ਜਬ ਤੱਕ ਸੂਰਜ ਚਾਂਦ ਰਹੇਗਾ ਮੁਨੀ ਚੇਤਨ ਦੇਵ ਜੀ ਅਤੇ ਸੁੰਦਰ ਲਾਲ ਆਰਿਆ ਦਾ ਨਾਮ ਰਹੇਗਾ

0
1475

 

ਜਬ ਤੱਕ ਸੂਰਜ ਚਾਂਦ ਰਹੇਗਾ ਮੁਨੀ ਚੇਤਨ ਦੇਵ ਜੀ ਅਤੇ ਸੁੰਦਰ ਲਾਲ ਆਰਿਆ ਦਾ ਨਾਮ ਰਹੇਗਾ

ਰਾਜਪੁਰਾ (ਧਰਮਵੀਰ ਨਾਗਪਾਲ) ਸ਼੍ਰੀ ਚੰਦਰ ਕਿਸ਼ੋਰ ਜੀ ਆਰਿਆ ਮੰਤਰੀ ਆਰਿਆ ਸਮਾਜ ਮੰਦਰ ਰਾਜਪੁਰਾ ਟਾਊਨ ਨੇ ਸੁਰਗਵਾਸੀ ਮੁਨੀ ਚੇਤਨ ਦੇਵ ਜੀ ਮਹਾਨ ਸਮਾਜ ਸੇਵੀ ਅਤੇ ਉਹਨਾਂ ਦੇ ਸਪੁਤਰ ਸਵਰਗੀ ਸੁੰਦਰ ਲਾਲ ਆਰਿਆ ਦੀ ਮਨਾਈ ਜਾ ਰਹੀ ਬਰਸੀ ਮੌਕੇ ਬੋਲਦਿਆਂ ਕਿਹਾ ਕਿ ਜਿਸ ਹਾਲ ਵਿੱਚ ਅਸੀ ਸਾਰੇ ਬੈਠੇ ਹਾਂ ਇਸ ਹਾਲ ਦਾ ਨਾਮ ਹੀ ਮੁਨੀ ਚੇਤਨ ਦੇਵ ਹਾਲ ਹੈ ਜਿਹਨਾਂ ਨੇ ਇਹ ਹਾਲ ਆਪਣੀ ਸਖਤ ਮਿਹਨਤ ਕਰਕੇ ਬਣਵਾਇਆ ਸੀ ਤੇ ਜਿਹਨਾਂ ਦਾ ਇੱਕ ਚੰਗਾ ਚਰਿਤਰ ਸੀ ਜਿਸਦੀ ਮਿਸ਼ਾਲ ਤੁਸੀ ਦੇਖ ਵੀ ਸਕਦੇ ਹੋ ਤੇ ਉਹਨਾਂ ਦੀਆਂ ਸੇਵਾਵਾ ਮਹਿਸੂਸ ਕਰ ਸਕਦੇ ਹੋ। ਉਹਨਾਂ ਸ੍ਰੀ ਮੁਨੀ ਜੀ ਦੇ ਲੜਕੇ ਸ਼੍ਰੀ ਸੁੰਦਰ ਲਾਲ ਜੀ ਦੀ ਪਤਨੀ ਸ਼੍ਰੀ ਮਤੀ ਬਿਮਲਾ ਦੇਵੀ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਜਦੋਂ ਉਹ ਬਿਮਾਰ ਸਨ ਤਾਂ ਉਹਨਾਂ ਦੀ ਪਤਨੀ ਬਿਮਲਾ ਦੇਵੀ ਨੇ ਉਹਨਾਂ ਦੀ ਖੂਬ ਸੇਵਾ ਕੀਤੀ ਤੇ ਇਸ ਤਰਾਂ ਦੀਆਂ ਸੇਵਾਵਾ ਦੀ ਆਰਿਆ ਸਮਾਜ ਮੰਦਰ ਵਿੱਚ ਯੋਗ ਸਿਖਿਆ ਮਿਲਦੀ ਹੈ ਤੇ ਉਹਨਾਂ ਨੇ ਕਿਹਾ ਕਿ ਆਪਣੀ ਪਤੀ ਦੀ ਲੰਬੀ ਬਿਮਾਰੀ ਦੌਰਾਨ ਕੀਤੀ ਗਈ ਸੇਵਾ ਬਹੁਤ ਹੀ ਸਰਾਹਨੀਯ ਹੈ ਪਰਮਪਿਤਾ ਪ੍ਰਮਾਤਮਾ ਇਸ ਤਰਾਂ ਦੀ ਸੇਵਾ ਦੀ ਭਾਵਨਾ ਸਾਡੇ ਸਾਰੇ ਪਰਿਵਾਰਾ ਨੂੂੰ ਬਖਸ਼ੇ।ਸ਼੍ਰੀ ਚੰਦਰ ਕਿਸ਼ੋਰ ਜੀ ਆਰਿਆ ਨੇ ਮੁਨੀ ਪਰਿਵਾਰ ਦੇ ਸ੍ਰੀ ਮੁਨੀ ਚੇਤਨ ਦੇਵ ਜੀ ਅਤੇ ਉਹਨਾ ਦੇ ਸਪੁਤਰ ਸ੍ਰੀ ਸੁੰਦਰ ਲਾਲ ਨੂੰ ਆਪਣੇ ਵਲੋਂ ਅਤੇ ਆਰਿਆ ਸਮਾਜ ਦੇ ਪ੍ਰਧਾਨ ਸ਼੍ਰੀ ਅਸ਼ੋਕ ਛਾਬੜਾ ਦੀ ਸਮੂਹ ਮਨੇਜਮੈਂਟ ਵਲੋਂ ਸ਼ਰਧਾ ਸੁਮਨ ਭੇਂਟ ਕੀਤੇ। ਇਸ ਸ਼ਰਧਾਂਜਲੀ ਸਮਾਰੋਹ ਵਿੱਚ ਹਲਕਾ ਰਾਜਪੁਰਾ ਦੇ ਐਮ ਐਲ ਏ ਸ੍ਰ. ਹਰਦਿਆਲ ਸਿੰਘ ਕੰਬੋਜ ਤੇ ਉਹਨਾਂ ਨਾਲ ਆਏ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਨਰਿੰਦਰ ਸ਼ਾਸਤਰੀ ਅਤੇ ਸਾਬਕਾ ਮੰਤਰੀ ਪੰਜਾਬ ਸਰਕਾਰ ਸ਼੍ਰੀ ਰਾਜ ਖੁਰਾਨ ਅਤੇ ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣਾ ਨੇ ਸ਼ਰਧਾ ਸੁਮਨ ਭੇਂਟ ਕੀਤੇ। ਇੱਥੇ ਇਹ ਵੀ ਜਿਕਰਯੋਗ ਹੈ ਕਿ ਦਾਸ ਨੂੰ ਵੀ ਮੁਨੀ ਚੇਤਨ ਦੇਵ ਅਤੇ ਸੁੰਦਰ ਲਾਲ ਆਰਿਆ ਯਾਦ ਕਰ ਲੈਂਦੇ ਸਨ ਤੇ ਜਦੋਂ ਦਿਵਾਲੀ ਹੁੰਦੀ ਸੀ ਤਾਂ ਹਰ ਦਿਵਾਲੀ ਨੂੰ ਆਰਿਆ ਸਮਾਜ ਮੰਦਰ ਵਿੱਚ ਦੀਵੇ ਜਗਾਉਣੇ ਅਤੇ ਮੋਮਬਤੀਆਂ ਜਗਾਉਣ ਦੀ ਸੇਵਾ ਦੇ ਇਲਾਵਾ ਜਦੋਂ ਉਹ ਸ਼੍ਰੀ ਰਾਜ ਖੁਰਾਨਾ ਜੀ ਦੇ ਪਿਤਾ ਸੁਵਰਗੀ ਸ਼੍ਰੀ ਪਿਆਰਾ ਲਾਲ ਖੁਰਾਨਾ ਜੀ ਦੇ ਨਾਲ ਸੰਨ 1970 ਦੇ ਕਰੀਬ ਭਾਰਤ ਸੇਵਕ ਸਮਾਜ, ਲਾਇਨਜ ਕਲੱਬ ਰਾਜਪੁਰਾ ਅਤੇ ਜਾਇੰਟਸ ਗਰੁਪ ਰਾਜਪੁਰਾ ਵਲੋਂ ਲਾਏ ਜਾਂਦੇ ਅੱਖਾ ਦੇ ਕੈਂਪਾ ਵਿੱਚ ਮਰੀਜਾ ਨੂੰ ਚਾਹ ਪਾਣੀ ਅਤੇ ਦਵਾਈਆਂ ਵੰਡਣ ਦੀ ਸੇਵਾ ਵਰਗੇ ਕੰਮਾ ਦੀ ਸੇਵਾ ਲੈਂਦੇ ਸਨ ਤੇ ਉਸ ਸਮੇਂ ਇਸ ਤਰਾਂ ਦੀਆਂ ਸੇਵਾਵਾ ਕਰਕੇ ਖੁਸ਼ੀ ਮਹਿਸੂਸ ਹੁੰਦੀ ਸੀ ਤੇ ਮੇਰੇ ਮਾਤਾ ਪਿਤਾ ਵਾਂਗ ਉਹ ਮੈਨੂੰ ਚੰਗੇ ਸਚਾਈ ਤੇ ਇਮਾਨਦਾਰੀ ਵਾਲੇ ਰਸਤੇ ਤੇ ਚਲਣ ਦੀ ਪ੍ਰੇਰਣਾ ਦਿੰਦੇ ਰਹਿੰਦੇ ਸਨ ਤੇ ਸੁਵਰਗੀ ਸ਼੍ਰੀ ਸੁੰਦਰ ਲਾਲ ਜੀ ਆਰਿਆ ਨੇ ਮੈਨੂੰ ਤੀਸਰੀ ਕਲਾਸ ਵਿੱਚ ਆਰਿਆ ਸਕੂਲ ਵਿੱਚ ਟੀਚਰ ਦੇ ਤੌਰ ਤੇ ਪੜਾਇਆ ਸੀ। ਪਰਮਪਿਤਾ ਪ੍ਰਮਾਤਮਾ ਅੱਗੇ ਅਰਦਾਸ ਕਰੀਏਂ ਕਿ ਉਹਨਾਂ ਵਲੋਂ ਦਰਸ਼ਾਏ ਰਸਤੇ ਤੇ ਚਲਿਏ ਇਹੀ ਮੁਨੀ ਚੇਤਨ ਦੇਵ ਜੀ ਅਤੇ ਸੁੰਦਰ ਲਾਲ ਆਰਿਆ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ।ਸ਼ਰਧਾਂਜਲੀ ਸਮਾਰੋਹ ਤੋਂ ਬਾਅਦ ਸਟੇਜ ਦੀ ਸੇਵਾ ਕਰ ਰਹੇ ਸ੍ਰੀ ਨੀਰਜ ਆਰਿਆ ਜੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੱਕ ਵਿਸ਼ਾਲ ਬ੍ਰੰਚ ਵੀ ਮੁਨੀ ਜੀ ਪਰਿਵਾਰ ਵਲੋਂ ਪ੍ਰਬੰਧ ਕੀਤਾ ਗਿਆ ਹੈ ਤੇ ਸਾਰਿਆ ਨੇ ਲੰਗਰ ਹਾਲ ਵਿੱਚ ਪਹੁੰਚਣਾ ਹੈ। ਸਭਨਾ ਆਏ ਸ਼ਰਧਾਲੂਆਂ ਤੇ ਸ਼ੁਭਚਿੰਤਕਾ ਦਾ ਮੁਨੀ ਪਰਿਵਾਰ ਵਲੋਂ ਬਹੁਤ ਬਹੁਤ ਧੰਨਵਾਦ ਕੀਤਾ ਗਿਆ।