ਇੰਡੀਅਨ ਗੈਸ ਪਲਾਟ ਦੇ ਖਾਲੀ ਸਿੰਲਡਰਾ ਦੇ ਬੇਕਾਬੂ ਟਰੱਕ ਨੇ ਨੋਜਵਾਨ ਨੂੰ ਕੁੱਚਲ ਦਿੱਤਾ

0
1416

ਨਾਭਾ 10  ਦਿਸਮ੍ਬਰ ( ਰਾਜੇਸ਼ ਬਜਾਜ ) ਪੰਜਾਬ ਵਿਚ ਦਿਨੋ ਦਿਨ ਸੜਕ ਹਾਦਸਿਆ ਵਿਚ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਅਨੇਕਾ ਹੀ ਸੜਕ ਹਾਦਸਿਆ ਵਿਚ ਕੀਮਤੀ ਜਾਨਾ ਮੋਤ ਦੇ ਮੂੰਹ ਵਿਚ ਜਾ ਰਹੀਆ ਹਨ। ਇਸ ਤਰਾ ਦੀ ਘਟਨਾ ਵਾਪਰੀ ਨਾਭਾ ਸਹਿਰ ਵਿਖੇ ਜਿੱਥੇ ਤੇਜ ਰਫਤਾਰ ਖਾਲੀ ਸਿੰਲਡਰਾ ਦੇ ਟਰੱਕ ਨੇ ਮੋਟਰਸਾਇਕਲ ਸਵਾਰ ਨੂੰ ਕੁੱਚਲ ਦਿੱਤਾ ਜਿਸ ਦੀ ਮੋਕੇ ਤੇ ਮੋਤ ਹੋ ਗਈ । ਇਹ ਹਾਦਸਾ ਐਨਾ ਜਬਰਦਸਤ ਸੀ ਕਿ ਬੇਕਾਬੂ ਹੋਇਆ ਟਰੱਕ ਬਿਜਲੀ ਦੇ ਖੱਬੇ ਨਾ ਜਾ ਟਕਰਾਇਆ ਅਤੇ ਵੱਡਾ ਹਾਦਸਾ ਹੋਣੋ ਟੱਲ ਗਿਆ। ਪੁਲਿਸ ਨੇ ਲਾਸ ਨੂੰ ਕਬਜੇ ਵਿਚ ਲੈ ਕੇ ਟਰੱਕ ਚਾਲਕ ਦੀ ਭਾਲ ਸੁਰੂ ਕਰ ਦਿੱਤੀ ਹੈ।

ਅੱਜ ਸਵੇਰੇ ਨਾਭਾ ਭਵਾਨੀਗੜ ਰੋੜ ਤੇ ਬਣੇ ਓਵਰਬ੍ਰਿਜ ਦੇ ਕੋਲ ਮੋਟਰਸਾਇਕਲ ਤੇ ਸਵਾਰ ਸਨੀ ਨਾਮਕ 27 ਸਾਲਾ ਦਾ ਲੜਕੇ ਦੀ ਤੇਜ ਰਫਤਾਰ ਟਰੱਕ ਜੋ ਕਿ । ਇਹ ਟਰੱਕ ਖਾਲੀ ਸਿੰਲਡਰਾ ਦਾ ਭਰਿਆ ਹੋਇਆ ਸੀ ਅਤੇ ਇਹ ਟਰੱਕ ਬਿਜਲੀ ਦੇ ਖੱਬੇ ਵਿਚ ਜਾ ਲੱਗਾ ਅਤੇ ਤਾਰਾ ਮੇਨ ਹਾਈਵੇਅ ਸੜਕ ਤੇ ਆ ਗਈਆ ਜੇਕਰ ਟਰੱਕ ਗੈਸ ਸਿੰਲਡਰਾ ਦਾ ਭਰਿਆ ਹੰਦਾ ਤਾ ਸਾਇਦਾ ਇੱਕ ਵੱਡਾ ਹਾਦਸਾ ਹੋ ਸਕਦਾ ਸੀ । ਇਸ ਮੋਕੇ ਦੇ ਗਵਾਹ ਕਰਮਜੀਤ ਨੇ ਦੱਸਿਆ ਕਿ ਟਰੱਕ ਦੀ ਰਫਤਾਰ ਤੇਜ ਸੀ ਅਤੇ ਇਹ ਮੋਟਰਸਾਇਕਲ ਸਵਾਰ ਦੇ ਉੱਪਰ ਚੜ ਗਿਆ ਅਤੇ ਇਸ ਦੀ ਮੋਕੇ ਤੇ ਮੋਤ ਹੋ ਗਈ ਇਹ ਟਰੱਕ ਬਿਜਲੀ ਦੇ ਖੰਭੇ ਵਿਚ ਲੱਗਾ ਅਤੇ ਵੱਡਾ ਹਾਦਸਾ ਹੋਣੋ ਬਚ ਗਿਆ । ਇੋਸ ਮੋਕੇ ਤੇ ਪਿਡ ਛੀਟਾਵਾਲਾ ਦੇ ਸਰਪੰਚ ਰਜਿੰਦਰ ਸਿੰਘ ਨੇ ਕਿਹਾ ਕਿ ਇਹ ਲੜਕਾ ਬਹੁਤ ਗਰੀਬ ਪਰਿਵਾਰ ਦਾ ਸੀ ਅਤੇ ਸਫਾਈ ਦਾ ਕੰਮ ਕਰਦਾ ਸੀ। ਟਰੱਕ ਚਾਲਕ ਦੇ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਪੁਲਿਸ ਅਧਿਕਾਰੀ ਸਿਵਦੇਵ ਚੀਗਲ ਨੇ ਕਿਹਾ ਕਿ ਤੇਜ ਰਫਤਾਰ ਟਰੱਕ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਅਸੀ ਦੋਸੀ ਡਰਾਇਵਰ ਦੇ ਖਿਲਾਫ ਬਣਦੀ ਕਾਰਵਾਈ ਕਰ ਰਹੇ ਹਾ।