ਅਬੋਹਰ ਵਿੱਚ ਹੋਏ ਭੀਮ ਹੱਤਿਆ ਕਾਂਡ ਮਾਮਲੇ ਦੀ ਸੀ ਬੀ ਆਈ ਜਾਂਚ ਕਰਵਾਉਣ ਦੀ ਮੰਗ

0
2417

ਅਬੋਹਰ 18 ਦਿਸ੍ਬਰ (ਸੁਰਿੰਦਰ ਸਿੰਘ ) ਅਬੋਹਰ ਵਿੱਚ ਹੋਏ ਭੀਮ ਹੱਤਿਆ ਕਾਂਡ ਦੇ ਮੁੱਖ ਦੋਸ਼ੀਆਂ ਦੀ ਗਿਰਫਤਾਰੀ ਨਾ ਹੋਣ ਦੇ ਵਿਰੋਧ ਵਿੱਚ ਅੱਜ ਫਾਜਿਲਕਾ ਦੇ ਬਾਲਮੀਕ ਸਮੁਦਾਏ ਦੇ ਲੋਕਾਂ ਨੇ ਫਿਰੋਜਪੁਰ ਫਾਜਿਲਕਾ ਰੋਡ ਪੰਜਾਬ ਅਤੇ ਰਾਜਸਥਾਨ ਨੂੰ ਜੋੜਨ ਵਾਲਾ ਨੇਸ਼ਨਲ ਹਾਈਵੇ ਕੀਤਾ ਜਾਮ
ਪੰਜਾਬ ਦੇ ਜਿਲੇ ਫਾਜਿਲਕਾ ਵਿੱਚ ਹੋਏ ਭੀਮ ਹਤਿਆਕਾਂਡ ਦੇ ਮੁੱਖ ਦੋਸ਼ੀਆਂ ਪੰਜਾਬ ਦੇ ਪ੍ਰਮੁੱਖ ਸ਼ਰਾਬ ਵਿਅਵਸਾਈ ਸ਼ਿਵ ਲਾਲ ਡੋਡਾ ਉਰਫ਼ ਸ਼ੋਲੀ ਅਤੇ ਉਸਦੇ ਭਤੀਜੇ ਅਮਿਤ ਡੋਡਾ ਦੀ ਗਿਰਫਤਾਰੀ ਵਿੱਚ ਹੋ ਰਹੀ ਦੇਰੀ ਅਤੇ ਪੰਜਾਬ ਪੁਲਿਸ ਦੀ ਢੀਲੀ ਕਾਰਗੁਜਾਰੀ ਦੇ ਕਾਰਨ ਬਾਲਮੀਕ ਸਮੁਦਾਏ ਵਿੱਚ ਰੋਸ਼ ਵਧਦਾ ਜਾ ਰਿਹਾ ਹੈ ਜਿਸਦੇ ਚਲਦੇ ਅੱਜ ਬਾਲਮੀਕ ਸਮੁਦਾਏ ਦੇ ਲੋਕਾ ਦੁਆਰਾ ਪੰਜਾਬ ਰਾਜਸਥਾਨ ਨੂੰ ਜੋੜਨ ਵਾਲਾ ਨੇਸ਼ਨਲ ਹਾਇਵੇ ਉੱਤੇ ਜਾਮ ਲਗਾਇਆ ਅਤੇ ਪੰਜਾਬ ਪੁਲਿਸ ਦੇ ਖਿਲਾਫ ਨਾਰੇਬਾਜੀ ਕਰ ਰੋਸ਼ ਪ੍ਰਦਰ੍ਸ਼ਨ ਕਰ ਹੱਤਿਆ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਗਿਰਫਤਾਰ ਕਰਣ ਦੀ ਮੰਗ ਕੀਤੀ
ਮੀਡੀਆ ਨਾਲ ਗੱਲ ਕਰਦੇ ਹੋਏ ਬਾਲਮੀਕ ਸਮੁਦਾਏ ਦੇ ਲੋਕਾ ਨੇ ਕਿਹਾ ਕਿ ਪੰਜਾਬ ਵਿੱਚ ਦਸ ਸਾਲ ਤੱਕ ਆਤੰਕਵਾਦ ਰਿਹਾ ਪਰ ਹੱਥ ਪੈਰ ਕੱਟਣ ਵਾਲੀ ਅਜਿਹੀ ਘਿਨੋਨੀ ਵਾਰਦਾਤ ਉਸ ਸਮੇਂ ਵੀ ਨਹੀ ਹੋਈ ਅਤੇ ਪੁਲਿਸ ਦੁਆਰਾ ਗਿਰਫਤਾਰ ਕੀਤੇ ਗਏ ਸ਼ਰਾਬ ਮਾਫਿਆ ਦੇ ਕ੍ਰਿਦਿਆ ਦੀ ਗਿਰਫਤਾਰੀ ਉੱਤੇ ਅਸੰਤੁਸ਼ਟਿ ਜਾਹਿਰ ਕਰਦੇ ਕਿਹਾ ਕਿ ਮੂੱਖ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਜਾਵੇ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੋ ਦਲਿਤਾਂ ਉੱਤੇ ਜ਼ੁਲਮ ਹੋ ਰਹੇ ਹਨ ਸਰਕਾਰ ਅਤੇ ਪ੍ਰਸ਼ਾਸ਼ਨ ਦੁਆਰਾ ਉਨ੍ਹਾਂ ਦੀ ਅਨਦੇਖੀ ਕੀਤੀ ਗਈ ਹੈ ਓਹਨਾ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਇਸ ਸਾਰੇ ਮਾਮਲੇ ਦੀ ਸੀ ਬੀ ਆਈ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਕਿਹਾ ਦੀ ਜਦੋਂ ਤੱਕ ਇਸ ਹਤਿਆਕਾਂਡ ਦੇ ਮੁੱਖ ਦੋਸ਼ੀਆਂ ਨੂੰ ਗਿਰਫਤਾਰ ਨਹੀ ਕੀਤਾ ਗਿਆ ਓਹਨਾ ਦਾ ਸੰਗਰਸ਼ ਜਾਰੀ ਰਹੇਗਾ
ਫਾਜ਼ਿਲਕਾ ਤੋ ਕੇਮਰਾਮੇਨ ਇੰਦਰਜੀਤ ਸਿੰਘ ਦੇ ਨਾਲ ਰਣਜੀਤ ਸਿੰਘ ਦੀ ਰਿਪੋਰਟ