ਵਿਸ਼ੇਸ ਸਮਾਗਮ ਦੌਰਾਨ ਵੀਰ ਨਾਰੀਆਂ ਦਾ ਸਨਮਾਨ, ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਮੁਸ਼ਕਿਲਾਂ ਦਾ ਮੌਕੇ ‘ਤੇ ਹੱਲ

0
1466

ਲੁਧਿਆਣਾ, 28 ਜਨਵਰੀ (ਸੀ ਐਨ ਆਈ) – ਦੇਸ਼ ਦੀ ਰੱਖਿਆ ਖਾਤਿਰ ਸ਼ਹੀਦ ਹੋਏ ਫੌਜੀਆਂ ਦੀਆਂ ਵਿਧਵਾਵਾਂ ਦੇ ਸਨਮਾਨ ਲਈ ਇੱਕ ਵਿਸੇਸ਼ ਸਮਾਗਮ ਦਾ ਆਯੋਜਨ ਸਥਾਨਕ ਜਗਰਾਓਂ ਪੁੱਲ ਸਥਿਤ ਵਾਜਰਾ ਏਅਰ ਡਿਫੈਂਸ ਬ੍ਰਿਗੇਡ ਵਿਖੇ ਕੀਤਾ ਗਿਆ। ਇਸ ਮੌਕੇ ਵੀਰ ਨਾਰੀਆਂ ਦੇ ਮੁਸ਼ਕਿਲਾਂ ਦੇ ਹੱਲ ਲਈ ਵੱਖ-ਵੱਖ ਵਿਭਾਗਾਂ ਅਤੇ ਅਦਾਰਿਆਂ ਵੱਲੋਂ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਮੌਕੇ ‘ਤੇ ਹੱਲ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕਮਾਂਡਰ ਲੈਫਟੀਨੈਂਟ ਜਨਰਲ ਦੁਸ਼ਯੰਤ ਸਿੰਘ ਪਹੁੰਚੇ ।  ਇਸ ਮੌਕੇ ਉਹਨਾਂ ਨਾਲ ਵਾਜਰਾ ਆਰਮੀ ਵਾਈਵਜ ਵੈਲਫੇਅਰ ਐਸੋਸ਼ੀਏਸ਼ਨ ਦੀ ਜੋਨਲ ਪ੍ਰਧਾਨ ਸ੍ਰੀਮਤੀ ਉਸ਼ਾ ਸਿੰਘ ਵੀ ਹਾਜ਼ਿਰ ਸਨ। ਮਾਗਮ ਦੌਰਾਨ ਸਵਾਗਤੀ ਸ਼ਬਦ ਬੋਲਦਿਆਂ ਬ੍ਰਿਗੇਡੀਅਰ ਮੁਨੀਸ ਅਰੋੜਾ ਸਟੇਸ਼ਨ ਕਮਾਂਡਰ, ਲੁਧਿਆਣਾ ਮਿਲਟਰੀ ਸਟੇਸ਼ਨ ਨੇ ਦੱਸਿਆ ਕਿ ਇਸ ਸਮਾਗਮ ਦਾ ਮਕਸਦ ਜਿੱਥੇ ਸ਼ਹੀਦ ਫੌਜੀਆਂ ਨੂੰ ਯਾਦ ਕਰਨਾ ਹੈ ਓਥੇ ਸ਼ਹੀਦ ਫੌਜੀਆਂ ਦੀਆਂ ਵਿਧਵਾਵਾਂ ਦੀਆਂ ਸਮੱਸਿਆਵਾਂ ਨੂੰ ਹੱਲ ਨਾ ਵੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਸ੍ਰੀ ਆਰ.ਐਨ.ਢੋਕੇ ਵੀ ਹਾਜ਼ਿਰ ਸਨ ਨ੍ਹਾਂ ਨੇ ਵੀਰ ਨਾਰੀਆਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਸਮਾਗਮ ਦੌਰਾਨ ਵੀਰ ਨਾਰੀਆਂ ਦੀ ਸਿਹਤ ਜਾਂਚ ਲਈ ਮੈਡੀਕਲ ਕੈਂਪ ਦਾ ਆਯੋਜਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦੀ ਜਾਣਕਾਰੀ ਵੀ ਦਿੱਤੀ ਗਈ। ਇਸ ਮੌਕੇ ਵੀਰ ਨਾਰੀਆਂ ਨੂੰ ਲੋੜ ਅਨੁਸਾਰ ਵਹੀਲ ਚੇਅਰਜ, ਸੁਣਨ ਵਾਲੀਆਂ ਮਸ਼ੀਨਾਂ ਅਤੇ ਹੋਰ ਸਮੱਗਰੀ ਦੀ ਵੰਡ ਵੀ ਕੀਤੀ ਗਈ। ਸਮਾਗਮ ਦੌਰਾਨ 700 ਤੋਂ ਵਧੇਰੇ ਲੋਕਾਂ ਨੇ ਭਾਗ ਲਿਆ ਜਿੰਨਾ ਵਿੱਚ 101 ਵੀਰ ਨਾਰੀਆਂ 200 ਜੰਗੀ ਵਿਧਵਾਵਾਂ ਅਤੇ ਹੋਰ ਹਾਜ਼ਰ ਸਨ। ਸਮਾਗਮ ਦੌਰਾਨ ਸਨਅਤੀ ਈਕਾਈਆਂ ਨਾਲ ਸਬੰਧਿਤ ਕਈ ਮੁੱਖ ਸਖਸ਼ੀਅਤਾਂ ਵੀ ਹਾਜ਼ਿਰ ਸਨ। ਇਸ ਮੌਕੇ ਸਰਕਾਰੀ ਕਾਲਜ (ਲੜਕੀਆਂ) ਅਤੇ ਕੇ.ਵੀ.ਐਮ. ਸਕੂਲ ਦੇ ਵਿਦਿਆਰਥੀਆਂ ਵੱਲੋਂ ਪੇਸ਼ਕਾਰੀਆਂ ਵੀ ਦਿੱਤੀਆ ਗਈਆਂ।