ਹੁਣ ਪਟਿਆਲਾ ਸ਼ਹਿਰ ਵਿੱਚੋਂ ਨਹੀਂ ਲੰਘਣਗੇ ਬਠਿੰਡਾ ਤੇ ਚੰਡੀਗੜ• ਜਾਣ ਵਾਲੇ ਭਾਰੀ ਵਾਹਨ * ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ’ਚ ਵੱਡੇ ਸ਼ੋਅਰੂਮਾਂ ਦੇ ਬਾਹਰ ਰੱਖੇ ਜਰਨੇਟਰ ਜ਼ਬਤ ਕਰਨ ਦੇ ਆਦੇਸ਼

0
1463

* ਲੋਕਾਂ ਦੀ ਸਹੂਲਤ ਲਈ ਠੀਕਰੀਵਾਲਾ ਬੁੱਤ ਚੌਂਕ ਕੋਲ ਵੀ ਬਣੇਗਾ ਬੱਸ ਸਟਾਪ
* ਜ਼ਿਲ•ਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਹੋਈ
ਪਟਿਆਲਾ-(ਧਰਮਵੀਰ ਨਾਗਪਾਲ) ਪਟਿਆਲਾ ਸ਼ਹਿਰ ਨੂੰ ਭਾਰੀ ਵਾਹਨਾਂ ਦੇ ਦਾਖਲੇ ਤੋਂ ਮੁਕਤ ਕਰਨ ਲਈ ਅਤੇ ਦਿਨ ਵੇਲੇ ਆਵਾਜਾਈ ਵਿਵਸਥਾ ਨੂੰ ਸੁਖਾਵਾਂ ਬਣਾਉਣ ਲਈ ਪਟਿਆਲਾ ਸ਼ਹਿਰ ਵਿੱਚੋਂ ਭਾਰੀ ਵਾਹਨਾਂ ਦੇ ¦ਘਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ•ਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਨੇ ਇਹ ਆਦੇਸ਼ ਜਾਰੀ ਕੀਤੇ ਹਨ। ਸ਼੍ਰੀ ਰੂਜਮ ਨੇ ਦੱਸਿਆ ਕਿ ਦੱਖਣੀ ਬਾਈਪਾਸ ਨੂੰ ਰਾਹਗੀਰਾਂ ਲਈ ਖੋਲ• ਦਿੱਤਾ ਗਿਆ ਹੈ ਜਿਸ ਕਰਕੇ ਚੰਡੀਗੜ• ਤੋਂ ਸੰਗਰੂਰ, ਬਠਿੰਡਾ, ਸਮਾਣਾ ਆਦਿ ਸ਼ਹਿਰਾਂ ਵੱਲ ਜਾਣ ਵਾਲੇ ਭਾਰੀ ਵਾਹਨ ਹੁਣ ਪਟਿਆਲਾ ਸ਼ਹਿਰ ਵਿੱਚੋਂ ¦ਘਣ ਦੀ ਥਾਂ ’ਤੇ ਦੱਖਣੀ ਬਾਈਪਾਸ ਰਾਹੀਂ ਹੀ ਜਾ ਸਕਣਗੇ। ਇਸ ਤੋਂ ਇਲਾਵਾ ਸੰਗਰੂਰ, ਬਠਿੰਡਾ, ਸਮਾਣਾ ਆਦਿ ਸ਼ਹਿਰਾਂ ਵਿੱਚੋਂ ਚੰਡੀਗੜ• ਜਾਂ ਰਾਜਪੁਰਾ ਜਾਣ ਵਾਲੇ ਭਾਰੀ ਵਾਹਨ ਵੀ ਸ਼ਹਿਰ ਵਿੱਚੋਂ ¦ਘਣ ਤੋਂ ਗੁਰੇਜ਼ ਕਰਨ। ਡਿਪਟੀ ਕਮਿਸ਼ਨਰ ਨੇ ਜ਼ਿਲ•ਾ ਟਰਾਂਸਪੋਰਟ ਅਫ਼ਸਰ ਅਤੇ ਜ਼ਿਲ•ਾ ਪੁਲਿਸ ਨੂੰ ਵੀ ਇਹ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ ਕਿ ਭਾਰੀ ਵਾਹਨ ਦਿਨ ਦੇ ਸਮੇਂ ਸ਼ਹਿਰ ਵਿੱਚੋਂ ਨਾ ¦ਘਣ ਅਤੇ ਜਿਹੜੇ ਵਾਹਨ ਚਾਲਕ ਨਿਯਮਾਂ ਦੀ ਉ¦ਘਣਾ ਕਰਦੇ ਹਨ ਉਨ•ਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ। ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਵੱਖ-ਵੱਖ ਵਿਭਾਗਾਂ ਵੱਲੋਂ ਸੜਕ ਸੁਰੱਖਿਆ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਕਰਦਿਆਂ ਨਗਰ ਨਿਗਮ ਨੂੰ ਆਦੇਸ਼ ਦਿੱਤੇ ਕਿ ਸ਼ਹਿਰ ਵਿੱਚ ਸ਼ੋਅਰੂਮਾਂ ਦੇ ਬਾਹਰ ਰੱਖੇ ਹੋਏ ਵੱਡੇ ਜਰਨੇਟਰਾਂ ਨੂੰ ਤੁਰੰਤ ਜ਼ਬਤ ਕੀਤਾ ਜਾਵੇ। ਉਨ•ਾਂ ਦੱਸਿਆ ਕਿ ਮਾਰਚ ਮਹੀਨੇ ਵਿੱਚ ਇਨ•ਾਂ ਸ਼ੋਅਰੂਮਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਜਿਹੜੇ ਸ਼ੋਅਰੂਮਾਂ ਨੇ ਹਾਲੇ ਤੱਕ ਆਪਣੇ ਜਰਨੇਟਰ ਨਹੀਂ ਹਟਾਏ ਹਨ ਉਨ•ਾਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਨੂੰ ਹਦਾਇਤ ਕੀਤੀ ਕਿ ਸਮਾਣਾ, ਸੰਗਰੂਰ ਆਦਿ ਸ਼ਹਿਰਾਂ ਵੱਲ ਜਾਣ ਵਾਲੇ ਲੋਕਾਂ ਦੀ ਸੁਵਿਧਾ ਲਈ ਸ਼ਹਿਰ ਦੇ ਸੇਵਾ ਸਿੰਘ ਠੀਕਰੀਵਾਲਾ ਬੁੱਤ ਦੇ ਨਜ਼ਦੀਕ ਬੱਸ ਸਟਾਪ ਦਾ ਨਿਰਮਾਣ ਕੀਤਾ ਜਾਵੇ। ਉਨ•ਾਂ ਦੱਸਿਆ ਕਿ ਜਿਸ ਤਰ•ਾਂ ਦਾ ਬੱਸ ਸਟਾਪ ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਕੋਲ ਬਣਾਇਆ ਗਿਆ ਹੈ ਠੀਕ ਉਸੇ ਤਰਜ਼ ’ਤੇ ਠੀਕਰੀਵਾਲਾ ਬੁੱਤ ਕੋਲ ਬਸ ਸਟਾਪ ਬਣਾਇਆ ਜਾਵੇ ਜਿਥੇ ਲੋਕਾਂ ਦੇ ਬੈਠਣ ਲਈ ਥਾਂ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਜਾਣ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਾਜੇਸ਼ ਤ੍ਰਿਪਾਠੀ, ਐਸ.ਡੀ.ਐਮ ਪਟਿਆਲਾ ਸ਼੍ਰੀ ਗੁਰਪਾਲ ਸਿੰਘ ਚਹਿਲ, ਸਹਾਇਕ ਕਮਿਸ਼ਨਰ ਡਾ. ਸਿਮਰਪ੍ਰੀਤ ਕੌਰ, ਡੀ.ਟੀ.ਓ ਸ਼੍ਰੀ ਗੁਰਪ੍ਰੀਤ ਸਿੰਘ ਥਿੰਦ, ਡੀ.ਐਸ.ਪੀ ਸ਼੍ਰੀ ਅਜਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।