ਆਪਣੀ ਦੂਜੀ ਹਾਲੀਵੁੱਡ ਫਿਲਮ ਲਈ ਪ੍ਰਿਯੰਕਾ ਬਣਾ ਰਹੀ ਹੈ ਸਿਕਸ ਪੈਕ ਐਬਸ

0
2548

ਬਾਲੀਵੁੱਡ ਐਕਟ੍ਰੈੱਸ ਪ੍ਰਿਯੰਕਾ ਚੋਪੜਾ ਸਿਕਸ ਪੈਕ ਐਬਸ ਬਣਾ ਰਹੀ ਹੈ। ਪ੍ਰਿਯੰਕਾ ਨੇ ਫਿਲਮ ਮੈਰੀਕਾਮ’ ‘ਚ ਬਾਕਸਰ ਮੈਰੀਕਾਮ ਵਰਗੀ ਦਿੱਸਣ ਦੇ ਲਈ ਕਾਫੀ ਮਿਹਨਤ ਕੀਤੀ ਸੀ। ਪ੍ਰਿਯੰਕਾ ਹਾਲੀਵੁੱਡ ਫਿਲਮ ਦੇ ਲਈ ਸਿਕਸ ਪੈਕ ਐਪਸ ਬਣਾ ਰਹੀ ਹੈ। ਫਿਲਮ ‘ਚ ਉਹ ਯੋਗਾ ਸਿਖਾਉਣ ਵਾਲੀ ਮਹਿਲਾ ਦੀ ਭੂਮਿਕਾ ‘ਚ ਹੈ। ਉਸ ਨੇ ਕੁਝ ਦਿਨ ਪਹਿਲਾਂ ਨਿਊਯਾਰਕ ‘ਚ ਫਿਲਮ ਦੇ ਕੁਝ ਸੀਨ ਵੀ ਸ਼ੂਟ ਕੀਤੇ ਸਨ। ‘ਏਸੈਂਟ ਇਟ ਰੋਮਾਂਟਿਕ’ ਦਾ ਨਿਰਦੇਸ਼ਨ ਟਾਡ ਸਟਰਾਸ ਸ਼ਕਲਸਨ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਪ੍ਰਿਯੰਕਾ ਦੀ ਹਾਲੀਵੁੱਡ ਫਿਲਮ ‘ਬੇਵਾਚ’ ਰਿਲੀਜ਼ ਹੋਈ ਸੀ। ਇਸ ਫਿਲਮ ‘ਚ ਪ੍ਰਿਯੰਕਾ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ ਪਰ ਇਹ ਫਿਲਮ ਬਾਕਸ ਆਫਿਸ ‘ਤੇ ਕੋਈ ਖਾਸ ਕਮਾਲ ਨਹੀਂ ਦਿਖਾ ਪਾਈ। ਇਸ ਤੋਂ ਇਲਾਵਾ ਪ੍ਰਿਯੰਕਾ ਜਲਦ ਹੀ ‘ਏ ਕਿਡ ਲਾਈਕ ਜੈਕ’ ਅਤੇ ‘ਇੱਟ ਇਜ਼ ਨਾਟ’ ‘ਚ ਦਿਖਾਈ ਦੇਣ ਵਾਲੀ ਹੈ।