ਹੁਣ ਥਾਂ-ਥਾਂ ਧਰਨੇ / ਮੁਜ਼ਾਹਰੇ ਜਾਂ ਰੈਲੀਆਂ ਆਦਿ ਨਹੀਂ ਹੋ ਸਕਣਗੇ , ਪੁਲਿਸ ਕਮਿਸ਼ਨਰ ਵੱਲੋਂ ਪਾਬੰਦੀ ਹੁਕਮ ਜਾਰੀ

0
1476

ਲੁਧਿਆਣਾ, 1 ਜਨਵਰੀ (ਸੀ ਐਨ ਆਈ )-ਵੱਖ-ਵੱਖ ਥਾਵਾਂ ‘ਤੇ ਧਰਨੇ/ਮੁਜ਼ਾਹਰੇ ਜਾਂ ਰੈਲੀਆਂ ਆਦਿ ਕਰਨ ਨਾਲ ਆਮ ਜਨਤਾ ਨੂੰ ਆਉਂਦੀ ਮੁਸ਼ਕਿਲ ਅਤੇ ਸਰਕਾਰੀ ਕੰਮ ਕਾਰ ਵਿੱਚ ਪੈਂਦੇ ਵਿਘਨ ਨੂੰ ਧਿਆਨ ਵਿੱਚ ਰੱਖਦਿਆਂ ਸਿਰਫ਼ ਨਿਰਧਾਰਤ ਜਗਾ ਤੇ ਹੀ ਧਰਨੇ/ਮੁਜ਼ਾਹਰੇ ਜਾਂ ਰੈਲੀਆਂ ਆਦਿ ਕਰਨ ਸੰਬੰਧੀ ਹੁਕਮ ਜਾਰੀ ਕੀਤੇ ਗਏ ਹਨ।
ਇਸ ਸੰਬੰਧੀ ਪੁਲਿਸ ਕਮਿਸ਼ਨਰ ਸ੍ਰੀ ਆਰ. ਐੱਨ. ਢੋਕੇ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਹੁਕਮ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਨਿਰਧਾਰਤ ਜਗਾ ਸੈਕਟਰ-39-ਏ, ਸਾਹਮਣੇ ਵਰਧਮਾਨ ਮਿੱਲ, ਚੰਡੀਗੜ• ਸੜਕ, ਲੁਧਿਆਣਾ ਤੋਂ ਬਿਨਾ ਹੋਰ ਥਾਵਾਂ ‘ਤੇ ਧਰਨੇ/ਮੁਜ਼ਾਹਰੇ ਜਾਂ ਰੈਲੀਆਂ ਆਦਿ ਕਰਨ, ਮਾਰੂ ਹਥਿਆਰ ਤੇ ਅਗਜਨੀ ਵਾਲੇ ਤਰਲ ਪਦਾਰਥ ਨਾਲ ਲੈ ਕੇ ਚੱਲਣ ‘ਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ।