ਕੈਨੇਡਾ ਨੂੰ ਪਈ ਡਰਾਈਵਰਾਂ ਦੀ ਲੋੜ

0
1513

ਟੋਰਾਂਟੋ ਸਕੂਲ ਬੋਰਡ ਨੇ ਸਕੂਲ ਬੱਸਾਂ ਦੀਆਂ ਮੁਸ਼ਕਿਲਾਂ ਨਾਲ ਨਜਿੱਠ ਰਹੇ ਮਾਪਿਆਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਆਪਣੇ ਬੱਚਿਆਂ ਦੀ ਆਖਰੀ ਪੜਾਅ ਦੀ ਪੜਾਈ ਨੂੰ ਲੈ ਕੇ ਪਰੇਸ਼ਾਨ ਨਾ ਹੋਣ। ਕਿਉਂਕਿ ਸਕੂਲਾਂ ਦੇ ਬੱਸ ਡਰਾਈਵਰ ਪੱਕੇ ਤੌਰ ‘ਤੇ ਕੰਮ ਨਹੀਂ ਰਹੇ। ਟੋਰਾਂਟੋ ਵਿਦਿਆਰਥੀ ਪਰਿਵਹਨ ਸਮੂਹ, ਟੋਰਾਂਟੋ ਜ਼ਿਲਾ ਸਕੂਲ ਬੋਰਡ ਅਤੇ ਟੋਰਾਂਟੋ ਕੈਥੋਲਿਕ ਜ਼ਿਲਾ ਸਕੂਲ ਵਿਚਾਲੇ ਇਕ ਸੰਯੁਕਤ ਪਹਿਲ ਨੇ ਮੰਗਲਵਾਰ ਨੂੰ ਇਥੇ ਦੱਸਿਆ ਕਿ ਉਨ੍ਹਾਂ ਨੇ ਵਿਦਿਆਰਥੀ ਲਈ ‘ਸੰਕਟਕਾਲੀ ਯੋਜਨਾ’ ਦੀ ਵਿਵਸਥਾ ਕੀਤੀ ਹੈ। ਬੋਰਡ ਨੇ ਸੋਮਵਾਰ ਨੂੰ ਦੱਸਿਆ ਕਿ 2 ਸਕੂਲੀ ਬੱਸਾਂ, ਸ਼ਾਰਪ ਬੱਸ ਲਾਈਨਾਂ ਅਤੇ ਸਟਾਕ ਟਰਾਂਸਪੋਰਟੇਸ਼ਨ ਨੇ ਉਨ੍ਹਾਂ ਨੂੰ ਡਰਾਈਵਰਾਂ ਦੀ ਘਾਟ ਹੋਣ ਬਾਰੇ ਸੂਚਿਤ ਕੀਤਾ ਸੀ।

ਟੋਰਾਂਟੋ ਵਿਦਿਆਰਥੀ ਪਰਿਵਹਨ ਸਮੂਹ ਦੇ ਜਨਰਲ ਮੈਨੇਜਰ ਕੈਵਿਨ ਹੌਡਿੰਕਸਨ ਨੇ ਕਿਹਾ ਕਿ ਮੈਟਰੋ ਮਾਰਨਿੰਗ ਕੰਪਨੀ ਨਵੇਂ ਡਰਾਈਵਰਾਂ ਨੂੰ ਭਰਤੀ ਕਰਨ ਲਈ ਜਲਦ ਸ਼ੁਰੂਆਤ ਕਰ ਦਿੱਤੀ ਜਾਵੇਗੀ। ਕਿਉਂਕਿ ਟੋਰਾਂਟੋ ਸਕੂਲ ਬੋਰਡ ਦੀਆਂ ਕਲਾਸਾਂ ਕੁਝ ਦਿਨਾਂ ‘ਚ ਸ਼ੁਰੂ ਹੋਣ ਕਾਰਨ ਸੂਕਲਾਂ ‘ਚ ਬੱਸ ਡਰਾਈਵਰਾਂ ਨੂੰ ਕਮੀ ਹੋਣਾ ਇਕ ਵੱਡਾ ਮੁੱਦਾ ਬਣ ਗਿਆ ਹੈ।

ਸੂਕਲ ਬੋਰਡ ਨੇ ਕਿਹਾ ਕਿ ਜਦ ਤੱਕ ਬੱਸ ਡਰਾਈਵਰਾਂ ਦੀ ਕਮੀ ਨਹੀਂ ਪੂਰੀ ਹੋ ਜਾਂਦੀ ਉਦੋਂ ਤੱਕ ਬਾਕੀ ਬੱਸ ਡਰਾਈਵਰ ਹੋਰਨਾਂ ਇਲਾਕਿਆਂ ਨੂੰ ਕਵਰ ਕਰਨਗੇ ਤਾਂ ਜੋ ਵਿਦਿਆਰਥੀਆਂ ‘ਤੇ ਪੜਾਈ ‘ਤੇ ਕੋਈ ਫਰਕ ਨਾ ਪਵੇ। ਡਰਾਈਵਰਾਂ ਨੂੰ ਦੂਜੇ ਇਲਾਕਿਆਂ ਨੂੰ ਕਵਰ ਕਰਨ ਲਈ ਜ਼ਿਆਦਾ ਸਮਾਂ ਲਗੇਗਾ ਪਰ ਅਸੀਂ ਨਵੇਂ ਡਰਾਈਵਰਾਂ ਨੂੰ ਭਰਤੀ ਕਰਨ ਲਈ ਕੋਈ ਕਸਰ ਨਹੀਂ ਛੱਡਾਂਗੇ।