ਪੁਲਿਸ ਲਾਈਨਜ਼ ਲੁਧਿਆਣਾ ਵਿਖੇ ‘ਐਲਡਰਜ਼ ਡੇਅ’ ਮਨਾਇਆ, ਲੁਧਿਆਣਾ ਪੁਲਿਸ ਸੇਵਾਮੁਕਤ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਤਜ਼ਰਬੇ ਦਾ ਫਾਇਦਾ ਲਵੇਗੀ-ਪੁਲਿਸ ਕਮਿਸ਼ਨਰ,

0
1285

ਲੁਧਿਆਣਾ, 17 ਦਸੰਬਰ (ਸੀ ਐਨ ਆਈ )-ਪੁਲਿਸ ਕਮਿਸ਼ਨਰ ਲੁਧਿਆਣਾ ਸ਼੍ਰੀ ਆਰ.ਐਨ.ਢੋਕੇ ਦੀ ਰਹਿਨੁਮਾਈ ਵਿੱਚ ਪੁਲੀਸ ਲਾਈਨਜ਼ ਲੁਧਿਆਣਾ ਵਿੱਚ ‘ਐਲਡਰਜ਼ ਡੇਅ’ ਮਨਾਇਆ ਗਿਆ।ਇਸ ਮੌਕੇ ਲਗਭਗ 100 ਰਿਟਾਇਰਡ ਪੁਲਿਸ ਮੁਲਾਜ਼ਮਾਂ ਨੇ ਭਾਗ ਲਿਆ।ਜਿਨ੍ਹਾਂ ਵਿੱਚ ਕਾਂਸਟੇਬਲ ਤੋਂ ਲੈ ਕੇ ਰਿਟਾਇਰਡ ਡੀ.ਜੀ.ਪੀ. ਰੈਂਕ ਦੇ ਅਫ਼ਸਰ ਸ਼ਾਮਿਲ ਸਨ।ਪ੍ਰੋਗਰਾਮ ਦੀ ਸ਼ੁਰੂਆਤ ਪਿਛਲੇ ਸਾਲ ਸਵਰਗਵਾਸ ਹੋ ਚੁੱਕੇ ਰਿਟਾਇਰਡ ਮੁਲਾਜ਼ਮਾਂ ਦੇ ਨਾਮ ਪੜਕੇ ਉਹਨਾਂ ਦੀ ਯਾਦ ਵਿੱਚ 2 ਮਿੰਟ ਦੇ ਮੌਨ ਨਾਲ ਕੀਤੀ ਗਈ।
ਇਸ ਮੌਕੇ ਪੁਲਿਸ ਕਮਿਸ਼ਨਰ ਲੁਧਿਆਣਾ ਸ਼੍ਰੀ ਢੋਕੇ ਵੱਲੋਂ ਸਾਰੇ ਰਿਟਾਇਰਡ ਮੁਲਾਜ਼ਮਾਂ ਨੂੰ ਇਸ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਉਹਨਾਂ ਦੀਆਂ ਦੁੱਖ਼ ਤਕਲੀਫ਼ਾਂ ਦੇ ਸੁਝਾਅ ਸੁਣੇ ਗਏ।ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹਨਾਂ ਨੂੰ ਸਾਰੇ ਰਿਟਾਇਰਡ ਮੁਲਾਜਮਾਂ ‘ਤੇ ਮਾਣ ਹੈ।ਉਹਨਾਂ ਕੋਲ ਮਹਿਕਮਾ ਪੁਲਿਸ ਦੀ ਨੌਕਰੀ ਦਾ ਬੜਾ ਤਜ਼ਰਬਾ ਹੈ।ਉਹਨਾਂ ਦੇ ਇਸ ਤਜ਼ਰਬੇ ਨਾਲ ਉਹ ਮੌਜੂਦਾ ਪੁਲਿਸ ਅਫਸਰਾਂ ਨੂੰ ਟ੍ਰੇਨਿੰਗ ਦੇ ਕੇ ਅਤੇ ਤਫ਼ਤੀਸ਼ ਵਿੱਚ ਸੇਵਾਵਾਂ ਲੈ ਕੇ ਲੁਧਿਆਣਾ ਵਾਸੀਆਂ ਨੂੰ ਹੋਰ ਵਧੀਆ ਪੁਲਿਸ ਪ੍ਰਸ਼ਾਸ਼ਨ ਦੇਣ ਦੀ ਕੋਸ਼ਿਸ਼ ਕਰਨਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਪੁਲਿਸ ਸ਼੍ਰੀ ਧਰੂਮਨ ਹਰਸ਼ਦਰਾਏ ਨਿੰਬਾਲੇ ਵੱਲੋਂ ਵੀ ਸਾਰੇ ਰਿਟਾਇਰਡ ਪੁਲਿਸ ਮੁਲਾਜਮਾਂ ਦੀ ਬਹੁਤ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਉਹਨਾਂ ਦੀ ਬਦੌਲਤ ਹੀ ਅੱਤਵਾਦ ਮੁਕਤ ਪੰਜਾਬ ਸਾਨੂੰ ਨਸੀਬ ਹੋਇਆ ਹੈ। ਊਨਾ ਯਕੀਨ ਦਿਵਾਇਆ ਕਿ ਰਿਟਾਇਰਡ ਮੁਲਾਜ਼ਮਾਂ ਦੀ ਸੇਵਾ ਲਈ ਲੁਧਿਆਣਾ ਪੁਲਿਸ ਹਮੇਸ਼ਾਂ ਤਿਆਰ ਹੈ।ਪੁਲਿਸ ਦਫ਼ਤਰਾਂ ਵਿੱਚ ਉਹਨਾਂ ਦਾ ਖਿੜੇ ਮੱਥੇ ਸਵਾਗਤ ਹੈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ਼੍ਰੀ ਸੰਦੀਪ ਗਰਗ, ਸਹਾਇਕ ਕਮਿਸ਼ਨਰ ਪੁਲਿਸ ਸ੍ਰੀਮਤੀ ਰੁਪਿੰਦਰ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।