ਜਨ ਸੁਰੱਖਿਆ ਯੋਜਨਾਵਾਂ ਸਬੰਧੀ ਲੋਕਾਂ ਨੂੰ ਹੇਠਲੇ ਪੱਧਰ ਤੱਕ ਜਾਗਰੂਕ ਕੀਤਾ ਜਾਵੇ : ਵਧੀਕ ਡਿਪਟੀ ਕਮਿਸ਼ਨਰ

0
1589

ਐਸ.ਏ.ਐਸ.ਨਗਰ: 13 ਜੁਲਾਈ (ਧਰਮਵੀਰ ਨਾਗਪਾਲ) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ•ੇ ਵਿੱਚ ਜਨ ਸੁਰੱਖਿਆ ਯੋਜਨਾਵਾਂ ਸਬੰਧੀ ਲੋਕਾਂ ਨੂੰ ਹੇਠਲੇ ਪੱਧਰ ਤੱਕ ਜਾਗਰੂਕ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਇਨ•ਾਂ ਯੋਜਨਾਵਾਂ ਦਾ ਲਾਭ ਲੈ ਸਕਣ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਭੁਪਿੰਦਰ ਸਿੰਘ ਨੇ ਨਗਰ ਨਿਗਮ ਭਵਨ ਦੇ ਮੀਟਿੰਗ ਹਾਲ ਵਿਖੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਲਈ ਸ਼ੁਰੂ ਕੀਤੀਆਂ ਤਿੰਨ ਵਿਸ਼ੇਸ ਯੋਜਨਾਵਾਂ ਜਿਨ•ਾਂ ਵਿੱਚ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ , ਅਟਲ ਪੈਨਸ਼ਨ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਨੂੰ ਜ਼ਿਲ•ੇ ’ਚ ਪੂਰਨ ਤੋਰ ਤੇ ਲਾਗੂ ਕਰਨ ਲਈ ਬੈਂਕਾਂ ਅਤੇ ਬੀਮਾਂ ਕੰਪਨੀਆਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ•ਾਂ ਯੋਜਨਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਪੱਧਰ ਤੇ ਕੈਂਪ ਲਗਾਏ ਜਾਣ ਅਤੇ ਇਨ•ਾਂ ਯੋਜਨਾਵਾਂ ਬਾਰੇ ਲੋਕਾਂ ਨੂੰ ਬਰੀਕੀ ਨਾਲ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਲੋਕ ਹਿੱਤ ਵਿੱਚ ਸ਼ੁਰੂ ਕੀਤੀਆਂ ਇਨ•ਾਂ ਯੋਜਨਾਵਾਂ ਦੇ ਉਦੇਸ ਦੀ ਪੁਰਤੀ ਹੋ ਸਕੇ। ਉਨ•ਾਂ ਕਿਹਾ ਕਿ ਇਨ•ਾਂ ਟੀਚਿਆਂ ਨੂੰ ਪੁਰਾ ਕਰਨ ਲਈ ਬੈਂਕ ਅਤੇ ਬੀਮਾ ਕੰਪਨੀਆਂ ਮੋਹਰੀ ਭੁਮਿਕਾ ਨਿਭਾ ਸਕਦੀਆਂ ਹਨ। ਇਸ ਮੌਕੇ ਚੀਫ ਲੀਡ ਜ਼ਿਲ•ਾ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਨੇ ਵਧੀਕ ਡਿਪਟੀ ਕਮਿਸ਼ਨਰ ਨੁੂੰ ਵਿਸ਼ਵਾਸ਼ ਦਿਵਾਇਆ ਕਿ ਬੈਂਕ ਜ਼ਿਲ•ੇ ’ਚ ਟੀਚਿਆਂ ਨੂੰ 100ਫੀਸਦੀ ਹਾਸਲ ਕਰਨ ਲਈ ਪੁਰੀ ਤਨਦੇਹੀ ਨਾਲ ਕੰਮ ਕਰਨਗੇ। ਉਨ•ਾਂ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਸਿਰਫ 12 ਰੁਪਏ ਸਲਾਨਾ ਕਿਸਤ ਵਿੱਚ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਕੀਤਾ ਜਾਂਦਾ ਹੈ ਇਹ ਯੋਜਨਾ ਉਨ•ਾਂ ਸਾਰੇ ਬਚਤ ਬੈਂਕ ਖਾਤਾ ਧਾਰਕਾਂ ਲਈ ਜਿਨ•ਾਂ ਦੀ ਉਮਰ 18 ਤੋਂ 70 ਸਾਲ ਹੈ ਲਈ ਸ਼ੁਰੂ ਕੀਤੀ ਗਈ ਹੈ। ਇਸੇ ਤਰ•ਾਂ ਅਟਲ ਪੈਨਸ਼ਨ ਯੋਜਨਾ ਤਹਿਤ ਉਨ•ਾਂ ਸਾਰੇ ਬਚਤ ਬੈਂਕ ਖਾਤਾ ਧਾਰਕਾ ਲਈ ਜਿਨ•ਾਂ ਦੀ ਉਮਰ 18 ਤੋਂ 40 ਸਾਲ ਹੈ । 42 ਰੁਪਏ ਮਾਸਿਕ ਤੋਂ ਲੈ ਕੇ 210 ਰੁਪਏ ਮਾਸਿਕ ਦੇ ਨਿਵੇਸ ਅਨੁਸਾਰ 60 ਸਾਲ ਦੀ ਉਮਰ ਤੋਂ 1 ਹਜਾਰ ਰੁਪਏ ਤੋਂ ਲੈਕੇ 5 ਹਜਾਰ ਰੁਪਏ ਦੀ ਪੈਨਸ਼ਨ ਦਾ ਭੁਗਤਾਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਤਹਿਤ ਉਨ•ਾਂ ਸਾਰੇ ਬਚਤ ਬੈਂਕ ਖਾਤਾ ਧਾਰਕਾਂ ਲਈ ਹੈ ਜਿਨ•ਾਂ ਦੀ ਉਮਰ 18 ਤੋਂ 50 ਸਾਲ ਹੈ ਅਤੇ ਉਨ•ਾਂ ਨੂੰ ਕੇਵਲ 330 ਰੁਪਏ ਸਲਾਨਾ ਕਿਸਤ ਦੇਣੀ ਪਵੇਗੀ ਅਤੇ ਉਨ•ਾਂ ਦਾ 2 ਲੱਖ ਰੁਪਏ ਦਾ ਜੀਵਨ ਬੀਮਾ ਹੋ ਸਕੇਗਾ। ਮਰਨ ਉਪਰੰਤ ਇਹ ਬੀਮਾ ਰਾਸ਼ੀ ਪਰਿਵਾਰ ਨੂੰ ਮਿਲੇਗੀ। ਉਨ•ਾਂ ਕਿਹਾ ਕਿ ਕੋਈ ਵੀ ਵਿਅਕਤੀ ਸਿਰਫ ਇੱਕ ਬਚਤ ਖਾਤੇ ਦੁਆਰਾ ਹੀ ਇਨ•ਾਂ ਯੋਜਨਾਵਾਂ ਲਈ ਯੋਗ ਹੋਵੇਗਾ। ਮੀਟਿੰਗ ਨੂੰ ਐਮ.ਡੀ. ਐਸ.ਆਈ.ਡੀ.ਬੀ.ਆਈ ਸ੍ਰੀ ਸਰਵੇਸ ਸ੍ਰੀਵਾਸਤਵਾ, ਮੈਨੇਜਰ ਐਲ.ਆਈ.ਸੀ. ਆਫ ਇੰਡੀਆ ਸ੍ਰੀ ਸੰਜੀਵ ਧਰ, ਡਾਇਰੈਕਟਰ ਆਰਸੇਟੀ ਸ੍ਰੀ ਜਸਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।