ਅਣਪਛਾਤੇ ਵਿਅਕਤੀਆਂ ਵੱਲੋ ਭਾਜਪਾ ਨੇਤਾ ਦੇ   ਹੋਟਲ ਤੇ ਹਮਲਾ ,ਸਿਕਉਰਟੀ ਗਾਰਡ ਗੰਭੀਰ ਰੂਪ ਵਿੱਚ ਜਖਮੀ।

0
1659

 

ਜੰਡਿਆਲਾ ਗੁਰੂ 29 ਨਵੰਬਰ (ਕੁਲਜੀਤ ਸਿੰਘ ): ਅੱਜ ਦੁਪਹਿਰ ਕਰੀਬ 12 ਵਜੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਜੋ ਕਿ ਗੱਡੀਆਂ ਅਤੇ ਮੋਟਰਸਾਈਕਲ ਤੇ 25-30 ਦੀ ਗਿਨਤੀ ਵਿੱਚ ਸਨ ਅਾਉਦੇ ਗੇਟ ਤੇ ਖੜੇ ਸਿਕਉਰਟੀ ਗਾਰਡ ਸੁਨੀਲ ਕੁਮਾਰ  ਨੂੰ ਹਥਿਆਰਾਂ ਨਾਲ ਕੁੱਟਮਾਰ ਕੀਤੀ । ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ । ਜਿਸਨੂੰ ਇਲਾਜ ਵਾਸਤੇ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ । ਅੋਲਿਵ ਹੋਟਲ ਦੇ ਮਾਲਕ ਦਵਿੰਦਰ ਜੋਸਨ ਜੋ ਕਿ ਭਾਜਪਾ ਦੇ ਨੇਤਾ ਵੀ ਹਨ ਨੇ ਅਾਖਿਆ ਕਿ ਕੱਲ ਰਾਤ ਵੀ ਇਹਨਾਂ ਨੇ ਉਹਨਾਂ ਨਾਲ ਨਜਾਇਜ ਤੌਰ ਤੇ ਝਗਡ਼ਾ ਕੀਤਾ ਸੀ । ਜਿਸ ਸੰਬੰਧੀ ਉਹਨਾਂ ਨੇ ਪੁਲਸ ਥਾਣਾ ਜੰਡਿਆਲਾ ਵਿਖੇ ਸ਼ਿਕਾਇਤ ਵੀ ਦਿੱਤੀ ਸੀ । ਜਿਸ ਦੀ ਰੰਜਿਸ਼ ਚੱਲਦਿਆਂ ਹਮਲਾਵਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ । ਇਸ ਹਮਲੇ ਵਿੱਚ ਹੋਟਲ ਦੀਆਂ ਦੋ ਮਹਿਲਾ ਕਰਮਚਾਰੀਆਂ ਤੇ ਵੀ ਹਮਲਾ ਕੀਤਾ ਗਿਆ । ਜਿਨ੍ਹਾਂ ਨੇ ਭੱਜ ਕੇ ਅਾਪਣੀ ਜਾਨ ਬਚਾਈ । ਇਸ ਤੋ ਇਲਾਵਾ ਜੋਸਨ ਨੇ ਕਿਹਾ ਨੇ ਕਿਹਾ ਕਿ ਹਮਲਾਵਰਾਂ ਵੱਲੋਂ ਉਹਨਾਂ ਤੇ ਵੀ ਹਮਲਾ ਕੀਤਾ । ਉਹਨਾਂ ਨੂੰ ਕੁਝ ਗੁੱਝਿਆਂ ਸੱਟਾਂ ਲੱਗੀਆਂ ਹਨ । ਇਥੇ ਇਹ ਗੱਲ ਵਰਨਣਯੋਗ ਹੈ ਕਿ ਜਿਸ ਸਮੇਂ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ । ਉਸ ਸਮੇਂ ਹੋਟਲ ਵਿੱਚ ਵਿਅਾਹ ਸ਼ਾਦੀ ਦਾ ਪਰੋਗਰਾਮ ਵੀ ਚੱਲ ਰਿਹਾ ਸੀ । ਹਮਲਾਵਰਾਂ ਵੱਲੋਂ ਕੁਝ ਫਾਇਰ ਵੀ ਕੀਤੇ ਗਏ ਜਿਸਦੇ ਚੱਲਦਿਆਂ ਹੋਟਲ ਵਿੱਚ ਦਹਿਸ਼ਤ ਫੈਲ ਗਈ । ਇਸ ਘਟਨਾ ਦੀ ਜਾਂਚ ਲਈ ਡੀ ਅੈਸ ਪੀ ਜੰਡਿਆਲਾ ਭਗਵੰਤ ਸਿੰਘ ,ਅੈਸ ਅੈਚ ਓ ਜੰਡਿਆਲਾ ਇੰਸਪੈਕਟਰ ਦਵਿੰਦਰ ਸਿੰਘ ਬਾਜਵਾ ਪਹੁੰਚੇ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਸੀਸੀ ਟੀਵੀ ਕੈਮਰੇ ਵਿੱਚ ਕੈਦ ਵੀਡੀਓ  ਖੰਗਾਲੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਇਸ ਤੋ ਇਲਾਵਾ ਖਬਰ ਇਹ ਵੀ ਮਿਲੀ ਹੈ ਕਿ ਹਮਲਾਵਰਾਂ ਵਿਚੋਂ ਇੱਕ ਹਮਲਾਵਰ ਗੰਭੀਰ ਰੂਪ ਵਿੱਚ ਜਖਮੀ ਹੋਇਆ ਹੈ।