ਚੰਡੀਗੜ੍ਹ ; ਆਰਕੇ ਸ਼ਰਮਾ /ਕਰਣ ਸ਼ਰਮਾ ;—-ਅੱਜ ਯੂਟੀ ਗੇਸ੍ਟ ਹਾਉਸ ਵਿਖੇ ਸਫਾਈ ਕਰਮਚਾਰੀ ਯੂਨੀਅਨ ਏਮਸੀ ਦੇ ਆਹੁਦੇਦਾਰਾਂ ਨੇ ਨਗਰ ਨਿਗਮ ਦੇ ਨਵੇਂ ਨਿਯੁਕਤ ਹੋਏ ਆਯੁਕਤ ਬਲਦੇਵ ਪੁਰ੍ਸ਼ਾਰਥੀ ਆਈ ਏਏਸ ਨਾਲ ਆਪਣੀ ਚਿਰ ਲ੍ਮ੍ਬਿਤ ਮੰਗਾਂ ਸਬੰਧੀ ਗਲਬਾਤ ਕਰਦੇ ਹੋਏ ਮੰਗ ਪਤਰ ਵੀ ਦਿਤਾ ! ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਸਫਾਈ ਕਰਮਚਾਰੀ ਯੂਨੀਅਨ ਏਮ ਸੀ ਦੇ ਜਰਨਲ ਸੱਕਤਰ ਧਰਮਪਾਲ ਗਹਲੋਤ ਨੇ ਕਿਹਾ ਕਿ ਅਖਿਲ ਭਾਰਤੀਯ ਸਫਾਈ ਮਜਦੂਰ ਸੰਘ ਰਜਿo ਭਾਰਤ ਦਾ ਮੰਡਲ ਪ੍ਰਧਾਨ ਸ਼੍ਯਮ ਲਾਲ ਘਾਵਰੀ ਦੇ ਆਗੁਵਾਈ ਚ ਨਗਰ ਨਿਗਮ ਆਯੁਕਤ ਨੂੰ ਮਿਲਿਆ ! ਇਸ ਮੌਕੇ ਤੇ ਆਯੁਕਤ ਨੇ ਕਿਹਾ ਕਿ ਤਮਾਮ 14 ਮੰਗਾਂ ਤੇ ਗਮ੍ਭੀਰਤਾ ਨਾਲ ਵਿਚਾਰ ਕੀਤਾ ਜਾਏਗਾ ਤੇ ਮੰਗਾਂ ਮੰਨ ਲੈਣ ਦਾ ਭਰੋਸਾ ਦੁਆਇਆ ! ਗਹਲੋਤ ਨੇ ਵਧੇਰੇ ਜਾਣਕਾਰੀ ਦਿੰਦੀਆਂ ਕਿਹਾ ਕਿ ਨਿਗਮ ਦੇ ਸਫਾਈ ਕਰਮਚਾਰੀਆਂ ਦੀ ਤਾਦਾਦ ਚ ਵਾਧਾ ਕੀਤਾ ਜਾਏ! ਹਾਉਸ ਚ ਪ੍ਰਵਾਨ ਕੀਤੀਆਂ 646 ਆਸਾਮੀਆਂ ਰੇਗੁਲਰ ਕੀਤੀਆਂ ਜਾਣ ! ਠੇਕੇਦਾਰੀ ਪ੍ਰਥਾ ਖਤਮ ਕੀਤੀ ਜਾਏ! ਕਾਮੇਆਂ ਨੂੰ ਕੈਸ਼ ਲੇੱਸ ਮੇਡਿਕਲ ਸਹੂਲਿਯਤ ਦਿਤੀ ਜਾਵੇ! ਆਸਾਨ ਕਿਸਤਾਂ ਤੇ ਤਿੰਨ ਮਰਲੇ ਪਲਾਟ ਦੇਣ ਦਾ ਉਪਰਾਲਾ ਕੀਤਾ ਜਾਏ! ਸਰਕਦ ਵਲੋਂ 10 ਲਖ ਰੁਪਏ ਦਾ ਬਿਮਾ ਕੀਤਾ ਜਾਵੇ ! ਜੋਖਿਮ ਭੱਤਾ ਵੀ ਦਿਤਾ ਜਾਵੇ ! ਸਫਾਈ ਕਾਮੇ ਦੀ ਮੌਤ ਤੋਂ ਬਾਅਦ ਸੰਸਕਾਰ ਕ੍ਰਿਯਾਕ੍ਰਮ ਦੀ ਰਾਸ਼ੀ ਵਧਾ ਕੇ 25,000/-ਰੁਪਏ ਕੀਤੀ ਜਾਵੇ ! ਹਾਜਰੀ ਦੇ ਬਦਲੇ ਸਥਾਈ ਬੂਥ ਬਣਾਉਣ! ਨਿਗਮ ਵਲੋਂ ਕਾਮੇਆਂ ਨੂੰ ਪਾਣੀ ਸੀਵਰੇਜ ਮੁਫਤ ਦੇਣ ਦਾ ਉਪਰਾਲਾ ਕੀਤਾ ਜਾਵੇ! ਪ੍ਰਮੋਸ਼ਨਲ ਸਕੇਲ ਜਾਰੀ ਕੀਤੇ ਜਾਣ ! ਪ੍ਰਾਇਵੇਟ ਮਾਨੀਟਰਿੰਗ ਕਮੇਟੀ ਨੂੰ ਰੱਦ ਕੀਤਾ ਜਾਏ! ਪਿੰਡਾਂ ਚੋਣ ਬਦਲ ਕੇ ਆਏ ਏਮ ਓ ਏਚ ਚ 55 ਸਫਾਈ ਕਾਮੇਆਂ ਨੂੰ ਬੇਸਿਕ ਅਤੇ ਡੀ ਏ ਲਾਗੂ ਕੀਤਾ ਜਾਵੇ! ਬਲਦੇਵ ਪੁਰਸ਼ਾਰਥ ਨੇ ਸਾਰੀਆਂ ਮੰਗਾਂ ਮੰਨਨ ਦਾ ਯਕੀਨ ਦੁਆਇਆ! ਪ੍ਰਤੀਨਿਧੀ ਮੰਡਲ ਚ ਸ਼ੁਮਾਰ ਚੋਣ ਖਾਸ ਕਰਕੇ ਮਹਿੰਦਰ ਬਿੜਲਾ ਸੋਮ੍ ਵੀਰ ਚੁਨਿਆਨਾ, ਕੇਪੀ ਖੈਰ੍ਵਾਲ,ਯਸ਼ਪਾਲ ਚਿਨਾਲਿਆ ਰਾਜੂ ਘਾਵਰੀ ਅਤੇ ਸਟੇਸ਼ ਗਹਲੋਤ,ਕ੍ਰਿਸ਼ਨ ਕੁਮਾਰ ਅਸ਼ੋਕ ਅਤੇ ਰਵਿੰਦਰ ਘਾਵਰੀ ਕਰਮਵੀਰ ਦੇਵਰਾਜ ਗੀਤਾਰਾਮ ਡੀਸੀ ਧਿਨ੍ਗਿਆ ਤਰਸੇਮ ਨਾਹਰ ਮਹਾਵੀਰ ਗਹਲੋਤ ਸਮੇਤ ਵਿਨੋਦ ਘਾਵਰੀ ਸ਼ੇਰ੍ਸਿਘ ਚੰਦੁਲਾਲ ਬਿੜਲਾ ਸੇਵਾਰਾਮ ਬੇਦੀ ਸ਼ਾਮਿਲ ਸਨ ! ਇਸ ਮੌਕੇ ਮੀਟਿੰਗ ਦੌਰਾਨ ਸਬ ਨੇ ਸ਼ਾਨ੍ਤੀਪੁਰ੍ਵ੍ਕ ਗਲਬਾਤ ਕੀਤੀ ਤੇ ਕਈ ਅਹਿਮ ਮੁਦੇਆਂ ਤੇ ਖੁਲ ਕੇ ਚਰਚਾ ਹੋਈ ! ਨਗਰ ਨਿਗਮ ਦੇ ਆਯੁਕਤ ਵੀ ਖੂਬ ਸ਼ਾਂਤ ਤੇ ਸੰਤੁਸ਼ਟ ਦਿਖੇ !