2017 ਦੀਆ ਚੋਣਾ ਵਿਚ ਕਾਗਰਸ ਪਾਰਟੀ ਅਕਾਲੀ ਦਲ ਦਾ ਸਫਾਇਆ ਕਰ ਦੇਵੇਗੀ।

0
1595

ਨਾਭਾ 5 ਦਿਸ੍ਬਰ (ਰਾਜੇਸ਼ ਬਜਾਜ ) ਵਿਧਾਨ ਸਭਾ ਚੋਣਾ ਵਿਚ ਅਜੇ ਕੁੱਝ ਸਮਾ ਬਾਕੀ ਹੈ ਪਰ ਹਰ ਸਿਆਸਤਦਾਨ ਆਗੂ ਅਪਣੇ ਵਿਰੋਧੀ ਧਿਰ ਆਗੂਆ ਦਾ ਸਫਾਇਆ ਕਰਨ ਤੇ ਲੱਗਾ ਹੋਇਆ ਹੈ। ਜਿਸ ਦੇ ਤਹਿਤ ਨਾਭਾ ਵਿਖੇ ਪਹੁੰਚੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੋਰ ਭੱਠਲ ਨੇ ਕਿਹਾ ਕਿ ਵਿਧਾਨ ਸਭਾਂ 2017 ਦੀਆ ਚੋਣਾ ਵਿਚ ਕਾਗਰਸ ਪਾਰਟੀ ਅਕਾਲੀ ਦਲ ਦਾ ਸਫਾਇਆ ਕਰ ਦੇਵੇਗੀ। ਅਤੇ ਬਠਿੰਡਾ ਰੈਲੀ ਕਾਗਰਸ ਪਾਰਟੀ ਦੀ ਬਹੁਤ ਵੱਡੀ ਰੈਲੀ ਹੋਵੇਗੀ।
ਨਾਭਾ ਵਿਖੇ ਪਹੁੰਚੀ ਕਾਗਰਸ ਪਾਰਟੀ ਦੀ ਸਾਬਕਾ ਮੁੱਖ ਮਤਰੀ ਰਜਿੰਦਰ ਕੋਰ ਭੱਠਲ ਨੇ ਅਕਾਲੀ ਪਾਰਟੀ ਤੇ ਵਾਰ ਕਰਦਿਆ ਕਿਹਾ ਕਿ ਅਕਾਲੀ ਸਰਕਾਰ ਤੋ ਲੋਕ ਤੰਗ ਆ ਚੁੱਕੇ ਹਨ ਅਤੇ ਤਾ ਹੀ ਅਕਾਲੀ ਦਲ ਪਿੰਡਾ ਵਿੱਚ ਨਹੀ ਜਾਦੇ ਅਤੇ ਉਹਨਾ ਨੂੰ ਕਾਲੀਆ ਝੰਡੀਆ ਦਿਖਾਉਦੇ ਹਨ ਅਤੇ ਜੋ ਅਕਾਲੀ ਰੈਲੀਆ ਕਰ ਰਹੇ ਹਨ ਉਹ ਸਰਕਾਰੀ ਵੀਹਕਲਾ ਅਤੇ ਸਰਕਾਰੀ ਵਿਅਕਤੀਆ ਨੂੰ ਇੱਕਠਾ ਕਰਕੇ ਅਤੇ ਬਾਹਰਲੇ ਬੰਦਿਆ ਨੂੰ ਦਿਹਾੜੀ ਤੇ ਬੁਲਾ ਕੇ ਰੈਲੀਆ ਕਰ ਰਹੇ ਹਨ। ਉਹਨਾ ਨੇ ਕਿਹਾ ਕਿ 2007 ਦੇ ਚੌਣ ਮੈਨੀਫੈਸਟੋ ਵਿਚ ਕਿਹਾ ਸੇ ਕਿ ਅਸੀ 500 ਰੁਪਏ ਪੈਨਸਨ ਦੇਵਾਗਾ ਪਰ ਲੋਕਾ ਨੂੰ ਸਿਰਫ 250 ਰੁਪਏ ਪੈਨਸਨ ਦਿੱਤੀ ਅਤੇ ਹੁਣ 9 ਸਾਲਾ ਦਾ ਵਿਆਜ ਸਮੇਤ ਬਕਾਇਆ ਦੇਣ। ਭੱਠਲ ਨੇ ਕਿਹਾ ਕਿ 2017 ਵਿਚ 80 ਤੋ 90 ਸੀਟਾ ਲੈ ਕੇ ਅਕਾਲੀ ਦਲ ਨੂੰ ਵਿਖਾ ਦੇਵਾਗੇ ੱਅਤੇ ਕੇਜਰੀਵਾਲ ਵੀ ਦਿੱਲੀ ਵਿਚ ਫੇਲ ਹੋ ਚੱਕਾ ਹੈ ਅਤੇ ਪੰਜਾਬ ਵਿਚ ਇੰਨਾ ਦਾ ਕੋਈ ਵਾਜੂਦ ਨਹੀ।

ਬਾਈਟ 1 ਸਾਬਕਾ ਮੁੱਖ ਮਤਰੀ ਰਜਿੰਦਰ ਕੋਰ ਭੱਠਲ