ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਖੰਨਾ ਪੁਲਿਸ ਨੇ ਫੁੱਲ ਭੇਟ ਕਰਕੇ ਕੀਤਾ ਠਿੱਠ

0
1389
  • ਆਵਾਜਾਈ ਨਿਯਮਾਂ ਦੀ ਪਾਲਣ ਕਰਨ ਲਈ ਪ੍ਰੇਰਿਆ

ਖੰਨਾ, 28 ਮਾਰਚ (ਸੀ ਐਨ ਆਈ )-ਸ੍ਰ. ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਟਰੈਫਿਕ ਨਿਯਮਾਂ ਸਬੰਧੀ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਵਿੱਚ ਅੱਜ  ਪੁਲਿਸ ਜਿਲਾ ਖੰਨਾ ਵਿਖੇ ਸ੍ਰੀ ਜਸਵੀਰ ਸਿੰਘ ਪੀ.ਪੀ.ਐਸ, ਕਪਤਾਨ ਪਿਲਸ (ਆਈ) ਖੰਨਾ, ਸ੍ਰੀ ਵਿਕਾਸ ਸੱਭਰਵਾਲ, ਪੀ.ਪੀ.ਐਸ, ਉਪ ਕਪਤਾਨ ਪਿਲਸ (ਸਥਾਨਕ) ਖੰਨਾ ਨੋਡਲ ਅਫਸਰ (ਟਰੈਫਿਕ), ਸ੍ਰੀ ਜਗਵਿੰਦਰ ਸਿੰਘ ਚੀਮਾ, ਉਪ ਕਪਤਾਨ ਪੁਲਿਸ, ਖੰਨਾ ਅਤੇ ਇੰਚਾਰਜ ਟਰੈਫਿਕ ਖੰਨਾ ਸਮੇਤ ਮਹਿਲਾ ਪੁਲਿਸ ਕਰਮਚਾਰੀਆਂ ਰਾਂਹੀਂ ਟੂ ਵਹੀਲਰ ਚਾਲਕਾਂ ਨੂੰ ਫੁੱਲ ਦੇ ਕੇ ਠਿੱਠ ਕਰਦਿਆਂ ਅਹਿਸਾਸ ਕਰਵਾਇਆ ਗਿਆ ਅਤੇ ਉਹਨਾਂ ਨੂੰ ਸਕੂਟਰ/ਮੋਟਰਸਾਈਕਲ ਚਲਾਉਂਦੇ ਸਮੇਂ ਖਾਸ ਤੌਰ ‘ਤੇ ਹੈਲਮਟ ਪਹਿਨਣ ਲਈ ਪ੍ਰੇਰਿਆ ਗਿਆ।
ਇਸ ਤੋਂ ਬਿਨਾ ਪੁਲਿਸ ਜਿਲਾ ਖੰਨਾ ਦੇ ਸਮੂਹ ਹਲਕਾ ਨਿਗਰਾਨ ਅਫਸਰ ਅਤੇ ਮੁੱਖ ਅਫਸਰ ਥਾਣਿਆਂ ਵੱਲੋਂ ਵੀ ਟਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਤੋਂ ਇਲਾਵਾ ਪਿਲਸ ਹੈੱਡ ਕੁਆਰਟਰ ਖੰਨਾ ਵਿਖੇ ਸਮੂਹ ਸਕੂਲਾਂ ਦੇ ਟਰਾਂਸਪੋਰਟ ਇੰਚਾਰਜਾਂ ਨਾਲ ਵਿਸ਼ੇਸ਼ ਤੌਰ ‘ਤੇ ਮੀਟਿੰਗ ਕਰਕੇ ਸੇਫ ਸਕੂਲ ਵਾਹਨ ਤਹਿਤ ਸਕੂਲੀ ਬੱਸਾਂ ਅਤੇ ਵੈਨਾਂ ਨੂੰ ਚਲਾਉਂਦੇ ਸਮੇਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾਂ ਦਾ ਧਿਆਨ ਰੱਖਿਆ ਜਾਵੇ।