ਕੌਮੀ ਨਿਊਟ੍ਰੀਸ਼ੀਅਨ ਮਿਸ਼ਨ 8 ਮਾਰਚ ਤੋਂ ਸ਼ਰੂ ਸਰਕਾਰੀ ਸਕੂਲਾਂ ਵਿੱਚ ਸਿਹਤ ਅਤੇ ਨਿਊਟ੍ਰਸ਼ੀਅਨ ਵਿਸ਼ੇ ‘ਤੇ ਕੁਇੱਜ਼ ਮੁਕਾਬਲੇ ਕੀਤੇ ਜਾਣਗੇ ਆਯੋਜਤ

0
1574

ਲੁਧਿਆਣਾ, 7 ਮਾਰਚ (ਸੀ ਐਨ ਆਈ )- ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਸਿਹਤ ਅਤੇ ਨਿਊਟ੍ਰਸ਼ੀਅਨ ਵਿਸ਼ੇ ‘ਤੇ ਕੁਇੱਜ਼ ਮੁਕਾਬਲੇ 8 ਮਾਰਚ ਨੂੰ ਆਯੋਜਿਤ ਕੀਤੇ ਜਾਣਗੇ ਤਾਂ ਜੋ ਵਿਦਿਆਰਥੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਜਾ ਸਕੇ, ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ‘ਤੇ (8 ਮਾਰਚ) ਰਾਜਸਥਾਨ ਦੇ ਜੁਨਜੁਨੂੰ ਜ਼ਿਲ੍ਹੇ ਵਿੱਚ ਸਿਹਤ ਅਤੇ ਨਿਊਟ੍ਰਸ਼ੀਅਨ ਮਿਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਮਿਸ਼ਨ ਦਾ ਮੁੱਖ ਨਿਸ਼ਾਨਾ ਨਿਊਟ੍ਰੀਸ਼ੀਅਨ ਸੰਬਧੀ ਸਮੱਸਿਆਵਾਂ ਅਤੇ ਜਨਮ ਸਮੇਂ ਬੱਚਿਆਂ ਦੇ ਘੱਟ ਭਾਰ ਦੀਆਂ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਨਾ ਹੈ।

ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਰੁਪਿੰਦਰ ਕੌਰ ਨੇ ਦੱਸਿਆ ਕਿ ਇਸੇ ਮਿਸ਼ਨ ਦੀ ਲੜੀ ਤਹਿਤ ਪੌਸ਼ਟਿਕਤਾ ਅਤੇ ਪੌਸ਼ਟਿਕ ਖੁਰਾਕ ਸਬੰਧੀ ਸਕੂਲ ਦੇ ਵਿਦਿਆਰਥੀਆਂ ਨੂੰ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਸਕੂਲ ਵਿਦਿਆਰਥੀਆਂ ਨੂੰ ਜੰਕ ਫੂਡ ਦੇ ਨੁਕਸਾਨ ਅਤੇ ਜਰੂਰੀ ਖੁਰਾਕ ਪ੍ਰਤੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਕੂਲਾਂ ਵਿੱਚ ਪੋਸਟਰ ਮੁਕਾਬਲੇ ਵੀ ਕਰਵਾਏ ਗਏ।

ਉਹਨਾਂ ਦੱਸਿਆ ਕਿ ”ਬੇਟੀ ਬਚਾਓ- ਬੇਟੀ ਪੜਾਓ” ਸਬੰਧੀ ਪੋਸਟਰ ਅਤੇ ਬੈਨਰ ਪ੍ਰਮੁੱਖ ਸਥਾਨਾਂ ‘ਤੇ ਲਗਾਏ ਗਏ ਹਨ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ 16 ਬਲਾਕਾਂ ਦੀਆਂ 2487 ਆਂਗਨਵਾੜੀਆਂ ਦੇ ਸਾਰੇ ਬੱਚਿਆਂ ਦਾ ਭਾਰ ਦੀ ਜਾਂਚ ਕੀਤੀ ਗਈ ਅਤੇ ਇਸ ਸਮੇਂ ‘ਤੇ ਬੱਚਿਆਂ ਦੀਆਂ ਮਾਵਾਂ ਨੂੰ ਸੰਤੁਸ਼ਟ ਖੁਰਾਕ ਦੇ ਫਾਇਦੇ ਦਸੇ ਗਏ।

ਜਿਲਾ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਭਾਰਤ ਸ੍ਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਨੈਸ਼ਨਲ ਨਿਊਟ੍ਰੀਸ਼ੀਅਨ ਮਿਸ਼ਨ ਨੂੰ ਸਾਰੇ ਆਂਗਨਵਾੜੀ ਸੈਂਟਰ ‘ਤੇ ਦੁਪਹਿਰ 1.00 ਵਜੇ ਤੋਂ 2.30 ਵਜੇ ਤੱਕ ਦਿਖਾਇਆ ਜਾਵੇਗਾ।