ ਲਾਭ ਪਾਤਰੀਆਂ ਦੀ ਗਿਣਤੀ ਇਕ ਸਾਲ ਵਿਚ 20 ਹਜ਼ਾਰ ਤੋ‘ ਵੱਧ ਕੇ ਤਿੰਨ ਲੱਖ ਤੱਕ ਪੁੱਜ ਗਈ।
ਉਹਨਾਂ ਆਖਿਆ ਕਿ ਇਹ ਨੇਸ਼ਨਲ ਪੋਰਟਲ ਦੇਸ਼ ਭਰ ਵਿਚ ਇਕ ਅਜਿਹਾ ਸਫਲ ਉਪਰਾਲਾ ਹੈ ਕਿ ਦੂਸਰੇ ਦੇਸ਼ ਵੀ ਇਸ ਨੂੰ ਅਪਣਾਉਣ ਲਈ ਭਾਰਤ ਵੱਲ ਦੇਖਣਗੇ।