ਪਿੰਡ ਸੇਹਰਾ ਵਾਸੀਆਂ ਨੇ ਥਾਣਾ ਖੇੜੀ ਗੰਡਿਆਂ ਦੇ ਦੋ ਪੁਲਿਸ ਮੁਲਾਜਮਾਂ ਨੂੰ ਕੀਤਾ ਨਜਰਬੰਦ

0
1229

ਰਜਪੁਰਾ,11 ਅਗਸਤ (ਧਰਮਵੀਰ ਨਾਗਪਾਲ) ਥਾਣਾ ਖੇੜੀ ਗੰਡਿਆਂ ਦੇ ਦੋ ਪੁਲਿਸ ਮੁਲਾਜਮਾਂ ਵਲੋਂ ਕਿਸੇ ਜਮੀਨੀ ਮਾਮਲੇ ਵਿੱਚ ਬਜੁਰਗ ਜੋੜੇ ਸਮੇਤ ਚਾਰ  ਛੋਟੀ ਲੜਕੀਆਂ ਨੂੰ ਥਾਣੇ ਲੈ ਕੇ ਜਾਣ ਤੋਂ ਭੜਕੇ ਪਿੰਡ ਵਾਸੀਆਂ ਨੇ ਵਾਪਸ ਪਿੰਡ ਛੱਡਣ ਆਏ ਦੋ ਪੁਲਿਸ ਮੁਲਾਜਮਾਂ ਨੂੰ  ਕਥਿਤ ਤੋਰ ‘ਤੇ ਬੰਧਕ ਬਣਾ ਕੇ ਪੰਜਾਬ ਪੁਲਿਸ ਅਤੇ ਸਰਕਾਰ ਖਿਲਾਫ ਜੰਮ੍ਹ ਕੇ ਨਾਅਰੈਬਾਜੀ ਕੀਤੀ ਅਤੇ ਮੋਕੇ ‘ਤੇ ਪਹੁੰਚੇ ਥਾਣਾ ਖੇੜੀ ਗੰਡਿਆਂ ਦੇ ਇੰਚਾਰਜ ਜਸਵਿੰਦਰ ਸਿੰਘ ਚਹਿਲ ਵਲੋਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੇ ਦਿੱਤੇ ਵਿਸਵਾਸ ਅਤੇ ਬਜੂਰਜ ਜੋੜੇ ਸਮੇਤ ਛੋਟੀ ਬੱਚੀਆਂ ਨੂੰ ਥਾਣੇ ਲੈ ਕੇ ਜਾਣ ਦੀ ਜਾਂਚ ਕਰਨ ਦੀ ਗੱਲ ਕਹਿਣ ਤੋਂ ਬਾਅਦ ਪਿੰਡ ਵਾਸੀ ਸਾਂਤ ਹੋਏ ।
ਮੋਕੇ ‘ਤੇ ਪਹੁੰਚ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਸੇਹਰਾ ਦੇ ਵਸਨੀਕ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਆਪਣੀ ਜਗ੍ਹਾਂ ‘ਤੇ ਘਰ ਬਣਾ ਰਿਹਾ ਹੈ ਅਤੇ ਕੁਝ ਬਾਹਰੀ ਲੋਕਾਂ ਨੇ ਉਨ੍ਹਾਂ ਦੇ ਘਰ ‘ਤੇ ਹਮਲਾ ਕਰਕੇ ਉਸਦੀ ਘਰਵਾਲੀ ਨੂੰ ਜਖਮੀ ਕਰ ਦਿੱਤਾ ਸੀ ਅਤੇ ਜਿਸ ‘ਤੇ ਥਾਣਾ ਖੇੜੀ ਗੰਡਿਆਂ ਨੂੰ ਸਿਕਾਇਤ ਵੀ ਕੀਤੀ ਗਈ ਪਰ ਪੁਲਿਸ ਨੇ ਆਰੋਪੀਆਂ ਖਿਲਾਫ ਕੋਈ ਕਾਰਵਾਈ ਨਹੀ ਕੀਤੀ ।ਉਨ੍ਹਾਂ ਆਰੋਪ ਲਾਇਆ ਕਿ ਅੱਜ ਥਾਣਾ ਖੇੜੀ ਗੰਡਿਆਂ ਤੋਂ ਦੋ ਪੁਲਿਸ ਮੁਲਾਜਮ ਆਏ ਅਤੇ ਮੇਰੇ ਪਿਤਾ ਧਨਰਾਮ ਸਿੰਘ,ਮਾਤਾ ਅਮਰਜੀਤ ਕੋਰ ,ਮੇਰੀ ਲੜਕੀਆਂ ਕਿਟੂ 10 ਸਾਲ,ਮੀਨੂ 7 ਸਾਲ,ਰਾਜਵੀਰ 5 ਸਾਲ ਅਤੇ ਅਕਵਿੰਦਰ ਕੋਰ 2 ਸਾਲ ਨੂੰ ਜਬਰਦਸਤੀ ਥਾਣੇ ਲੈ ਗਏ ।ਉਨ੍ਹਾਂ ਆਰੋਪ ਲਾਇਆ ਕਿ ਪੁਲਿਸ ਮੁਲਾਜਮਾਂ ਨਾਲ ਕੋਈ ਵੀ ਲੇਡੀ ਪੁਲਿਸ ਵੀ ਨਹੀ ਸੀ ।ਉਨ੍ਹਾਂ ਆਰੋਪ ਲਾਇਆ ਕਿ ਪੁਲਿਸ ਨੇ ਥਾਣੇ ਲੈ ਜਾ ਕੇ ਬਦ ਸਲੂਕੀ ਕੀਤੀ ।ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਨਜਾਇਜ ਤੋਰ ‘ਤੇ ਥਾਣੇ ਲੈ ਜਾਣ ਬਾਰੇ ਜਦੋਂ 181 ‘ਤੇ ਸੂਚਨਾ ਦਿੱਤੀ ਤਾਂ ਇਕ ਘੰਟੇ ਬਾਅਦ ਥਾਣਾ ਖੇੜੀ ਗੰਡਿਆ ਪੁਲਿਸ ਮੁਲਾਜਮ ਜਿਉਂ ਹੀ ਧਨਰਾਮ ਸਿੰਘ ,ਅਮਰਜੀਤ ਕੋਰ ਅਤੇ ਚਾਰ ਲੜਕੀਆਂ ਨੂੰ ਪਿੰਡ ਛੱਡਣ ਲਈ ਪਹੁੰਚੇ ਤਾਂ ਸਤਸੰਗ ਨੇੜੇ ਪਿੰਡ ਵਾਸੀਆਂ ਨੇ ਪੁਲਿਸ ਮੁਲਾਜਮਾਂ ਨੂੰ ਘੇਰ ਲਿਆ ਅਤੇ ਐਸ.ਐਚ.ੳ. ਜਸਵਿੰਦਰ ਸਿੰਘ ਚਹਿਲ ਦੇ ਮੋਕੇ ‘ਤੇ ਪਹੁੰਚਣ ਤੋਂ ਬਾਅਦ ਮੁਲਾਜਮਾਂ ਨੂੰ ਜਾਣ ਦਿੱਤਾ ।ਇਸ ਦੋਰਾਨ ਪਿੰਡ ਵਸਨੀਕ ਪ੍ਰਗਟ ਸਿੰਘ,ਗਗਨਦੀਪ ਸਿੰਘ,ਅਜਾਇਬ ਸਿੰਘ ਸਾਬਕਾ ਸਰਪੰਚ,ਗੁਰਜੀਤ ਸਿੰਘ,ਰਘਬੀਰ ਸਿੰਘ ,ਸੁਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਖੇੜੀ ਗੰਡਿਆਂ ਦੇ ਪੁਲਿਸ ਮੁਲਾਜਮਾਂ ਨੇ ਉਕਤ ਪਰਿਵਾਰ ਨਾਲ ਧੱਕਾ ਕਰ ਰਹੀ ਹੈ ਅਤੇ ਦੋਸੀਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਇਸ ਪਰਿਵਾਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ।ਪਿੰਡ ਵਾਸੀਆਂ ਨੇ ਕਿਹਾਕਿ ਜੇਕਰ ਉਕਤ ਪਰਿਵਾਰ ਨੂੰ ਇੰਨਸਾਫ ਨਾ ਮਿਲਿਆਂ ਤਾਂ ਉਹ ਸੰਘਰਸ ਕਰਨਗੇ ।ਇਸ ਮੋਕੇ ‘ਤੇ ਪੁਲਿਸ ਪਾਰਟੀ ਨਾਲ ਪਹੁੰਚੇ ਥਾਣਾ ਖੇੜੀ  ਗੰਡਿਆਂ ਦੇ ਇੰਚਾਰਜ ਜਸਵਿੰਦਰ ਸਿੰਘ ਚਹਿਲ ਨਾਲ ਡੀਵੀ ਨਿਊਜ ਵਲੋਂ ਸੰਪਰਕ ਕਰਨ ਤੇ ਉਹਨਾਂ ਜਾਣਕਾਰੀ ਦਿੱਤੀ ਕਿ ਇਸ ਜਮੀਨ ਦਾ ਵਿਵਾਦ ਚੱਲ ਰਿਹਾ ਹੈ ਅਤੇ ਦੋਨਾਂ ਪਾਰਟੀਆਂ ਨੂੰ ਕਾਗਜਾਤ ਦਿਖਾਉਣ ਲਈ ਕਿਹਾ ਗਿਆ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ । ਉਹਨਾਂ ਕਿਹਾ ਦੋਹਾ ਪਾਰਟੀਆਂ ਦਾ ਕੇਸ ਰਾਜਪੁਰਾ ਦੀ ਅਦਾਲਤ ਵਿੱਚ ਪਹਿਲਾ ਹੀ ਚਲ ਰਿਹਾ ਹੈ। ਇਸ ਮਾਮਲੇ ਵਿੱਚ ਬਜੂਰਗ ਜੋੜੇ ਸਮੇਤ ਚਾਰ ਛੋਟੀਆਂ ਲੜਕੀਆਂ ਨੂੰ ਪੁਲਿਸ ਵਲੋਂ ਥਾਣੇ ਲੈ ਕੇ ਜਾਣ ਬਾਰੇ ਪੁੱਛੇ ਸਵਾਲ ਵਿੱਚ ਉਨ੍ਹਾਂ ਕਿਹਾਕਿ ਛੋਟੀਆਂ ਚਾਰ ਲੜਕੀਆਂ ਖੁਦ ਆਪਣੀ ਦਾਦੀ ਨਾਲ ਗਈਆਂ ਸਨ ਤੇ ੁੳਹਨਾਂ ਨੂੰ  ਲੇਡੀਜ ਪੁਲਿਸ ਰਾਹੀ ਵਾਪਸ ਪਿੰਡ ਸੇਹਰਾ ਉਹਨਾਂ ਦੇ ਘਰ ਭੇਜ ਦਿੱਤਾ ਗਿਆ ਹੈ ਅਤੇ ਫਿਰ ਵੀ ਇਸ ਸਾਰੇ ਮਾਮਲੇ ਦੀ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ।