ਰਾਜਪੁਰਾ (ਧਰਮਵੀਰ ਨਾਗਪਾਲ) ਰਾਜਪੁਰਾ ਸ਼ਹਿਰ ਵਿੱਚ ਵੀ ਹੋਰਾਂ ਸ਼ਹਿਰਾ ਵਾਂਗ 69ਵਾਂ ਆਜਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਰਾਜਪੁਰਾ ਦੇ ਐਸ ਡੀ ਐਮ ਜਨਾਬ ਸ੍ਰੀ ਜੇ.ਕੇ. ਜੈਨ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਤੇ ਪਰੇਡ ਦੀ ਸਲਾਮੀ ਲੈ ਕੇ ਸਭਿਆਰਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਅਤੇ ਉਹਨਾਂ ਸਮੂਹ ਲੋਕਾ ਨੂੰ ਆਜਾਦੀ ਦਿਹਾੜੇ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਪੇਸ਼ ਕਰਦੇ ਹੋਏ ਪੰਜਾਬ ਦੀ ਤਰੱਕੀ ਲਈ ਪੰਜਾਬ ਸਰਕਾਰ ਵਲੋਂ ਰਾਜਪੁਰਾ ਅਤੇ ਪੰਜਾਬ ਨੂੰ ਹੋਇਆ ਪ੍ਰਾਪਤੀ ਦੀ ਜਾਣਕਾਰੀ ਦਿੱਤੀ। ਸਕੂਲੀ ਬਚਿਆਂ ਵਲੋਂ ਪੀਟੀ ਸ਼ੌ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਸ਼ਹਿਰ ਦੇ ਪਤਵੰਤੇ ਸਜੱਣ ਅਤੇ ਅਕਾਲੀ ਭਾਜਪਾ ਗਠਜੋੜ ਦੇ ਕਈ ਲੀਡਰ ਸਮਾਜ ਸੇਵੀ ਤੇ ਧਾਰਮਿਕ ਸੰਸ਼ਥਾਂਵਾਂ ਦੇ ਪ੍ਰਧਾਨ ਸਟੇਜ ਤੇ ਬਿਰਾਜਮਾਨ ਸਨ। ਜਿਹਨਾਂ ਨੇ ਨੇਪਾਲ ਦੇਸ਼ ਦੇ ਭੂਚਾਲ ਪੀੜੀਤਾ ਲਈ ਸਹਿਯੋਗ ਦਿਤਾ ਸੀ ਉਹਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਬ੍ਰਹਿਮਕੁਮਾਰੀਜ ਆਸ਼ਰਮ ਕੋਲ ਬਣੇ ਹੋਏ ਪਾਰਕ ਵਿੱਚ ਸੁੰਦਰਤਾ ਤੇ ਸਫਾਈ ਦੀ ਸੇਵਾ ਕਰ ਰਹੇ ਸ੍ਰੀ ਲੇਖ ਰਾਜ ਅਤੇ ਉਹਨਾਂ ਦੇ ਸਹਿਯੋਗੀ ਨੂੰ ਉਹਨਾਂ ਦੀਆਂ ਚੰਗੀਆਂ ਸੇਵਾਵਾ ਨੂੰ ਦੇਖਦੇ ਹੋਏ ਉਹਨਾਂ ਨੂੰ ਵੀ ਯਾਦਗਾਰੀ ਚਿੰਨ ਦਿੱਤੇ ਗਏ। ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਬਚਿਆ ਅਤੇ ਸਕੂਲਾ ਵਿੱਚ ਅਵਲ ਆਉਣ ਵਾਲੇ ਬਚਿਆ ਨੂੰ ਗਲਤ ਨਾ ਵਾਲੇ ਸਨਮਾਨ ਪੱਤਰ ਵੀ ਵੰਡੇ ਗਏ। ਇਸ ਵਿਸ਼ੇਸ ਮੌਕੇ ਤੇ ਪਤਰਕਾਰਾ ਦੇ ਬੈਠਣ ਵਾਸਤੇ ਵੀ ਕੋਈ ਪੁਖਤਾ ਪ੍ਰਬੰਧ ਨਹੀਂ ਸੀ ਕੀਤੇ ਗਏ । ਇਸ ਵਿਸ਼ੇ ਬਾਰੇ ਜਦੋਂ ਪਤਰਕਾਰਾ ਵਲੋਂ ਨਗਰ ਕੌਂਸਲ ਰਾਜਪੁਰਾ ਦੇ ਕਾਰਜ ਸਾਧਕ ਅਫਸਰ ਰਣਬੀਰ ਸਿੰਘ ਨਾਲ ਗਲਬਾਤ ਕੀਤੀ ਗਈ ਤਾਂ ਉਹਨਾ ਕਿਹਾ ਕਿ ਪ੍ਰੋਗਰਾਮ ਦੀ ਜਿੰਮੇਵਾਰੀ ਅਲਗ ਅਲਗ ਮਹਿਕਮੇਆਂ ਨੂੰ ਵੰਡੀ ਗਈ ਹੈ ਪਰ ਅਸੀ ਆਪਣੀ ਜਿੰਮੇਵਾਰੀ ਨੂੰ ਠੀਕ ਨਿਭਾਇਆ ਹੈ ਲੰਬੇ ਇੰਤਜਾਰ ਮਗਰੋ ਪ੍ਰੋਗਰਾਮ ਦੇ ਆਖਿਰ ਵਿੱਚ ਜਦੋਂ ਪਤਰਕਾਰਾ ਵਲੋਂ ਐਸ ਡੀ ਐਮ ਰਾਜਪੁਰਾ ਸ਼੍ਰੀ ਜੇ.ਕੇ.ਜੈਨ ਨਾਲ ਗਲਬਾਤ ਕਰਨੀ ਚਾਹੀ ਤਾਂ ਉਹ ਜਲਦ ਬਾਜੀ ਨਾਲ ਆਪਣੀ ਗੱਡੀ ਵਿੱਚ ਬੈਠ ਕੇ ਨਿਕਲ ਗਏ ਤੇ ਪੱਤਰਕਾਰਾ ਵਲੋਂ ਕੋਈ ਵੀ ਸੁਆਲ ਦਾ ਜਵਾਬ ਉਹਨਾਂ ਨਹੀਂ ਦਿੱਤਾ।
ਇਸ ਸਮਾਰੋਹ ਵਿੱਚ ਕੀਤੇ ਗਏ ਕਲਚਰਲ ਪ੍ਰੋਗਰਾਮਾ ਵਿੱਚ ਲਿਟਲ ਐਂਜਲ ਸਕੂਲ ਦੇ ਬਚਿਆ ਨੇ ਪਹਿਲਾ ਇਨਾਮ ਜਿਤ ਕੇ ਬਾਜੀ ਮਾਰੀ ਅਤੇ ਬੀਤੇ ਕਈ ਸਾਲਾ ਤੋਂ ਸਭਿਆਚਾਰਕ ਪ੍ਰੋਗਰਾਮ ਵਿੱਚ ਲਗਾਤਾਰ ਹਿੱਸਾ ਲੈਂਦੇ ਆ ਰਹੇ ਡੀ ਏ ਵੀ ਸਕੂਲ ਰਾਜਪੁਰਾ ਦੇ ਬਚਿਆ ਨੇ ਇਸ 69ਵੇਂ ਆਜਾਦੀ ਦਿਵਸ ਵਾਲੇ ਦਿਨ ਆਜਾਦੀ ਦਿਵਸ ਸਮਾਰੋਹ ਵਿੱਚ ਹਿੱਸਾ ਨਹੀਂ ਲਿਆ। ਇਸ ਮੋਕੇ ਤੇ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਸ਼੍ਰੀ ਪ੍ਰਵੀਨ ਛਾਬੜਾ ਤੇ ਉਹਨਾਂ ਦੇ ਸੁਪੋਰਟਰ ਸਮੂਹ ਐਮ ਸੀਜ ਸਾਹਿਬਾਨ, ਸ੍ਰ.ਰਣਬੀਰ ਸਿੰਘ ਕਾਰਜਸਾਧਕ ਅਫਸਰ ਨਗਰ ਕੌਂਸਲ ਰਾਜਪੁਰਾ ਦਾ ਸਮੂਹ ਸਟਾਫ, ਸੀ ਗੁਰਦੇਵ ਸਿੰਘ ਧੰਮ ਤਹਿਸੀਲਦਾਰ ਸਾਹਿਬ ਅਤੇ ਨਾਇਬ ਤਹਿਸੀਲਦਾਰ ਦੇ ਇਲਾਵਾ ਹੋਰ ਵੀ ਪਤਵੰਤੇ ਹਾਜਰ ਸਨ ਜਿਹਨਾਂ ਨੇ ਆਜਾਦੀ ਦਿਹਾੜੇ ਦਾ ਆਨੰਦ ਮਾਣਦੇ ਹੋਏ ਇਕ ਦੂਜੇ ਨੂੰ ਵਧਾਈਆਂ ਦਿੱਤੀਆ ਅਤੇ ਤਿਰੰਗੇ ਝੰਡੇ ਦਾ ਗੋਰਵ ਵਧਾਇਆ।