ਫਾਜਿਲਕਾ ਪੁਲਿਸ ਨੂ ਮਿਲੀ ਵੱਡੀ ਸਫਲਤਾ 34 ਪੇਟੀਆ ਦੇਸੀ ਅਤੇ 2 ਪੇਟੀਆ ਅੰਗਰੇਜੀ ਸ਼ਰਾਬ ਸਣੇ ਇਕ ਦੋਸ਼ੀ ਕਾਬੂ ਅਤੇ ਇਕ ਸਾਥੀ ਫਰਾਰ

0
1546

ਥਾਣਾ ਸਿਟੀ ਪੁਲਿਸ ਨੇ ਵੱਡੀ ਮਾਤਰਾ ‘ਚ ਨਾਜਾਇਜ਼ ਦੇਸੀ ਸ਼ਰਾਬ ਠੇਕਾ ਬਰਾਮਦ ਕੀਤੀ ਹੈ | ਜਿਸ ਦੀ ਜਾਣਕਾਰੀ ਦਿੰਦੇ ਥਾਣਾ ਸਿਟੀ ਦੇ ਐਸ ਏਚ ਓ ਸੁਰਿੰਦਰ ਸਿੰਘ ਨੇ ਦਸਿਆ ਕਿ ਏ.ਐਸ.ਆਈ. ਤਿਲਕ ਰਾਜ ਨੂੰ ਗੁਪਤ ਸੂਚਨਾ ਮਿਲੀ ਕਿ ਵਿਕਾਸ ਕੁਮਾਰ ਵਾਸੀ ਰਾਧਾ ਸੁਆਮੀ ਕਾਲੋਨੀ ਅਤੇ ਸੋਨੂੰ ਵਾਸੀ ਪਿੰਡ ਪੰਨੀ ਵਾਲਾ ਨਾਜਾਇਜ਼ ਸ਼ਰਾਬ ਠੇਕਾ ਵੇਚ ਰਹੇ ਹਨ ਜਿਸ ਤੇ ਤੁਰੰਤ ਕਾਰਵਾਈ ਕਰਦਿਆ ਸਿਟੀ ਪੁਲਿਸ ਦੇ ਏ.ਐਸ.ਆਈ. ਤਿਲਕ ਰਾਜ ਵੱਲੋ ਪੁਲਿਸ ਪਾਰਟੀ ਨਾਲ ਰਾਧਾ ਸੁਆਮੀ ਕਾਲੋਨੀ ‘ਚ ਛਾਪੇਮਾਰੀ ਕੀਤੀ ਤਾਂ ਵਿਕਾਸ ਕੁਮਾਰ ਕਾਬੂ ਆ ਗਿਆ ਤੇ ਉਸ ਕੋਲੋਂ ਭਾਰੀ ਮਾਤਰਾ ‘ਚ ਠੇਕਾ ਸ਼ਰਾਬ ਦੇਸੀ ਦੀਆ 34 ਪੇਟੀਆ ਅਤੇ 2 ਪੇਟੀਆ ਅੰਗ੍ਰੇਜੀ ਸ਼ਰਾਬ ਬਰਾਮਦ ਹੋਈ ਹੈ ਜਿਸ ਤੇ ਕਾਰਵਾਈ ਕਰਦਿਆ ਇਨ੍ਹਾਂ ਦੋਵਾ ਦੋਸ਼ੀਆ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ |ਅਤੇ ਵਿਕਾਸ ਕੁਮਾਰ ਨੂ ਜੇਲ ਭੇਜ ਦਿੱਤਾ ਹੈ ਅਤੇ ਦੂਸਰੇ ਦੋਸ਼ੀ ਦੀ ਗਿਰਫਤਾਰੀ ਲਈ ਪੁਲਿਸ ਵੱਲੋ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਨੂ ਜਲਦ ਗਿਰਫਤਾਰ ਕੀਤਾ ਜਾਏਗਾ