ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਯੋਗ ਵਿਦਿਆਰਥੀਆਂ ਲਈ ਵਿਸ਼ੇਸ਼ ਮੌਕਾ ਵਾਂਝੇ ਰਹੇ ਯੋਗ ਵਿਦਿਆਰਥੀ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ ‘ਤੇ 22 ਤੋਂ 25 ਜਨਵਰੀ ਤੱਕ ਵਜੀਫ਼ਾ ਅਪਲਾਈ ਕਰ ਸਕਦੇ ਹਨ-ਡਿਪਟੀ ਕਮਿਸ਼ਨਰ

0
1421

ਲੁਧਿਆਣਾ, 20 ਜਨਵਰੀ (ਸੀ ਐਨ ਆਈ )-ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਭਲਾਈ ਵਿਭਾਗ ਪੰਜਾਬ ਵੱਲੋਂ ਲਾਗੂ ਕੀਤੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਜਿਹੜੇ ਵਿਦਿਆਰਥੀ ਸਾਲ 2017-18 ਦੌਰਾਨ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ ‘ਤੇ ਆਨਲਾਈਨ ਵਜੀਫ਼ਾ ਅਪਲਾਈ ਕਰਨ ਤੋਂ ਕਿਸੇ ਕਾਰਨ ਵਾਂਝੇ ਰਹਿ ਗਏ ਸਨ, ਉਨ•ਾਂ ਲਈ ਸਰਕਾਰ ਵੱਲੋਂ ਪੋਰਟਲ ਦੁਬਾਰਾ ਖੋਲ੍ਹੇ ਜਾਣ ਲਈ ਫੈਸਲਾ ਕੀਤਾ ਗਿਆ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਨਵੀਂ ਜਾਰੀ ਕੀਤੀ ਸਾਰਣੀ ਦੌਰਾਨ ਹਰ ਪੱਧਰ ‘ਤੇ ਭਾਵ ਵਿਦਿਆਰਥੀ, ਵਿਦਿਅਕ ਸੰਸਥਾ, ਸੈਕਸ਼ਨਿੰਗ ਅਥਾਰਟੀ ਅਤੇ ਲਾਈਨ ਵਿਭਾਗ ਦੀਆਂ ਸੇਵਾਵਾਂ ਪੋਰਟਲ ‘ਤੇ ਖੁਲਿਆ ਰਹਿਣਗੀਆਂ। ਉਨ•ਾਂ ਦੱਸਿਆ ਕਿ ਪਹਿਲਾਂ ਮੌਕਾ ਖੁੰਝਾ ਗਏ ਯੋਗ ਵਿਦਿਆਰਥੀ 22 ਜਨਵਰੀ ਤੋਂ 25 ਜਨਵਰੀ ਤੱਕ ਵਜੀਫ਼ਾ ਸਕੀਮ ਅਧੀਨ ਆਨਲਾਈਨ ਪੋਰਟਲ ‘ਤੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਪਹਿਲਾਂ ਨਿਰਧਾਰਤ ਕੀਤੀਆਂ ਸ਼ਰਤਾਂ ਹੀ ਲਾਗੂ ਰਹਿਣਗੀਆਂ।
ਉਨਾ ਕਿਹਾ ਕਿ ਯੋਗ ਵਿਦਿਆਰਥੀਆਂ ਵੱਲੋਂ, ਸਿਵਾਏ ਐਮ.ਬੀ.ਬੀ.ਐਸ. ਅਤੇ ਬੀ.ਡੀ.ਐਸ ਕੋਰਸਾਂ ਦੇ, ਚਾਲੂ ਸਾਲ ਦਾ ਬੋਰਡ/ਯੂਨੀਵਰਸਿਟੀ ਦਾ ਦਾਖ਼ਲਾ ਕਾਰਡ ਜਾਂ ਰਜਿਸਟਰੇਸ਼ਨ ਕਾਰਡ ਜਾਂ ਸਮੈਸਟਰ ਦੇ ਨਤੀਜੇ ਦੀ ਸਕੈਨਡ ਕਾਪੀ ਵੀ ਅਪਲੋਡ ਕਰਨੀ ਜ਼ਰੂਰੀ ਹੋਵੇਗੀ। ਉਨਾ ਕਿਹਾ ਕਿ ਸੰਬੰਧਤ ਸੰਸਥਾ ਵੱਲੋਂ ਵੀ ਵਿਦਿਆਰਥੀ ਦੀ ਹਾਜ਼ਰੀ ਸਬੰਧੀ ਸਬੂਤ ਪੇਸ਼ ਕੀਤਾ ਜਾਵੇਗਾ ਕਿ ਇਹ ਵਿਦਿਆਰਥੀ ਸੰਸਥਾ ਵਿਚ ਪੜਾਈ ਕਰ ਰਿਹਾ ਹੈ ਅਤੇ ਇਸ ਦੀ ਹਾਜ਼ਰੀ ਤਸਦੀਕ ਕੀਤੀ ਗਈ ਹੈ।
ਉਨਾ ਦੱਸਿਆ ਕਿ ਇਹ ਮੌਕਾ ਡਾਇਰੈਕਟਰ, ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ, ਭਲਾਈ ਵਿਭਾਗ ਪੰਜਾਬ ਵੱਲੋਂ ਲਾਗੂ ਕੀਤੀਆਂ ਜਾਂਦੀਆਂ ਕੇਂਦਰੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਐਸ.ਸੀ. ਅਤੇ ਓ.ਬੀ.ਸੀ. ਸਕੀਮਾਂ ਤਹਿਤ ਦਿੱਤਾ ਗਿਆ ਹੈ। ਉਨਾ ਇਹ ਵੀ ਦੱਸਿਆ ਕਿ ਸਬੰਧਤ ਵਿਦਿਆਰਥੀ ਵੱਲੋਂ ਮਿਤੀ 15 ਜਨਵਰੀ ਤੱਕ ਦੀ ਆਪਣੀ ਹਾਜ਼ਰੀ ਦੀ ਸਕੈਨਡ ਕਾਪੀ, ਜਿਸ ਸੰਸਥਾ ਵਿਚ ਉਹ ਪੜਾਈ ਕਰ ਰਿਹਾ ਹੈ ਉਸ ਦੇ ਮੁਖੀ ਤੋਂ ਤਸਦੀਕ ਕਰਵਾਕੇ, ਵੀ ਅਪਲੋਡ ਕਰਵਾਉਣੀ ਜ਼ਰੂਰੀ ਹੋਵੇਗੀ।