ਸਾਡੀ ਸੰਸਥਾ ਵੱਲੋ ਹਰ ਇੱਕ ਦੀ ਮੱਦਦ ਲਈ ਅੱਗੇ ਰਹਿੰਦੀ ਹੈ ਅਤੇ ਅੱਵਲ ਰਹਿਣ ਵਾਲੇ ਬੱਚਿਆ ਦਾ ਸਨਮਾਨ ਕੀਤਾ ਜਾਦਾ ਹੈ

0
1410

ਨਾਭਾ 21 ਦਿਸੰਬਰ (ਰਾਜੇਸ਼ ਬਜਾਜ) ਭਾਰਤ ਪਕਿਸਤਾਨ 1947 ਦੀ ਵੰਡ ਵੇਲੇ ਵਿਛੜੇ ਅਨੇਕਾ ਪਰਿਵਾਰਾ ਨੂੰ ਇੱਕ ਮੰਚ ਤੇ ਇੱਕਠੇ ਕਰਨ ਲਈ ਨਾਭਾ ਵਿਖੇ ਮੀਆਂ ਵਾਲੀ ਬਰਾਦਰੀ ਵੱਲੋ 17 ਵਾਂ ਸੰਮੇਲਨ ਕਰਵਾਇਆ ਗਿਆ ਇਸ ਪ੍ਰੋਗਰਾਮ ਵਿਚ ਖੂਨਦਾਨ ਕੈਪ ਤੋ ਇਲਾਵਾ ਬੱਚਿਆ ਵੱਲੋ ਰੰਗਾਰੰਗ ਪ੍ਰੋਗਰਾਮ ਪੇਸ ਕੀਤਾ ਗਿਆ ਅਤੇ ਇਸ ਪ੍ਰੋਗਰਾਮ ਵਿਚ ਆਲ ਇੰਡੀਆ ਮੀਆ ਵਾਲੀ ਬਰਾਦਰੀ ਦੇ ਪ੍ਰਧਾਨ ਵਿਜੇ ਅੱਧਲੱਖਾ ਵੱਲੋ ਸਿਰਕਤ ਕੀਤੀ ਗਈ।
1947 ਦੇ ਦੰਗਿਆ ਤੋ ਬਾਅਦ ਪਕਿਸਤਾਨ ਤੋ ਕਈ ਪਰਿਵਾਰ ਭਾਰਤ ਆ ਗਏ ਸਨ ਅਤੇ ਇਹਨਾ ਪਰਿਵਾਰਾ ਨੂੰ ਇੱਕ ਮੰਚ ਤੇ ਇੱਕਠੇ ਕਰਨ ਦਾ ਉਪਰਾਲਾ ਜਸਪਾਲ ਸਿੰਘ ਜੁਨੇਜਾ ਪ੍ਰਧਾਨ ਮੀਆ ਵਾਲੀ ਬਰਾਦਰੀ ਵੱਲੋ ਹਰ ਸਾਲ ਕੀਤਾ ਜਾਦਾ ਹੈ ਅਤੇ ਇਸ ਸੰਮੇਲਨ ਦਾ ਨਾਮ ਪਰਿਵਾਰ ਸੰਮੇਲਨ ਰੱਖਿਆ ਗਿਆ ਹੈ। ਇਹ ਸੰਮੇਲਨ ਵਿਚ ਸਾਰੀ ਪਰਿਵਾਰ ਇੱਕਠੇ ਹੋ ਕੇ ਅਪਣਾ ਦੁੱਖ ਸੁੱਖ ਸਾਝਾ ਕਰਦੇ ਹਨ। ਇਸ ਸਮਾਗਾਮ ਵਿਚ ਦਿੱਲੀ ਤੋ ਆਲ ਇੰਡੀਆ ਮੀਆ ਵਾਲੀ ਬਰਾਦਰੀ ਦੇ ਪ੍ਰਧਾਨ ਵਿਜੇ ਅੱਧਲੱਖਾ ਵੱਲੋ ਸਮਾਗਮ ਵਿਚ ਸਿਰਕਤ ਕੀਤੀ ਅਤੇ ਰੀਬਨ ਕੱਟਕੇ ਪ੍ਰੋਗਰਾਮ ਦੀ ਸੁਰੁਆਤ ਕੀਤੀ ਇਸ ਮੋਕੇ ਤੇ ਬਰਾਦਰੀ ਦੇ ਲੋਕਾ ਵੱਲੋ 100 ਤੋ ਜਿਆਦਾ ਖੂਨ ਦਾਨ ਕੀਤਾ ਗਿਆ ਅਤੇ ਬਰਾਦਰੀ ਦੇ ਬੱਚਿਆ ਵੱਲੋ ਰੰਗਾ ਰੰਗ ਪ੍ਰੋਗਰਾਮ ਪੇਸ ਕੀਤਾ ਗਿਆ। ਇਸ ਮੋਕੇ ਆਲ ਇੰਡੀਆ ਮੀਆ ਵਾਲੀ ਬਰਾਦਰੀ ਦੇ ਪ੍ਰਧਾਨ ਵਿਜੇ ਅੱਧਲੱਖਾ ਨੇ ਕਿਹਾ ਕਿ ਇਹ ਬਹੁਤ ਵੱਡਾ ਉਪਰਾਲਾ ਹੈ ਅਤੇ ਇਹ ਸੰਮੇਲਨ ਹਰ ਸਾਲ ਕਰਵਾਇਆ ਜਾਦਾ ਹੈ। ਇਸ ਮੋਕੇ ਤੇ ਮੀਆ ਵਾਲੀ ਬਰਾਦਰੀ ਦੇ ਪ੍ਰਧਾਨ ਜਸਪਾਲ ਜੁਨੇਜਾ ਨੇ ਕਿਹਾ ਕਿ ਸਾਡੀ ਸੰਸਥਾ ਵੱਲੋ ਹਰ ਇੱਕ ਦੀ ਮੱਦਦ ਲਈ ਅੱਗੇ ਰਹਿੰਦੀ ਹੈ ਅਤੇ ਅੱਵਲ ਰਹਿਣ ਵਾਲੇ ਬੱਚਿਆ ਦਾ ਸਨਮਾਨ ਕੀਤਾ ਜਾਦਾ ਹੈ