ਸਰੀਰ ਦੇ ਇਨ੍ਹਾਂ ਅੰਗਾਂ ਨੂੰ ਵਾਰ-ਵਾਰ ਹੱਥ ਲਗਾਉਣਾ ਸਿਹਤ ਲਈ ਹੈ ਹਾਨੀਕਾਰਕ

0
1722

ਆਪਣੀ ਖਰਾਬ ਸਿਹਤ ਲਈ ਬਹੁਤ ਹੱਦ ਤੱਕ ਅਸੀਂ ਖੁਦ ਜਿੰਮੇਦਾਰ ਹੁੰਦੇ ਹਨ। ਅਜਿਹਾ ਇਸ ਲਈ ਕਿ ਕਈ ਵਾਰ ਅਸੀਂ ਅਨਜਾਣੇ ਵਿਚ ਅਜਿਹੀਆਂ ਗਲਤੀਆਂ ਕਰ ਬੈਠਦੇ ਹਾਂ ਜਿਨ੍ਹਾਂ ਦੇ ਸਾਨੂੰ ਗੰਭੀਰ ਨਤੀਜੇ ਭੁਗਤਣੇ ਪੈਂਦੇ ਹਨ। ਜਿਵੇਂ ਕਈ ਲੋਕਾਂ ਨੂੰ ਸਰੀਰ ਦੇ ਕੁਝ ਅੰਗਾਂ ਨੂੰ ਵਾਰ-ਵਾਰ ਹੱਥ ਲਗਾਉਣ ਦੀ ਆਦਤ ਹੁੰਦੀ ਹੈ, ਜੋ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੀਆਂ ਗਲਤੀਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਜਰੀਏ ਤੁਸੀਂ ਖੁਦ ਬੀਮਾਰੀਆਂ ਨੂੰ ਬੁਲਾਵਾ ਦਿੰਦੇ ਹੋ। ਤਾਂ ਕਿ ਅਗਲੀ ਵਾਰ ਅਜਿਹੀ ਗਲਤੀ ਕਰਨ ਤੋਂ ਬਚਿÎਆ ਜਾ ਸਕੇ। ਆਓ ਜਾਣਦੇ ਹਾਂ ਉਨ੍ਹਾਂ ਅੰਗਾਂ ਬਾਰੇ
1. ਕੰਨ
ਕਈ ਲੋਕਾਂ ਨੂੰ ਉਂਗਲੀ ਨਾਲ ਜਾਂ ਕਿਸੇਂ ਚੀਜ਼ ਨਾਲ ਕੰਨ ਖੁਜਲਾਉਣ ਦੀ ਆਦਤ ਹੁੰਦੀ ਹੈ ਪਰ ਕੰਨ ਦੇ ਪਰਦੇ ਬੇਹੱਦ ਪਤਲੇ ਅਤੇ ਸੈਂਸਟਿਵ ਹੁੰਦੇ ਹਨ। ਇਸ ਲਈ ਅਜਿਹਾ ਕਰਕੇ ਤੁਸੀਂ ਬੀਮਾਰੀਆਂ ਨੂੰ ਬੁਲਾਵਾ ਦਿੰਦੇ ਹੋ।

2. ਚਿਹਰਾ
ਵਾਰ-ਵਾਰ ਚਿਹਰੇ ‘ਤੇ ਹੱਥ ਫੇਰਨ ਨਾਲ ਵੀ ਚਮੜੀ ਖਰਾਬ ਹੋ ਜਾਂਦੀ ਹੈ। ਇਸ ਤਰ੍ਹਾਂ ਹੱਥਾਂ ਦੇ ਕੀਟਾਣੂ ਚਮੜੀ ਦੇ ਸੰਪਰਕ ਵਿਚ ਆਉਂਦੇ ਹਨ ਅਤੇ ਤੇਲ ਅਤੇ ਰੁੱਖੀ ਚਮੜੀ ਤੋਂ ਇਲਾਵਾ ਮੁਹਾਸੇ, ਖੁਰਦਰੀ ਚਮੜੀ ਦੀ ਸਮੱਸਿਆ ਹੋ ਸਕਦੀ ਹੈ।
3. ਬੁਲ੍ਹ
ਵਾਰ-ਵਾਰ ਬੁਲ੍ਹਾਂ ‘ਤੇ ਉਂਗਲੀ ਫੇਰਨ ਦੀ ਆਦਤ ਚੰਗੀ ਨਹੀਂ ਹੁੰਦੀ। ਇਸ ਨਾਲ ਬੁਲ੍ਹ ਰੁੱਖੇ ਹੋ ਸਕਦੇ ਹਨ ਅਤੇ ਹੱਥਾਂ ਵਿਚ ਮੌਜੂਦ ਬੈਕਟੀਰੀਆ ਮੂੰਹ ਦੇ ਜਰੀਏ ਸਰੀਰ ਵਿਚ ਪ੍ਰਵੇਸ਼ ਕਰ ਕੇ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦੇ ਹਨ।
4. ਬੱਟ 
ਹੱਥਾਂ ਨਾਲ ਬੱਟ ਨੂੰ ਹੱਥ ਲਗਾਉਣਾ ਸਿਹਤ ਲਈ ਬਿਲਕੁਲ ਚੰਗਾ ਨਹੀਂ ਹੈ। ਇਸ ਨਾਲ ਤੁਹਾਡੇ ਹੱਥਾਂ ‘ਤੇ ਹਾਨੀਕਾਰਕ ਕੀਟਾਣੂ ਆ ਸਕਦੇ ਹਨ, ਜੋ ਤੁਹਾਡੇ ਲਈ ਹਾਨੀਕਾਰਕ ਸਾਬਤ ਹੋ ਸਕਦੇ ਹਨ।
5. ਅੱਖਾਂ 
ਅੱਖਾਂ ਵਿਚ ਖਾਰਸ਼ ਹੋਣ ਜਾਂ ਅੱਖਾਂ ਵਿਚ ਕੁਝ ਚਲੇ ਜਾਣ ਦੀ ਸਥਿਤੀ ਵਿਚ ਹੱਥਾਂ ਨਾਲ ਉਸ ਨੂੰ ਰਗੜਣ ਦੀ ਆਦਤ ਗਲਤ ਹੈ। ਇਸ ਨਾਲ ਕਈ ਵਾਰ ਜਲਣ, ਅੱਖਾਂ ਲਾਲ ਹੋਣਾ ਜਾਂ ਗੰਭੀਰ ਇਨਫੈਕਸ਼ਨ ਵੀ ਹੋ ਸਕਦੀ ਹੈ।