ਇਮਤਿਹਾਨ ਵਿਚੋ 61 ਲੜਕੀਆ ਵਿਚੋ 60 ਲੜਕੀਆ ਫੇਲ ਹੋ ਗਈਆ

0
1393

ਨਾਬਾ 3 ਦਿਸਮ੍ਬਰ ( ਰਾਜੇਸ਼ ਬਜਾਜ )ਹਰ ਇੱਕ ਵਿਦਿਆਰਥੀ ਉਚੇਰੀ ਸਿਖਿਆ ਲੈ ਕੇ ਅਪਣਾ ਭੱਿਵਖ ਬਨਾਉਣ ਲਈ ਤਨਦੇਹੀ ਨਾਲ ਪੜਕੇ ਉੱਚ ਆਹੁੱਦੇ ਤੇ ਵਿਰਾਜਮਾਨ ਦੀ ਇੱਛਾ ਰੱਖਦਾ ਹੈ ਅਤੇ ਇੱਕ ਸਾਲ ਦੀ ਸਖਤ ਮੇਹਨਤ ਤੋ ਬਾਅਦ ਪੇਪਰ ਦਿੰਦਾ ਹੈ ਕਿ ਉਹ ਵਧੀਆ ਨੰਬਰ ਲੈ ਕੇ ਪਾਸ ਹੋਵੇਗਾ ਪਰ ਜੇਕਰ ਇੱਕ ਸੰਸਥਾ ਦੇ ਸਾਰੇ ਹੀ ਵਿਦਿਆਰਥੀਆ ਦਾ ਰਿਜਲਟ ਜੀਰੋ ਆ ਜਾਵੇ ਤਾ ਇਹ ਸੁਣ ਕੇ ਬੜੀ ਹੈਰਾਨੀ ਹੋਵੇਗੀ ਇਸ ਤਰਾ ਦੀ ਹੀ ਘਟਨਾ ਵਾਪਰੀ ਹੈ ਨਾਭਾ ਦੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲੜਕੀਆ ਵਿਖੇ ਜਿੱਥੇ ਸਿਲਾਈ ਅਤੇ ਕਟਿੰਗ ਦੇ ਕੋਰਸ ਦੇ ਇਮਤਿਹਾਨ ਵਿਚੋ 61 ਲੜਕੀਆ ਵਿਚੋ 60 ਲੜਕੀਆ ਫੇਲ ਹੋ ਗਈਆ ਹਨ ਅਤੇ ਆ ਹਨਇੱਕ ਲੜਕੀ ਹੀ ਪਾਸ ਹੋਈ ਹੈ ਅਤੇ ਸਾਰੀਆ ਲੜਕੀਆ ਬੜੀਆ ਹੈਰਾਨ ਹਨ ਕਿ ਜੋ ਪੇਪਰਾ ਦਾ ਨਤੀਜਾ ਆਈਆ ਹੈ ਉਹ ਬਿਲਕੁੱਲ ਗਲਤ ਹੈ।

ਨਾਭਾ ਦੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲੜਕੀਆ ਪਿੱਛਲੇ ਡੇਢ ਸਾਲ ਤੋ ਕਟਿੰਗ ਅਤੇ ਕਢਾਈ ਦਾ ਕੋਰਸ ਕਰ ਰਹੀਆ ਹਨ ਅਤੇ ਇਹ ਕੋਰਸ 2 ਸਾਲ ਦਾ ਹੈ ਅਤੇ ਇਹਨਾ 61 ਲੜਕੀਆ ਵੱਲੋ ਪਹਿਲੇ ਸਮੈਸਟਰ ਦਾ ਪੇਪਰ ਡੀ.ਜੀ.ਟੀ ਵੱਲੋ ਓ.ਐਮ.ਆਰ ਸੀਟ ਪੇਪਰ ਤੇ ਲਿਆ ਗਿਆ ਸੀ ਜਦੋ ਕਿ ਅਸੀ ਰਜਿਸਟਰੇਸਨ ਨੰਬਰ ਵੀ ਠੀਕ ਭਰਿਆ ਸੀ। ਪਰ ਜਿੰਨਾ ਵਿਚੋ 60 ਲੜਕੀਆ ਦਾ ਨਤੀਜਾ ਜੀਰੋ ਹੀ ਆਈਆ ਪਰ ਇਸ ਨਤੀਜੇ ਤੋ ਬਾਅਦ ਲੜਕੀਆ ਬੜੀਆ ਹੀ ਦੁੱਖੀ ਹਨ ਕਿ ਅਸੀ ਸਖਤ ਮਿਹਨਤ ਕਰਨ ਦੇ ਬਾਵਜੂਦ ਵੀ ਇਹ ਕਿਵੇ ਹੋ ਸਕਦਾ ਕਿ ਸਾਡਾ ਸਾਰੀਆ ਲੜਕੀਆ ਦਾ ਨਤੀਜਾ ਜੀਰੋ ਹੀ ਆਵੇ ਅਤੇ ਹੁਣ ਸਾਨੂੰ ਸੰਸਥਾ ਵੱਲੋ ਦੂਜੇ ਸਮੈਸਟਰ ਵਿਚ ਐਡਮੀਸਨ ਤਾ ਦੇ ਦਿੱਤੀ ਹੈ ਪਰ ਜੇਕਰ ਸਾਡੇ ਪਹਿਲੇ ਸਮੈਸਟਰ ਦਾ ਨਤੀਜਾ ਜੀਰੋ ਹੈ ਤਾ ਦੂਜੇ ਸਮੈਸਟਰ ਦਾ ਪੇਪਰ ਵੀ ਦੇ ਦਿੱਤਾ ਹੈ ਅਤੇ ਉਹਨਾ ਨੂੰ ਭਰੋਸਾ ਹੀ ਨਹੀ ਕਿ ਜਿਵੇ ਪਹਿਲੇ ਸਮੈਸਟਰ ਦਾ ਨਤੀਜਾ ਜੀਰੋ ਆਇਆ ਹੇ ਇਸ ਤਰਾ ਦੂਜੇ ਸਮੈਸਟਰ ਦਾ ਨਤੀਜੇ ਬਾਰੇ ਅਸੀ ਕਿ ਕਹਿ ਸਕਦੇ ਹਾ। ਜਦੋ ਕਿ ਬਹੁਤ ਕੁੜੀਆ ਤਾ ਕੋਰਸ ਵਿਚ ਛੱਡ ਕੇ ਹੀ ਚਲੀਆ ਗਈਆ। ਅਸੀ ਬੋਰਡ ਨੂੰ ਦੋ ਦੋ ਵਾਰੀ ਫੀਸ ਭਰਕੇ ਪੇਪਰ ਦਿੱਤੇ ਹਨ ਅਤੇ ਬੋਰਡ ਵੱਲੋ ਵੀ ਸਾਡੇ ਨਾਲ ਲੁੱਟ ਖਸੁੱਟ ਕਰ ਰਿਹਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਸਾਡਾ ਪੇਪਰ ਡਾਇਰੈਕਟਰ ਜਰਨਲ ਟਰੇਨਿੰਗ ਦਿੱਲੀ ਵੱਲੋ ਉਬਜੈਕਟਿੰਗ ਮਾਰਕ ਸੀਟ ਤੇ ਲਿਆ ਹੈ ਅਤੇ ਇਹ ਪੇਪਰ ਪਹਿਲਾ ਚੰਡੀਗੜ ਵੱਲੋ ਲਿਆ ਜਾਦਾ ਸੀ ਅਤੇ ਇਹ ਮਾੜਾ ਨਤੀਜਾ ਪੰਜਾਬ ਦੀਆ ਸਾਰੀਆ ਹੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦਾ ਆਇਆ ਹੈ। ਇਸ ਸਬੰਧੀ ਗਗਨਦੀਪ ਕੌਰ ਅਤੇ ਰਜਨੀ ਨੇ ਚੈਨਲ ਦੀ ਟੀਮ ਨਾਲ ਗੱਲ ਕਰਦਿਆ ਕਿਹਾ ਕਿ ਸਾਨੂੰ ਆਪ ਬੜੀ ਹੈਰਾਨੀ ਹੋ ਰਹੀ ਹੈ ਕਿ ਸਾਨੂੰ ਬਿਲਕੁੱਲ ਇੱਕ ਅਸਾਨ ਪੇਪਰ ਵਿਚੋ ਜੀਰੋ ਹੀ ਲਗਾਈ ਗਈ ਹੈ ਅਤੇ ਸਾਨੂੰ ਡੇਢ ਸਾਲ ਹੋ ਗਿਆ ਹੈ ਅਤੇ ਦੂਜੇ ਸਮੈਸਟਰ ਦੇ ਪੇਪਰ ਵੀ ਅਸੀ ਦਿੱਲੀ ਬੋਰਡ ਤੇ ਬਿਲਕੱਲ ਭਰੋਸਾ ਨਹੀ ਹੈ। ਅਸੀ ਦੂਜੇ ਸਮੈਸਟਰ ਦੀ ਫੀਸ ਸੰਸਥਾ ਦੇ ਪਹਿਲੇ ਪ੍ਰਿਸੀਪਲ ਪਰਦੰਮਨ ਸਿੰਘ ਦੇ ਕਹਿਣ ਤੇ ਹੀ ਭਰੀ ਸੀ ਹੁਣ ਉਹਨਾ ਦੀ ਬਦਲੀ ਕਿੱਤੇ ਹੋਰ ਹੋ ਗਈ । ਇਸ ਮੋਕੇ ਤੇ ਪ੍ਰੀਆ ਨਾਲ ਦੀ ਲੜਕੀ ਨੇ ਦੱਸਿਆ ਕਿ ਮੈਨੂੰ ਦੋ ਸਾਲ ਪੇਪਰ ਦਿੱਤੇ ਨੂੰ ਹੋ ਗਏ ਹਨ ਅਜੇ ਤੱਕ ਕਿਸੇ ਵੀ ਸਮੈਸਟਰ ਦਾ ਨਤੀਜਾ ਨਹੀ ਆਇਆ ਮੈ ਇੱਕ ਸਾਲ ਦਾ ਟੀਚਰ ਟਰੇਨਿੰਗ ਕੋਰਸ ਕਿਵੇ ਕਰਾਗੀ। ਸਾਡੀ ਕੋÂਂੀ ਸੁਣਵਾਈ ਨਹੀ ਹੋ ਰਹੀ। ਇਸ ਸਬੰਧੀ ਨਾਭਾ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦੇ ਪ੍ਰਿਸੀਪਲ ਨਾਲ ਗੱਲ ਕੀਤੀ ਤਾ ਉਹਨਾ ਨੇ ਅਪਣਾ ਪੱਲਾ ਝਾੜਦੇ ਹੋਏ ਕਿਹਾ ਕਿ ਮੈ ਤਾ ਸੰਸਥਾ ਵਿਚ ਪੰਜ ਮਹੀਨੇ ਪਹਿਲਾ ਹੀ ਆਇਆ ਹਾ ਅਤੇ ਜੋ ਪੇਪਰ ਲੜਕੀਆ ਵੱਲੋ ਦਿੱਤੇ ਗਏ ਹਨ ਸਾਇਦ ਉਹਨਾ ਵੱਲੋ ਅਨਸਰ ਸੀਟ ਗਲਤ ਭਰੀ ਹੋਣ ਕਾਰਨ ਇਹ ਲੜਕੀਆ ਫੇਲ ਹੋਣ ਦਾ ਕਾਰਨ ਹੋ ਸਕਦਾ ਹੈ ਅਸੀ ਇਸ ਸਬੰਧ ਵਿਚ ਕਟਰੋਲਰ ਨਾਲ ਗੱਲ ਕੀਤੀ ਹੈ ਪਰ ਅਜੇ ਤੱਕ ਕੋਈ ਵੀ ਹੱਲ ਨਹੀ ਹੈ।