ਜਿਲਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਕੱਟੇ 15 ਲੱਖ 18 ਹਜ਼ਾਰ ਤੋਂ ਵਧੇਰੇ ਰਾਸ਼ੀ ਦੇ ਚਾਲਾਨ-ਲੌਕਡਾਊਨ 5.0 ਅਤੇ ਅਨਲੌਕ 1.0 ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਡਿਪਟੀ ਕਮਿਸ਼ਨਰ

0
1421

ਲੁਧਿਆਣਾ, 3 ਜੂਨ (ਸੀ ਐਨ ਆਈ )-ਜਿਲਾ ਲੁਧਿਆਣਾ ਵਿੱਚ ਲੌਕਡਾਊਨ 5.0 ਅਤੇ ਅਨਲੌਕ 1.0 ਦੀ ਉਲੰਘਣਾ ਕਰਨ ਵਾਲਿਆਂ ‘ਤੇ ਜਿਲਾ ਪ੍ਰਸਾਸ਼ਨ ਅਤੇ ਪੁਲਿਸ ਵੱਲੋਂ ਸਖ਼ਤੀ ਵਧਾ ਦਿੱਤੀ ਗਈ ਹੈ। ਅਜਿਹੀਆਂ ਉਲੰਘਣਾਵਾਂ ਕਰਨ ‘ਤੇ ਹੁਣ ਤੱਕ 50 ਲੱਖ ਰੁਪਏ ਤੋਂ ਵਧੇਰੀ ਜੁਰਮਾਨਾ ਰਾਸ਼ੀ ਦੇ ਚਾਲਾਨ ਕੱਟੇ ਜਾ ਚੁੱਕੇ ਹਨ। ਮਿਤੀ 2 ਜੂਨ, 2020 ਨੂੰ ਇੱਕੋ ਦਿਨ 15 ਲੱਖ 18 ਹਜ਼ਾਰ 800 ਰੁਪਏ ਦੇ ਚਾਲਾਨ ਕੱਟੇ ਗਏ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਬੀਤੇ ਦਿਨੀਂ ਮਾਸਕ ਨਾ ਪਹਿਨਣ ‘ਤੇ 5563 ਚਾਲਾਨ ਕਰਕੇ 12 ਲੱਖ 95 ਹਜ਼ਾਰ 300 ਰੁਪਏ ਦੇ ਜੁਰਮਾਨੇ ਕੀਤੇ ਗਏ। ਇਸੇ ਤਰਾਂ ਜਨਤਕ ਥਾਵਾਂ ‘ਤੇ ਥੁੱਕਣ ਦੇ ਦੋਸ਼ ਵਿੱਚ 2171 ਚਾਲਾਨ ਕਰਕੇ 2 ਲੱਖ 22 ਹਜ਼ਾਰ 500 ਰੁਪਏ ਦੇ ਜੁਰਮਾਨੇ ਕੀਤੇ ਗਏ। ਇਸੇ ਤਰਾਂ ਦੋ ਵਿਅਕਤੀ ਇਕਾਂਤਵਾਸ ਦੀ ਉਲੰਘਣਾ ਕਰਨ ਦੇ ਦੋਸ਼ੀ ਵੀ ਪਾਏ ਗਏ ਜਿਲਾ ਨੂੰ 1000 ਰੁਪਏ ਜੁਰਮਾਨਾ ਕੀਤਾ ਗਿਆ।
‘ਸਖਤੀ ਨਾਲ ਰਾਹਤ ਦੇਣ’ ਬਾਰੇ ਨੀਤੀ ‘ਤੇ ਚੱਲਦਿਆਂ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਜ਼ਰੂਰੀ ਵਸਤਾਂ ਲੈਣ ਲਈ ਜੇਕਰ ਕੋਈ ਵੀ ਵਿਅਕਤੀ ਆਪਣੇ ਘਰ ਤੋਂ ਬਿਨਾਂ ਮਾਸਕ ਪਹਿਨੇ ਬਾਹਰ ਨਿਕਲਿਆ ਤਾਂ ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।