ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਸਦਭਾਵਨਾ ਮਾਰਚ ਦਾ ਆਯੋਜਨ ਕੀਤਾ

0
1289

ਕੋਟਕਪੂਰਾ, 19 ਅਕਤੂਬਰ (ਮਖਣ ਸੰਿਘ) – ਇਲਾਕੇ ਦੀ ਇਕਲੌਤੀ ਅਤੇ ਪ੍ਰਸਿੱਧ ਸੰਸਥਾ ਮਜਲੂਮਾਂ ਦੀ ਧਿਰ ਬਣੀ ਜਬਰ ਵਿਰੋਧੀ ਸੰਘਰਸ਼ ਕਮੇਟੀ ਕੋਟਕਪੂਰਾ ਨੇ ਮੌਜੂਦਾ ਹਾਲਤ ਦੀ ਨਜਾਕਤ ਨੂੰ ਮਹਿਸੂਸ ਕਰਦੇ ਹੋਏ ਸ਼ਹਿਰ ਅੰਦਰ ਸਦਭਾਵਨਾ ਮਾਰਚ ਦਾ ਆਯੋਜਨ ਕੀਤਾ। ਇਸ ਤੋਂ ਪਹਿਲਾਂ ਲਾਲਾ ਲਾਜਪਤ ਰਾਏ ਪਾਰਕ ਵਿਖੇ ਕਨਵੀਨਰ ਗੁਰਦਿਆਲ ਸਿੰਘ ਭੱਟੀ ਦੀ ਅਗਵਾਈ ਹੇਠ ਇਕੱਠ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਅੰਦਰ ਜੋ ਹਾਲਾਤ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇ ਅਦਬੀ ਤੋਂ ਬਾਅਦ ਪੈਦਾ ਹੋਏ ਹਨ ਉਸ ਲਈ ਪੰਜਾਬ ਸਰਕਾਰ ਬਿਲਕੁੱਲ ਜਿੰਮੇਂਬਾਰ ਹੈ। ਇਹ ਵੱਡਾ ਕੰਮ ਕਿਸੇ ਇੱਕ ਵਿਅਕਤੀ ਦਾ ਨਹੀਂ ਹੋ ਸਕਦਾ ਇਸ ਦੇ ਪਿੱਛੇ ਸਿਆਸੀ ਹੱਥ ਹੈ, ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਬਦਤਰ ਬਣੀ ਹੋਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜਿਨ੍ਹਾਂ ਦੋਸ਼ੀਆਂ ਨੇ ਗੁਰੂ ਗਰੰਥ ਸਾਹਿਬ ਦੀ ਬੇ ਅਦਬੀ ਕੀਤੀ ਹੈ ਉਨ੍ਹਾਂ ਨੂੰ ਸਖਤ-ਸਖਤ ਤੋਂ ਸਜਾ ਦਿਤੀ ਜਾਵੇ, ਜਿਸ ਕਿਸੇ ਪੁਲਿਸ ਅਧਿਕਾਰੀ ਨੇ ਇਸ ਮੰਦ ਭਾਗੀ ਘਟਨਾ ਨੂੰ ਅੰਜਾਮ ਦਿਤਾ ਉਸ ਦੇ ਵਿਰੁੱਧ ਆਈ. ਪੀ. ਸੀ. ਦੀ ਧਾਰਾ 302 ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇ। ਇਸ ਉਪਰੰਤ ਇਹ ਮਾਰਚ ਪਾਰਕ ਤੋਂ ਸਬਜੀ ਮਾਰਕਿਟ, ਰੇਲਵੇ ਰੋਡ, ਢੋਢਾ ਚੌਂਕ, ਜੈਤੋ ਰੋਡ ਤੋਂ ਹੁੰਦਾ ਹੋਇਆ ਬੱਤੀਆਂ ਵਾਲੇ ਚੌਂਕ ਵਿਚ ਸਮਾਪਤ ਹੋਇਆ। ਇਸ ਮੋਕੇ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਡਾ. ਸੁਰਿੰਦਰ ਕੁਮਾਰ ਦਿਵੇਦੀ, ਸਕੱਤਰ ਦਰਸ਼ਨ ਕੁਮਾਰ ਬਾਵਾ, ਖਜਾਨਚੀ ਹਰਪ੍ਰੀਤ ਸਿੰਘ ਖਾਲਸਾ, ਨਰਿੰਦਰ ਰਾਠੌਰ, ਸੁਖਮੰਦਰ ਸਿੰਘ, ਪ੍ਰੇਮ ਸਿੰਘ, ਪ੍ਰਭੂ ਰਾਮ ਸ਼ਰਮਾ, ਹਰਭਜਨ ਸਿੰਘ ਢਿੱਲੋਂ, ਨਰੇਸ਼ ਸਿੰਗਲਾ, ਚਰੰਜੀ ਲਾਲ ਮੋਰੀਆ, ਪ੍ਰਦੀਪ ਕੌਰ, ਕਰੀਨਾ ਸਮੇਤ ਵੱਡੀ ਗਿਣਤੀ ਵਿਚ ਔਰਤਾਂ ਵੀ ਹਾਜਰ ਸਨ। ਪੰਜਾਬ ਪਾਵਰ ਕਾਮ ਸੇਵਾ ਮੁਕਤ ਐਸੋਸੀਏਸ਼ਨ, ਦੋਧੀ ਯੂਨੀਅਨ, ਬੇ ਰੁਜਗਾਰ ਲਾਇਨ ਮੈਨ ਅਸੈਸੋਸੀਏਸ਼ਨ ਤੋਂ ਇਲਾਵਾ ਹੋਰ ਵੀ ਜੱੱਥੇਬੰਦੀਆਂ ਦੇ ਨੁਮਾਇੰਦੇ ਵੀ ਹਾਜਰ ਸਨ। ਸਾਰੇ ਰਾਸਤੇ ਲੋਕ ਏਕਤਾ ਜਿੰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਗੁਰੂ ਗਰੰਥ ਸਾਹਿਬ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਦੇ ਨਾਹਰੇ ਲਾਏ ਗਏ