ਰਾਜਪੁਰਾ ਵਿੱਚ ਪੱਤਰਕਾਰ ਐਸੋਸ਼ੀਏਸਨ ਵਲੋਂ ਚੋਥਾ ਮੈਡੀਕਲ ਚੈੱਕਅੱਪ ਕੈਂਪ ਦਾ ਆਯੋਜਨ 500 ਤੋਂ ਵੱਧ ਮਰੀਜਾਂ ਦੀ ਹੋਈ ਜਾਂਚ

0
1635

ਰਾਜਪੁਰਾ – (ਧਰਮਵੀਰ ਨਾਗਪਾਲ) ਰਾਜਪੁਰਾ ਟਾਉਨ ਦੇ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਪੱਤਰਕਾਰ ਐਸੋਸੀਏਸ਼ਨ ਰਾਜਪੁਰਾ ਵਲੋਂ ਚੋਥੇ ਸੁਪਰ ਸਪੇਸ਼ੈਲਿਟੀ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ । ਜਿਸ ਦਾ ਉਦਘਾਟਨ ਮੁਖ ਮਹਿਮਾਨ ਵਜੋਂ ਪਹੁੰਚੇ ਬਾਬਾ ਰਾਜਿੰਦਰ ਸਾਂਈ ਅਤੇ ਸੰਜੀਵ ਕਮਲ ਪ੍ਰਧਾਨ ਸ੍ਰੀ ਦੁਰਗਾ ਮੰਦਰ ਵਲੋਂ ਸਾਂਝੇ ਤੋਰ ‘ਤੇ ਕੀਤਾ ਗਿਆ ਜਦਕਿ ਵਿਸੇਸ ਮਹਿਮਾਨ ਵਜੋਂ ਕਰਨੈਲ ਸਿੰਘ ਗਰੀਬ ਚੇਅਰਮੈਨ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ , ਪ੍ਰਵੀਨ ਛਾਬੜਾ ਪ੍ਰਧਾਨ ਨਗਰ ਕੋਸ਼ਲ, ਗੁਰਿੰਦਰਪਾਲ ਸਿੰਘ ਜੋਗਾ ਮੀਤ ਪ੍ਰਧਾਨ ਨਗਰ ਕੋਸ਼ਲ,ਰਣਜੀਤ ਸਿੰਘ ਰਾਣਾ ਕੋਸ਼ਲਰ, ਮਹਿੰਦਰ ਸਹਿਗਲ,ਫਕੀਰ ਚੰਦ ਬਾਂਸਲ,ਨਰਿੰਦਰ ਸੋਨੀ ਪ੍ਰਧਾਨ ਵਪਾਰ ਮੰਡਲ,ਨਰਿੰਦਰ ਸ਼ਾਸਤਰੀ ਬਲਾਕ ਪ੍ਰਧਾਨ ਕਾਂਗਰਸ,ਰਾਜਿੰਦਰ ਨਰਿੰਕਾਰੀ ਪ੍ਰਧਾਨ ਆੜਤੀ ਐਸੋਸੀਏਸ਼ਨ ਨੇ ਸਿਰਕਤ ਕੀਤੀ ।ਇਸ ਕੈਂਪ ਵਿੱਚ ਡਾਕਟਰ ਵਿਵੇਕ ਸਿੰਗਲਾ,ਡਾਕਟਰ ਕ੍ਰਿਸ਼ਨ ਯਾਦਵ,ਡਾਕਟਰ ਆਰ.ਐਸ.ਨਾਗਪਾਲ ਅਮਰ ਹਸਪਤਾਲ ਪਟਿਆਲਾ,ਡਾਕਟਰ ਦਕਸ਼ ਖੁਰਾਨਾ ਪੰਚਕੂਲਾ,ਡਾਕਟਰ ਪੁਸ਼ਪਾ ਖੁਰਾਨਾ,ਡਾਕਟਰ ਸੁਰਿੰਦਰ ਕੁਮਾਰ ਐਮਡੀ ਮੈਡੀਸ਼ਨ,ਡਾਕਟਰ ਨਵਦੀਪ ਵਾਲੀਆਂ ਅਤੇ ਡਾਕਟਰ ਹਰਿੰਦਰ ਸਿੰਘ ਲੋਂਗੀਆਂ ਨੇ ਪਹੁੰਚ ਕੇ 500 ਤੋਂ ਵੱਧ ਮਰੀਜਾਂ ਦੀ ਜਾਂਚ ਕੀਤੀ ਅਤੇ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈ ਅਤੇ ਵੱਖ ਵੱਖ ਬੀਮਾਰੀਆ ਨਾਲ ਸੰਬੰਧਤ ਖੁਨ ਦੀ ਜਾਂਚ ਵੀ ਕੀਤੀ ਗਈ ।ਇਸ ਮੋਕੇ 100 ਦੇ ਕਰੀਬ ਕਾਲਾ ਪੀਲੀਆ ਨਾਲ ਸੰਬੰਧਤ ਜਾਂਚ ਵੀ ਕੀਤੀ ਗਈ ।ਇਸ ਮੋਕੇ ਪੱਤਰਕਾਰ ਐਸੋਸੀਏਸ਼ਨ ਵਲੋਂ ਐਸਡੀਐਮ ਰਾਜਪੁਰਾ ਸ੍ਰੀ ਜੇ.ਕੇ.ਜੈਨ ਅਤੇ ਡੀਐਸਪੀ ਰਾਜਪੁਰਾ ਰਾਜਿੰਦਰ ਸਿੰਘ ਸੋਹਲ ਦਾ ਸਨਮਾਨ ਵੀ ਕੀਤਾ ਗਿਆ ।ਕੈਪ ਵਿੱਚ ਪਹੁੰਚੀ ਵੱਖ ਵੱਖ ਸਖਸੀਅਤਾਂ ਵਲੋਂ ਪੱਤਰਕਾਰਾਂ ਦੇ ਇਸ ਕਾਰਜ ਦੀ ਸਲਾਘਾ ਕੀਤੀ ਗਈ ਅਤੇ ਕਿਹਾ ਕਿ ਪੱਤਰਕਾਰਾਂ ਵਲੋਂ ਪੱਤਰਕਾਰੀ ਦੇ ਨਾਲ ਨਾਲ ਸਮਾਜ ਭਲਾਈ ਕਾਰਜਾਂ ਵਿੱਚ ਹਿੱਸਾ ਲੈਣਾ ਆਪਣੇ ਆਪ ਵਿੱਚ ਇਕ ਮਿਸ਼ਾਲ ਹੈ ।ਹੋਰਨਾਂ ਤੋਂ ਇਲਾਵਾ ਕੋਸ਼ਲਰ ਰਾਕੇਸ ਮਹਿਤਾ,ਅਰਵਿੰਦਰ ਪਾਲ ਸਿੰਘ ਰਾਜੂ,ਰਾਜੀਵ ਪਟਿਆਲ ਪ੍ਰਧਾਨ ਬਾਰ ਐਸੋਸੀਏਸ਼ਨ ਡੇਰਾਬਸੀ, ਜਗਨੰਦਨ ਗੁਪਤਾ ਪ੍ਰਧਾਨ ਡਰੱਗ ਐਂਡ ਕੈਮਿਸਟ ਐਸੋਸੀਏਸ਼ਨ,ਡਾ.ਓ.ਪੀ. ਆਰੋੜਾ,ਸੰਦੀਪ ਚੋਧਰੀ ਪ੍ਰਧਾਨ,ਟੀ.ਸੀ.ਹੰਸ, ਦਿਨੇਸ਼ ਸਚਦੇਵਾ,ਅਜਯ ਕਮਲ,ਇਕਬਾਲ ਸਿੰਘ,ਗੁਰਸ਼ਰਨ ਸਿੰਘ ਵਿਕਰ,ਦਇਆ ਸਿੰਘ,ਅਮਰਜੀਤ ਸਿੰਘ ਪੰਨੂ, ,ਹਰਨੇਕ ਸਿੰਘ, ਨਵੀਨ ਕੁਮਾਰ,ਚੰਦਰ ਕਿਸ਼ੋਰ ਮਦਾਨ ,ਬਲਰਾਮ ਕੋਸ਼ਲ,ਸਮੇਤ ਵੱਡੀ ਸੰਖਿਆਂ ਵਿੱਚ ਹੋਰ ਵੀ ਹਾਜਰ ਸਨ ।