ਆਂਗਨ ਬਾੜੀ ਵਰ੍ਕਰ੍ਸ ਦਾ ਕ੍ਰਮਵਾਰ ਜਿਲਾ ਪਧਰੀ ਧਰਨਾ 21/12 ਨੂੰ ਪਟਿਆਲਾ ਚ

0
1425

ਆਂਗਨ ਬਾੜੀ ਵਰ੍ਕਰ੍ਸ ਦਾ ਕ੍ਰਮਵਾਰ ਜਿਲਾ ਪਧਰੀ ਧਰਨਾ 21/12 ਨੂੰ ਪਟਿਆਲਾ ਚ

ਚੰਡੀਗੜ੍ਹ ; ਕਰਨ ਸ਼ਰਮਾ /ਐਨਕੇ ਧੀਮਾਨ /ਗਗਨਦੀਪ ਸਿੰਘ ;——

ਨਿਦੇਸ਼ਕ, ਸਮਾਜਿਕ ਸੁਰਖਿਆ ਮਹਿਲਾ ਤੇ ਬਾਲ ਵਿਕਾਸ ਮਹਕਮੇ ਦੇ ਆਂਗਨ ਬਾੜੀ ਵਰ੍ਕਰ੍ਸ ਦਾ ਕ੍ਰਮਵਾਰ ਜਿਲਾ ਪਧਰੀ ਧਰਨਾ ਅੱਜ ਪਟਿਆਲਾ ਚ ਹੁਮ੍ਹੁਮਾ ਕੇ ਹੋਵੇਗਾ ! ਇਸ ਬਾਰੇ ਸਾਡੇ ਪਤਰ ਪ੍ਰੇਰਕ ਨੂੰ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਹਰਪ੍ਰੀਤ ਕੌਰ ਪ੍ਨ੍ਜੌਲਾ ਨੇ ਕਿਹਾ ਕਿ 19 ਦਸੰਬਰ ਨੂੰ ਰੋਪੜ ਤੋਂ ਬਾਅਦ ਹੁਣ ਸੋਮਵਾਰ ਨੂੰ ਪਟਿਆਲਾ ਡੀਸੀ ਦਫਤਰ ਮੁਹਰੇ ਧਰਨਾ ਦਿਤਾ ਜਾਏਗਾ ਤੇ ਰੋਸ਼ ਮੁਜਾਹਰਾ ਕੀਤਾ ਜਾਏਗਾ ! ਇਸ ਬਾਰੇ ਮਹਾ ਸਕੱਤਰ ਬੀਬੀ ਕਿਹਾ ਕਿ ਬਠਿੰਡੇ ਚ ਪ੍ਰਕਾਸ਼ ਸਿੰਘ ਬਾਦਲ ਸੂਬਾ ਮੁਖ ਮੰਤਰੀ ਨੇ ਯੁਨਿਯਨ ਦੇ ਨਾਲ ਲਮ੍ਬੀ ਗਲਬਾਤ ਸੁਣਦੇ ਹੋਏ ਜਾਇਜ ਮੰਗਾਂ ਮੰਨ ਲੈਣ ਦੀਆਂ ਸੱਚੀਆਂ ਪੱਕੀਆਂ ਗਲਾਂ ਕੀਤੀਆਂ ਸਨ ਤੇ ਹੁਣ ਤਕ ਕੁਝ ਭੀ ਪਲੇ ਨਾ ਪਿਆ ! ਸਬੰਧਿਤ ਮਹਕਮੇ ਦੇ ਮੰਤਰੀ ਤੇ ਨਿਦੇਸ਼ਕ ਉਪ ਨਿਦੇਸ਼ਕ ਆਦਿ ਦੀ ਕਮੇਟੀ ਗਠਿਤ ਕੀਤੀ ਸੀ ਪਰ ਉਸਨੇ ਕੀ ਚੰਨ ਚਾੜੇ ਕਿਸੀ ਨੂੰ ਕੋਈ ਜਾਣਕਾਰੀ ਹੀ ਨਹੀਂ ਹੈ ! ਸ਼ਰਮ ਅਤੇ ਸੋਚ ਵਾਲੀ ਗਲ ਤਾਂ ਇਹ ਹੈ ਕਿ ਨਿਦੇਸ਼ਕ ਦੇ ਦਫਤਰ ਹੇਠਾਂ ਖੁਲੇ ਬਰਾਮਦੇ ਚ ਇਹ ਬੇਚਾਰੀਆਂ ਔਰਤਾਂ ਆਪਣੇ ਘਰ ਪਰਿਵਾਰਾਂ ਤੋਂ ਦੂਰ ਧਰਨੇ ਤੇ ਬੈਠੀਆਂ ਨੇ ਪਰ ਕੀ ਮਜਾਲ ਕਦੇ ਕਿਸੀ ਗੁਰੂ ਦੇ ਬੰਦੇ ਨੇ ਇਹਨਾਂ ਦਾ ਕੁਸ਼ਲ ਕ੍ਸ਼ੇਮ ਹੀ ਪੁਛਣ ਦੀ ਜੇਹਾਮਤ ਚੱਕੀ ਹੋਵੇ ! ਇਹ ਧਰਨਾ ਪਹਿਲੀ ਮਈ 2015 ਤੋਂ ਲਗਾਤਾਰ ਚਲ ਰਿਹਾ ਹੈ ! ਪ੍ਨ੍ਜੌਲਾ ਨੇ ਦਸਿਆ ਕਿ 11 ਦਸੰਬਰ ਨੂੰ ਫ੍ਤੇਹ੍ਬਾਦ ਤੇ 13 ਦਸੰਬਰ ਨੂੰ ਹੋਸ਼ਿਯਾਰ੍ਪੁਰ ਅਤੇ 14 ਨੂੰ ਜਲੰਧਰ,15 ਨੂੰ ਅਬੋਹਰ 16 ਨੂੰ ਜਲਾਲਾਬਾਦ ਤੇ 19 ਨੂੰ ਰੋਪੜ ਤੋਂ ਬਾਅਦ 21 ਦਸੰਬਰ ਨੂੰ ਪਟਿਆਲਾ ਦਿਤਾ ਜਾ ਰਿਹਾ ਹੈ ! ਜਿਸ ਚ ਸੂਬੇ ਭਰ ਚ ਸਰਗਰਮ ਯੁਨਿਯ੍ਨਾਂ ਹਿਸਾ ਲੈਕੇ ਉਕਤ ਯੁਨਿਯਨ ਦੇ ਵਰਕਰਾਂ ਦਾ ਹੁਮ੍ਹੁਮਾ ਕੇ ਸਾਥ ਦੇਣਗਿਆਂ ! ਅਤੇ ਹਲਕੇ ਦੇ ਏਮਪੀ ਸਮੇਤ ਬਾਦ੍ਲ੍ਸ ਸਰਕਾਰ ਦਾ ਦਿਲ ਖੋਲ ਕੇ ਸਿਆਪਾ ਕਰਨਗੇ ! ਇਸ ਮੌਕੇ ਸਰਕਾਰ ਦੇ ਖਿਲਾਫ਼ ਜਮ ਕੇ ਨਾਰੇ ਬਾਜੀ ਕੀਤੀ ਜਾਵੇਗੀ ! ਰਾਜ ਨਹੀਂ ਸੇਵਾ ਦਾ ਨਾਰਾ ਛਡਣ ਵਾਲੀ ਸਰਕਾਰ ਅਜੇ ਤਕ ਵੀ ਵਰਕਰਾਂ ਦੇ ਹਕਾਂ ਦੇ ਮਾਮਲੇ ਚ ਸੁੱਤੀ ਹੀ ਪੈ ਹੈ ਜੋਕਿ ਸਰਕਰ ਦੇ ਖਾਲੀ ਖਜਾਨੇ ਵੱਲ ਵੀ ਇਸ਼ਾਰਾ ਕਰਦਾ ਹੈ ! ਦੁਖ ਵਾਲੀ ਗੱਲ ਏ ਕਿ ਡਾਕਟਰ ਦਲਜੀਤ ਸਿੰਘ ਚੀਮਾ ਮੰਤਰੀ ਜਿਆਨੀ ਅਤੇ ਸਵਰਨਾ ਰਾਮ ਆਦਿ ਨੇ ਵੀ ਸਿਵਾ ਲਾਰੇਆਂ ਦੇ ਕੁਝ ਨਾ ਪੱਲੇ ਪਾਇਆ ! ਮਦ ਭਾਗੀ ਉਪਰੋਂ ਗੱਲ ਇਹ ਹੈ ਕਿ ਆਂਗਨ ਬਾੜੀ ਮਹਿਲਾ ਵਰ੍ਕਰ੍ਸ ਚੰਡੀਗੜ੍ਹ ਚ ਨਿਦੇਸ਼ਕ ਦੇ ਦਫਤਰ ਹੇਠਾਂ ਮਹਜ ਇਕ ਪੁਲਿਸ ਮਹਿਲਾ ਜਵਾਨ ਦੇ ਸਹਾਰੇ ਰਾਤ ਦਿਨ ਧਰਨੇ ਤੇ ਆਪਣੀ ਇਜ੍ਜਤ ਆਬਰੂ ਤੇ ਜਾਨ ਹਥੇਲੀ ਤੇ ਲੇਕੇ ਬੈਠੀਆਂ ਹਨ !