ਟਰੈਫਿਕ ਸੈਲ ਵੱਲੋਂ ਵਾਹਨਾ ਪਿੱਛੇ ਰਿਫਲੈਕਟਰ ਲਗਾਏ।

0
1195

ਜੰਡਿਆਲਾ ਗੁਰੂ 28 ਦਿਸਮ੍ਬਰ ( ਕੁਲਜੀਤ ਸਿੰਘ) ਜਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਤੇ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਪ੍ਰਭਦਿਆਲ ਸਿੰਘ ਅਤੇ ਹੈਢ ਕਾਂਸਟੇਬਲ ਇੰਦਰਮੋਹਣ ਸਿੰਘ ਵੱਲੋਂ ਪਿੰਡ ਧਾਰੜ ਦੀ ਨਹਿਰ ਦੇ ਪੁਲ ਤੇ ਇੱਕ ਵਿਸੇਸ਼ ਨਾਕਾ ਲਗਾ ਕੇ ਵੱਖ ਵੱਖ ਵਾਹਨਾਂ ਤੇ ਰਿਫਲੈਕਟਰ ਅਤੇ ਵਾਹਨ ਚਾਲਕਾਂ ਨੂੰ ਟਰੈਫਿਕ ਦੇ ਗੁਰ ਸਿਖਾਏ ਤੇ ਟਰੈਫਿਕ ਦੀ ਜਾਣਕਾਰੀ ਭਰਭੂਰ ਪੈਫਲੈਂਟ ਵੀ ਵੰਡੇ।ਇਸ ਮੌਕੇ ਪ੍ਰਭਦਿਆਲ ਸਿੰਘ ਪੱਤਰਕਾਰਾਂ ਨਾਲ ਗੱਲ ਕਰਦਿਆ ਦੱਸਿਆ ਕਿ ਅੱਜ ਕੱਲ ਧੁੰਦ ਦਾ ਮੌਸਮ ਹੋਣ ਕਾਰਨ ਸੜਕ ਹਾਦਸਿਆਂ ਦਾ ਖਤਰਾ ਵਧ ਜਾਂਦਾ ਹੈ ਇਸ ਲਈ ਸਾਨੂੰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਵਿਸੇਸ਼ ਹਦਾਇਤਾਂ ਜਾਰੀ ਕੀਤੀਆ ਗਈਆ ਹਨ ਕਿ ਜਿੰਨਾਂ ਵਾਹਨਾ ਤੇ ਰਿਫਲੈਕਟਰ ਨਹੀ ਲੱਗੇ ਉਹਨਾ ਦੇ ਗਾਏ ਜਾਣ ਅਤੇ ਹੋਰਨਾ ਨੂੰ ਵੀ ਹਦਾਇਤ ਕਰੋ ਕਿ ਬਿੰਨਾ ਰਿਫਲੈਕਟਰ ਤੋ ਕੋਈ ਵੀ ਵਾਹਨ ਸੜਕ ਤੇ ਨਾ ਚਲਾਇਆ ਜਾਵੇ।ਉਹਨਾ ਰਿਫਲੈਕਟਰ ਬਾਰੇ ਗੱਲ ਕਰਦਿਆ ਦੱਸਿਆ ਕਿ ਇਹ ਇੱਕ ਹਨੇਰੇ ਵਿੱਚ ਅਤੇ ਧੂੰਦ ਵਿੱਚ ਚਮਕਣ ਵਾਲਾ ਸਟਿਕਰ ਹੁੰਦਾ ਹੈ ਜਿਸ ਨਾਲ ਪਿੱਛੋ ਆਉਣ ਵਾਲੇ ਵਾਹਨ ਚਾਲਕ ਨੂੰ ਦੂਰ ਤੋ ਹੀ ਪਤਾ ਲੱਗ ਜਾਂਦਾ ਹੈ ਕਿ ਅੱਗੇ ਕੋਈ ਵਾਹਨ ਜਾ ਰਿਹਾ ਹੈ ਜਿਸ ਨਾਲ ਐਕਸੀਡੈਂਟ ਹੋਣ ਦਾ ਖਤਰਾ ਟਲ ਜਾਂਦਾ ਹੈ ।ਇਸ ਮੌਕੇ ਰਜੇਸ਼ ਛਾਬੜਾ,ਸੁਰਿੰਦਰ ਸਿੰਘ,ਬਲਜੀਤ ਸਿੰਘ,ਮਨਜਿੰਦਰ ਸਿੰਘ ਤੇ ਹਰਮੀਤ ਸਿੰਘ ਆਦਿ ਹਾਜਰ ਸਨ।