ਮਹਿਲਾ ਸਕਤੀ ਅਭਿਆਨ ਸੁਰੂ ਕਰਕੇ ਅਪਣੀ ਪਾਰਟੀ ਨੂੰ ਮਜਬੂਤ ਕੀਤਾ ਜਾ ਰਿਹਾ !

0
1363

ਨਾਭਾ 21 ਦਿਸੰਬਰ (ਰਾਜੇਸ਼ ਬਜਾਜ) ਪੰਜਾਬ ਵਿਧਾਨ ਸਭਾ ਚੋਣਾ ਵਿਚ ਭਾਵੇ ਅਜੇ ਕੁੱਝ ਸਮਾ ਬਾਕੀ ਹੈ ਪਰ ਹਰ ਪਾਰਟੀ ਵੱਲੋ ਹੁਣ ਤੋ ਹੀ ਅਪਣੀ ਅਪਣੀ ਪਾਰਟੀ ਦੇ ਹੱਕ ਵਿਚ ਚੋਣ ਪ੍ਰਚਾਰ ਸੁਰੂ ਕਰ ਦਿੱਤਾ ਹੈ। ਜਿਸ ਦੇ ਤਹਿਤ ਨਾਭਾ ਵਿਖੇ ਆਪ ਪਾਰਟੀ ਵੱਲੋ ਮਹਿਲਾ ਸਕਤੀ ਅਭਿਆਨ ਸੁਰੂ ਕਰਕੇ ਅਪਣੀ ਪਾਰਟੀ ਨੂੰ ਮਜਬੂਤ ਕੀਤਾ ਜਾ ਰਿਹਾ ਹੈ ਇਹ ਸਕਤੀ ਅਭਿਆਨ ਪੂਰੇ ਸੂਬੇ ਭਰ ਵਿਚ ਚਲੇਗਾ। ਇਸ ਮੋਕੇ ਤੇ ਆਮ ਪਾਰਟੀ ਮਹਿਲਾ ਵਿਗ ਪੰਜਾਬ ਦੀ ਕਨਵੀਨਰ ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਵਿਚ 2017 ਦੀਆ ਚੋਣਾ ਵਿਚ ਆਮ ਪਾਰਟੀ ਨਵਾ ਇਤਿਹਾਸ ਰਚੇਗੀ।
ਵਿਧਾਨ ਸਭਾ ਚੋਣਾ ਦੇ ਮੱਦੇਨਜਰ ਜਿੱਥੇ ਕਾਗਰਸ, ਅਕਾਲੀ ਪਾਰਟੀ ਵੱਲੋ ਹੁਣ ਤੋ ਹੀ ਲੋਕਾ ਨਾਲ ਤਾਲਮੇਲ ਕਰਕੇ ਰੈਲੀਆ ਕੀਤੀਆ ਜਾ ਰਹੀਆ ਹਨ ਉੱਥੇ ਦੂਜੇ ਪਾਸੇ ਆਮ ਪਾਰਟੀ ਵੱਲੋ ਵੀ ਸੂਬੇ ਭਰ ਵਿਚ ਮਹਿਲਾ ਸਕਤੀ ਅਭਿਆਨ ਸੁਰੂ ਕੀਤਾ ਗਿਆ ਹੈ। ਜਿਸ ਦੀ ਵਾਗ ਡੋਰ ਬਲਜਿੰਦਰ ਕੌਰ ਕਨਵੀਨਰ ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਨੂੰ ਦਿੱਤੀ ਗਈ ਹੈ ਅਤੇ ਇਹਨਾ ਵੱਲੋ ਸੂਬੇ ਭਰ ਵਿਚ ਜਾਕੇ ਮਹਿਲਾਵਾ ਨਾਲ ਮਿਟਿੰਗਾ ਕਰਨਗੇ। ਨਾਭਾ ਵਿਖੇ ਵੀ ਸੈਕੜੇ ਮਹਿਲਾ ਨਾਲ ਮਿੰਟਿਗ ਕੀਤੀ ਅਤੇ ਆਮ ਪਾਰਟੀ ਬਾਰੇ ਜਾਣੂ ਕਰਵਾਇਆ। ਇਸ ਮੋਕੇ ਤੇ ਬਲਜਿੰਦਰ ਕੌਰ ਨੇ ਕਿਹਾ ਕਿ ਅਸੀ 2017 ਦੀਆ ਵਿਧਾਨ ਸਭਾ ਚੋਣਾ ਵਿਚ ਨਵੇ ਪੰਜਾਬ ਦੀ ਸਿਰਜਣਾ ਕਰਕੇ ਪੰਜਾਬ ਨੂੰ ਨਸਾ ਮੁੱਕਤ ਕਰਾਗੇ। ਉਹਨਾ ਕਿਹਾ ਕਿ ਜੋ ਪੰਜਾਬ ਵਿਚ ਦਿਨੋ ਦਿਨ ਘਟਨਾਵਾ ਵਾਪਰ ਰਹੀਆ ਹਨ ਉਸ ਦੀ ਜਿਮੇਵਾਰ ਪੰਜਾਬ ਸਰਕਾਰ ਹੈ। ਇਸ ਮੋਕੇ ਤੇ ਨਾਭਾ ਸਹਿਰ ਦੇ ਕਨਵੀਨਰ ਜਸਵੀਰ ਸਿੰਘ ਨੇ ਦੱਸਿਆ ਕਿ ਆਮ ਪਾਰਟੀ ਦੀ ਮਿਟਿੰਗ ਵਿਚ ਮਹਿਲਾ ਵੱਲੋ ਵੱਧ ਚੜ ਕੇ ਹਿਸਾ ਲਿਆ ਗਿਆ ਅਤੇ ਪੰਜਾਬ ਵਿਚ ਆਮ ਪਾਰਟੀ ਹੂਝਾ ਫੇਰ ਜਿੱਤ ਪ੍ਰਪਾਤ ਕਰੇਗੀ ਅਤੇ ਜੋ ਦਿੱਲੀ ਵਿਚ ਇਤਿਹਾਸ ਆਮ ਪਾਰਟੀ ਵੱਲੋ ਸਿਰਜਿਆ ਗਿਆ ਉਹ ਪੰਜਾਬ ਵਿਚ ਵੀ ਦਹੁਰਾਇਆ ਜਾਵੇਗਾ।