40 ਵੇ ਹਾਕੀ ਟੂਰਨਾਮੈਟ ਦਾ ਉਦਘਾਟਨ

0
2905

ਨਾਭਾ 21  ਦਿਸਮ੍ਬਰ ( ਰਾਜੇਸ਼ ਬਜਾਜ ) ਦੁਨੀਆ ਭਰ ਵਿਚ ਮਸਹੂਰ ਰਿਆਸਤੀ ਸਹਿਰ ਨਾਭਾ ਦਾ ਆਲ ਇੰਡੀਆ ਲਿੰਬਰਲਜ ਹਾਕੀ ਟੂਰਨਾਮੈਟ ਕਿਸੇ ਜਾਣ ਪਹਿਚਾਣ ਦਾ ਮਹੁਤਾਜ ਨਹੀ। ਇਹ ਪੰਜਾਬ ਦਾ ਪਹਿਲਾ ਟੂਰਨਾਮੈਟ ਹੈ ਜੋ ਲਗਾਤਾਰ 40 ਸਾਲਾ ਤੋ ਚੱਲਦਾ ਆ ਰਿਹਾ ਹੈ। ਅੱਜ 40 ਵੇ ਹਾਕੀ ਟੂਰਨਾਮੈਟ  ਦਾ ਉਦਘਾਟਨ ਪਵਨ ਕੁਮਾਰ ਟੀਨੂੰ  ਚੀਫ ਪਾਰਲੀਮਾਨੀ ਸਕੱਤਰ ਪੰਜਾਬ ਸਰਕਾਰ ਅਤੇ ਸਪੋਰਟਸ ਯੂਥ ਸਰਵਿਸਜ ਨੇ ਕੀਤਾ । ਇਸ ਟੂਰਨਾਮੈਟ ਵਿਚ ਹਾਕੀ ਦੀਆ ਦੇਸ ਭਰ ਤੋ  20 ਟੀਮਾ ਭਾਗ ਲੈ ਰਹੀਆ ਹਨ। ਪਵਨ ਕੁਮਾਰ ਟੀਨੂੰ ਨੇ ਇਸ ਟੂਰਨਾਮੈਟ ਦੀ ਸਲਾਘਾ ਕੀਤੀ ਉੱਥੇ ਹੀ ਨਾਭਾ ਦੇ ਗਰਾਊਡ ਵਿਚ ਆਸਟੋ ਟਰਫ ਲਗਾਵਾਉਣ ਦਾ ਭਰੋਸਾ ਦਿੱਤਾ।

ਪਿੱਛਲੇ 40 ਸਾਲਾ ਤੋ ਲਗਾਤਾਰ ਚੱਲ ਰਹੇ ਲਿਬਰਲਜ ਹਾਕੀ ਟੂਰਨਾਮੈਟ ਵਿਚ ਹੁਣ ਤੱਕ ਪਾਕਿਸਤਾਨ , ਬੰਗਲਾਦੇਸ ਤੋ ਇਲਾਵਾ ਵਿਦੇਸਾ ਦੀਆ ਟੀਮਾਭਾਗ ਲੈ ਚੁਕੀਆ ਹਨ। ਪਰ  ਨਾਭਾ ਸਹਿਰ ਦੇ ਪੰਜਾਬ ਪਬਲਿਕ ਸਕੂਲ ਦੇ ਗਰਾਊਡ ਵਿਚ ਆਸਟੋ ਟਰਫ  ਨਾ ਹੋਣ ਕਾਰਨ ਹੁਣ ਨਾਮੀ ਟੀਮਾ ਇਸ ਟੂਰਨਾਮੈਟ ਵਿਚ ਭਾਗ ਨਹੀ ਲੈ ਰਹੀਆ ।   40 ਵੇ ਲਿਬਰਲਜ ਹਾਕੀ ਟੂਰਨਾਮੈਟ ਵਿਚ 20 ਟੀਮਾ ਭਾਗ ਲੈ ਰਹੀਆ ਹਨ ਇਹ ਟੂਰਨਾਮੈਟ 21 ਦਸੰਬਰ ਤੋ ਲੈ ਕੇ 27 ਦਸੰਬਰ ਤੱਕ ਚੱਲੇਗਾ। ਇਸ ਟੂਰਨਾਮੈਟ ਦਾ ਉਦਘਾਟਨ  ਅੱਜ ਪਵਨ ਕੁਮਾਰ ਟੀਨੂੰ  ਚੀਫ ਪਾਰਲੀਮਾਨੀ ਸਕੱਤਰ ਪੰਜਾਬ ਸਰਕਾਰ ਅਤੇ ਸਪੋਰਟਸ ਯੂਥ ਸਰਵਿਸਜ ਨੇ ਝੰਡਾ ਲਹਿਰਾ ਕੇ ਕੀਤਾ ਇਸ ਮੋਕੇ ਤੇ ਉਹਨਾ ਨਾਲ ਵਿਨਰਜੀਤ ਸਿੰਘ ਗੋਲਡੀ ਵਾਇਸ ਚੈਅਰਮੈਨ ਪੀ.ਆਰ.ਟੀ.ਸੀ  ਵੀ ਉਚੇਚੇ ਤੋਰ ਤੇ ਪਹੁੰਚੇ। ਇਸ ਮੋਕੇ ਤੇ ਹਾਕੀ ਦੇ ਦੋ ਮੈਚ ਖੇਡੇ ਗਏ। ਪਹਿਲਾ ਮੈਚ ਐਸ.ਏ.ਆਈ ਹੋਸਟਲ ਕੁਰਕਸੇਤਰਾ  ਅਤੇ ਟੀ.ਐਚ.ਕਲੱਬ ਸਾਹਜਾਨਪੁਰ ਦਰਮਿਆਨ ਖੇਡਿਆ ਗਿਆ ਜਿਸ ਵਿਚ ਕੁਰਕੇਸਤਰਾ ਦੀ ਟੀਮ ਨੇ ਸਾਹਜਾਨਪੁਰ ਦੀ ਟੀਮ ਨੂੰ 10 – 1 ਦੇ ਫਰਕ ਨਾਲ ਹਰਾ ਦਿੱਤਾ। ਦੂਜੇ ਮੈਚ ਵਿਚ ਐਸ.ਜੀ.ਪੀ.ਸੀ ਅ੍ਰਮਿਤਸਰ ਅਤੇ ਬਾਬਾ ਫਰੀਦ ਅਕੈਡਮੀ ਫਰੀਦਕੋਟ ਦਰਮਿਆਨ ਖੇਡਿਆ ਗਿਆ ਜਿਸ ਵਿਚ ਅ੍ਰਮਿਤਸਰ ਦੀ ਟੀਮ ਨੇ ਬਾਬਾ ਫਰੀਦ ਅਕੈਡਮੀ ਦੀ ਟੀਮ ਨੂੰ 2 – 1 ਦੇ ਫਰਕ ਲਾਲ ਹਰਾ ਦਿੱਤਾ। ਇਸ ਮੋਕੇ ਤੇ ਲਿਬਰਲਜ ਆਲ ਇੰਡੀਆ ਹਾਕੀ ਦੇ ਪ੍ਰਧਾਨ ਗੁਰਕਰਨ ਸਿੰਘ ਬੈਸ ਨੇ ਕਿਹਾ ਕਿ ਪੰਜਾਬ ਵਿਚ ਇਕੋ ਇੱਕ ਨਾਭਾ ਦਾ ਟੂਰਨਾਮੈਟ ਹੈ ਜੋ ਲਗਾਤਾਰ 40 ਸਾਲਾ ਤੋ ਚਲਦਾ ਆ ਰਿਹਾ ਹੈ। ਪਰ ਜਿਸ ਲੈਵਲ ਤੇ ਇਹ ਟੂਰਨਾਮੈਟ ਹੈ ਉਸ ਲੈਵਲ ਤੇ ਗਰਾਊਡ ਵਿਚ ਸਹੂਲਤਾ ਨਹੀ ਹਨ ਕਿਉਕਿ ਅਜੇ ਤੱਕ ਗਰਾਊਡ ਵਿਚ ਆਸਟੋ ਟਰਫ ਦੀ ਸਹੂਲਤ ਹੀ ਨਹੀ ਹੈ ਅਤੇ ਜਿਆਦਾ ਤਰ ਨਾਮੀ ਟੀਮਾ ਇਸ ਗਰਾਸ ਮੈਦਾਨ ਤੇ ਖੇਡਣ ਨਹੀ ਆਉਦੀਆ ਕਿÀਕਿ ਗਰਾਸ ਮੈਦਾਨ ਤੇ ਖਿਡਾਰੀਆ ਨੂੰ ਸੱਟ ਲੱਗਣ ਦਾ ਡਰ ਰਹਿੰਦਾ ਹੈ। ਇਸ ਮੋਕੇ ਤੇ ਉਹਨਾ ਵੰਲੋ ਸਰਕਾਰ ਤੋ ਮੰਗ ਕੀਤੀ ਕਿ ਨਾਭਾ ਸਹਿਰ ਦੇ ਗਰਾਊਡ ਵਿਚ ਆਸਟੋ ਟਰਫ ਲੱਗਣਾ ਚਾਹੀਦਾ ਹੈ। ਇਸ ਮੋਕੇ ਤੇ ਪਵਨ ਕੁਮਾਰ ਟੀਨੂੰ  ਚੀਫ ਪਾਰਲੀਮਾਨੀ ਸਕੱਤਰ ਪੰਜਾਬ ਸਰਕਾਰ ਅਤੇ ਸਪੋਰਟਸ ਯੂਥ ਸਰਵਿਸਜ ਨੇਕਿਹਾ ਕਿ ਇਹ ਬਹੁਤ ਵੱਡੀ ਮਿਸਾਲ ਹੈ ਕਿ ਲਗਾਤਾਰ ਪਿਛਲੇ 40 ਸਾਲਾ ਤੋ ਇਹ ਹਾਕੀ ਟੂਰਨਾਮੈਟ ਚੱਲ ਰਿਹਾ ਹੈ ਅਤੇ ਅਸੀ ਛੇਤੀ ਹੀ ਗਰਾਊਡ ਵਿਚ ਅਸਟੋ ਟਰਫ ਲਗਵਾਉਣ ਦੀ ਸਿਫਾਰਸ ਕਰਾਗੇ ਕਿਉਕਿ ਹਾਕੀ ਟੂਰਨਾਮੈਟ ਆਲ ਇੰਡੀਆ ਲੈਵਲ ਦਾ ਹੈ। ਇਸ ਮੋਕੇ ਤੇ ਵਿਨਰਜੀਤ ਸਿੰਘ ਗੋਲਡੀ ਵਾਇਸ ਚੈਅਰਮੈਨ ਪੀ.ਆਰ.ਟੀ.ਸੀ ਪੰਜਾਬ ਨੇ ਕਿਹਾ ਕਿ ਅਸੀ ਛੇਤੀ ਹੀ ਸਰਕਾਰੀ ਬੱਸਾ ਵਿਚ ਖਿਡਾਰੀਆ ਲਈ ਬੱਸ ਪਾਸ ਦੀ ਸਹੂਲਤ ਦੇਣ ਦਾ ਉਪਰਾਲਾ ਕਰਨ ਜਾ ਰਹੇ ਹਾ ਕਿਉਕਿ ਖਿਡਾਰੀ ਹੀ ਸਾਡੇ ਦੇਸ ਦਾ ਭਵਿੱਖ ਹਨ।