ਗੁਰਦੁਆਰਾ ਸਰਾਏ ਬੰਜਾਰਾ ਦੇ ਗੰ੍ਰਥੀ ਨਾਲ ਸੰਭੂ ਪੁਲਿਸ ਦੇ 2 ਮੁਲਾਜਮਾ ਨੇ ਕੀਤੀ ਬਦਸਲੂਕੀ

0
1868

 

ਰਾਜਪੁਰਾ (ਧਰਮਵੀਰ ਨਾਗਪਾਲ) ਅੱਜ ਤਕਰੀਬਨ ਸਵੇਰੇ 7 ਵਜੇ ਦੇ ਕਰੀਬ ਪਿੰਡ ਸਰਾਏ ਬੰਜਾਰਾ ਵਿੱਖੇ ਸਥਿਤੀ ਉਸ ਵੇਲੇ ਤਨਾਵ ਪੂਰਨ ਬਣ ਗਈ ਜਦੋਂ ਥਾਣਾ ਸ਼ੰਭੂ ਦੇ 2ਪੁਲਿਸ ਮੁਲਾਜਮ ਗੁਰਮੁੱਖ ਸਿੰਘ ਅਤੇ ਬਲਦੇਵ ਸਿੰਘ ਬੀਤੇ 2 ਦਿਨ ਪਹਿਲਾ ਹੋਏ ਕਾਰ ਐਕਸੀਡੈਂਟ ਮੁਕਦਮੇ ਦੀ ਛਾਣਬੀਣ ਕਰਨ ਖਾਤਰ ਪਿੰਡ ਸਰਾਏ ਬੰਜਾਰਾ ਵਿੱਚ ਬਣੇ ਗੁਰਦੁਆਰੇ ਦੇ ਵਿੱਚ ਜਗਜੀਤ ਸਿੰਘ ਨਾਮਕ ਵਿਅਕਤੀ ਦੀ ਤਾਲਾਸ਼ ਵਿੱਚ ਪੁਜੇ, ਕਿਉਂਕਿ ਮੁਕਦਮੇ ਦੇ ਤਹਿਤ ਜਗਜੀਤ ਸਿੰਘ ਨਾਂ ਦਾ ਵਿਅਕਤੀ ਦੋ ਦਿਨ ਪਹਿਲਾ ਇੱਕ ਕਾਰ ਐਕਸੀਡੈਂਟ ਦੇ ਕੇਸ ਵਿੱਚ ਨਾਮਜਦ ਹੋਇਆ ਸੀ ਜਿਸਦੀ ਪਹਿਚਾਣ ਉਸ ਦੀ ਕਾਰ ਦੇ ਲਿਖੇ ਨੰਬਰ ਰਾਹੀ ਕੀਤੀ ਗਈ ਸੀ ਅਤੇ ਜੋ ਕਿ ਇਹ ਜਗਜੀਤ ਸਿੰਘ ਨਾਮ ਦਾ ਵਿਅਕਤੀ ਗੁਰਦੁਆਰੇ ਦੇ ਗ੍ਰੰਥੀ ਰਾਮ ਸਿੰਘ ਦਾ ਲੜਕਾ ਹੈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਦੋਵੇਂ ਇਹਨਾਂ ਪੁਲਿਸ ਮੁਲਾਜਮਾ ਵਲੋਂ ਗੁਰਦੁਆਰੇ ਵਿੱਚ ਬੈਠਿਆਂ ਔਰਤਾਂ ਤੋਂ ਪੁੂਛਤਾਛ ਸ਼ੁਰੂ ਕੀਤੀ ਗਈ ਤਾਂ ਮੌਕੇ ਤੇ ਪੁਜੇ ਗ੍ਰੰਥੀ ਰਾਮ ਸਿੰਘ ਦੀ ਇਹਨਾਂ ਦੋਵੇਂ ਮੁਲਾਜਮਾ ਨਾਲ ਤਕਰਾਰ ਹੋ ਗਈ, ਜਿਸ ਤੋਂ ਬਾਅਦ ਸ਼ੋਰ ਸ਼ਰਾਬਾ ਸੁਣ ਪਿੰਡ ਦੇ ਲੋਕਾ ਵਲੋਂ ਇੱਕਠੇ ਹੋ ਕੇ ਇਹਨਾਂ ਦੋਵੇ ਪੁਲਿਸ ਮੁਲਾਜਮਾ ਨੂੰ ਗੁਰਦੁਆਰੇ ਵਿੱਚ ਬਣੇ ਇੱਕ ਕਮਰੇ ਵਿੱਚ ਨਜਰਬੰਦ ਕਰ ਦਿਤਾ ਗਿਆ ਅਤੇ ਇਹਨਾਂ ਦੋਵਾਂ ਮੁਲਾਜਮਾ ਦੇ ਨਸ਼ੇ ਵਿੱਚ ਹੋਣ ਅਤੇ ਗ੍ਰੰਥੀ ਨਾਲ ਬਦਸਲੂਕੀ ਕਰਨ ਦੇ ਇਲਜਾਮ ਵੀ ਲਾਏ। ਪਤਰਕਾਰਾ ਨਾਲ ਗਲਬਾਤ ਕਰਦਿਆਂ ਗ੍ਰੰਥੀ ਰਾਮ ਸਿੰਘ ਨੇ ਦਸਿਆ ਕਿ ਇਹ ਦੋਵੇ ਮੁਲਾਜਮ ਨਸ਼ੇ ਵਿੱਚ ਸਨ ਅਤੇ ਆਉਂਦਿਆਂ ਹੀ ਮੇਰੇ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੇ ਕਪੜੇ ਫਾੜ ਦਿੱਤੇ ਅਤੇ ਮੇਰੀ ਪੱਗ ਵੀ ਉਤਾਰ ਦਿੱਤੀ ਦੇ ਇਲਾਵਾ ਮੇਰੀ ਸਿਰੀ ਸਾਹਿਬ ਵੀ ਜਬਰਨ ਉਹਨਾਂ ਖਿਚਕੇ ਲਾਹ ਦਿੱਤੀ ਜਿਸ ਕਾਰਨ ਸਾਰੇ ਪਿੰਡ ਦੇ ਲੋਕਾ ਵਲੋਂ ਇਹਨਾਂ ਦੋਵੇ ਪੁਲਿਸ ਮੁਲਾਜਮਾ ਨੂੰ ਗੁਰਦੁਆਰੇ ਵਿੱਚ ਬਣੇ ਕਮਰੇ ਵਿੱਚ ਨਜਰਬੰਦ ਕਰ ਦਿਤਾ ਗਿਆ। ਇਸ ਸਾਰੀ ਘਟਨਾ ਤੋਂ ਬਾਅਦ ਸ੍ਰ. ਰਜਿੰਦਰ ਸਿੰਘ ਸੋਹਲ ਡੀ.ਐਸ.ਪੀ ਰਾਜਪੁਰਾ ਨੇ ਮੌਕੇ ਤੇ ਪੁਜ ਕੇ ਬੜੀ ਸੂਝਬੂਝ ਨਾਲ ਲੋਕਾ ਦੇ ਇੱਕਠ ਨੂੰ ਸ਼ਾਂਤ ਕੀਤਾ ਅਤੇ ਦੋਵੇ ਮੁਲਾਜਮਾ ਨੂੰ ਮੁਆਇਨਾ ਕਰਾਉਣ ਲਈ ਪਿੰਡ ਦੇ ਮੌਤਬਰ ਬੰਦਿਆਂ ਨਾਲ ਸਰਕਾਰੀ ਹਸਪਤਾਲ ਭੇਜ ਦਿੱਤਾ। ਮੌਕੇ ਤੇ ਮੌਜੂਦ ਡੀ ਐਸ ਪੀ ਨੇ ਦਸਿਆ ਕਿ ਇਹ ਦੋਵੇ ਮੁਲਾਜਮ ਇੱਕ ਕਾਰ ਐਕਸੀਡੈਂਟ ਦੇ ਕੇਸ ਵਿੱਚ ਜਗਜੀਤ ਸਿੰਘ ਦੀ ਭਾਲ ਵਿੱਚ ਆਏ ਸਨ ਜੋ ਕਿ ਭਾਈ ਰਾਮ ਸਿੰਘ ਗ੍ਰੰਥੀ ਦਾ ਪੁੱਤਰ ਹੈ ਗ੍ਰੰਥੀ ਦੇ ਕਹਿਣ ਅਨੁਸਾਰ ਜੇਕਰ ਇਹਨਾ ਮੁਲਾਜਮਾ ਵਲੋਂ ਨਸ਼ੇ ਦੀ ਹਾਲਤ ਵਿੱਚ ਕੋਈ ਧੱਕੇਸ਼ਾਹੀ ਜਾ ਬਦਸਲੂਕੀ ਕੀਤੀ ਗਈ ਹੈ ਤਾਂ ਸਾਬਤ ਹੋਣ ਮਗਰੋਂ ਇਹਨਾਂ ਖਿਲਾਫ ਅਗਰੇਲੀ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਵੀ ਜੁਰਮਦਾਰ ਹੋਵੇਗਾ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।